ਸ਼ੁਭ ਸਵੇਰ ਦੋਸਤੋ

(ਸਮਾਜ ਵੀਕਲੀ) ਕਿਤਾਬ ‘ਆਪੇ ਦੇ ਰੂ-ਬਰੂ’ ਪਾਠਕਾਂ ਨੂੰ ਸਮਰਪਿਤ ਕਰਨ ਹਿਤ ਸਮਾਰੋਹ ਕੱਲ੍ਹ ਮਿਤੀ 02 ਨਵੰਬਰ 2024 ਦਿਨ ਸ਼ਨੀਵਾਰ ਨੂੰ ਸਵੇਰੇ ਤਕਰੀਬਨ 10:00 ਕੁ ਵਜੇ ਨਾਲ ‘ਟੀਚਰਜ਼ ਹੋਮ’ ਬਠਿੰਡਾ ਵਿਖੇ ਸ਼ੁਰੂ ਕਰਵਾਇਆ ਜਾ ਰਿਹਾ ਹੈ। ਇਸ ਮੁਬਾਰਕ ਮੌਕੇ ਤੇ ਸਾਹਿਤ ਨੂੰ ਪਿਆਰ ਕਰਨ ਵਾਲੇ ਸੁਹਿਰਦ ਪਾਠਕਾਂ, ਲੇਖਕਾਂ ਅਤੇ ਮਿੱਤਰਾਂ/ਪਿਆਰਿਆਂ/ ਸੁਨੇਹੀਆਂ ਨੂੰ ਖੁੱਲ੍ਹਾ ਸੱਦਾ ਹੈ ਕਿ ਆਪ ਜੀ ਆਪਣੇ ਸਮੇਂ ਦੀ ਵਿਉਂਤਬੰਦੀ ਕਰਦੇ ਹੋਏ ਸਾਡੇ ਨਾਲ ਜਰੂਰ ਹਾਜ਼ਰ ਰਹਿਣਾ ਜੀ।
ਇਸ ਮੁਹੱਬਤੀ ਸਮਾਗਮ ‘ਚ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰ ਕੇ ਤਸ਼ਰੀਫ਼ ਫਰਮਾ ਹੋਣਗੀਆਂ, ਪੰਜਾਬੀ ਸਾਹਿਤਕ ਜਗਤ ਦੀਆਂ ਬਹੁ-ਪੱਖੀ ਸਖਸ਼ੀਅਤਾਂ ਜਨਾਬ ਜਰਨੈਲ ਘੁਮਾਣ ਸਾਹਬ, ਭਿੰਦਰ ਡੱਬਵਾਲੀ ਸਾਹਬ, ਜਨਕ ਸੰਗਤ ਸਾਹਬ, ਅਸ਼ੋਕ ਬਾਂਸਲ ਸਾਹਬ, ਮਾਸਟਰ ਮਹਿੰਦਰ ਪਾਲ ਮਾਨਸਾ, ਗਾਇਕ ਵੀਰ ਭਿੰਦੇ ਸ਼ਾਹ ਰਾਜੋਵਾਲੀਆਂ, ਸੁਖਪਾਲ ਪਾਲੀ, ਕੁਲਵਿੰਦਰ ਕੰਵਲ, ਧਰਮਵੀਰ ਥਾਂਦੀ, ਗੁਰਵਿੰਦਰ ਬਰਾੜ, ਬਲਵੀਰ ਚੋਟੀਆਂ, ਜਸ ਸੰਧੂ, ਦਿਲਬਾਗ ਚਹਿਲ, ਰਛਪਾਲ ਉੱਪਲ, ਗੁਰਦਾਸ ਸੰਧੂ, ਨਵਦੀਪ ਧੌਲਾ, ਨਵਦੀਪ ਸੰਧੂ, ਗੁਰਚਰਨ ਚੰਨੀ, ਗਾਇਕਾ ਰਮਨ ਗਿੱਲ, ਕਿਰਨ ਖਾਨ ਤੇ ਗੁਰਪ੍ਰੀਤ ਕੌਰ ਅਤੇ ਗੀਤਕਾਰਾਂ ਦੀ ਦੁਨੀਆਂ ਵਿੱਚੋਂ ਵੀਰ ਮਨਪ੍ਰੀਤ ਟਿਵਾਣਾ, ਗੁਰਤੇਜ ਉਗੋਕੇ, ਅਵਿਨਾਸ਼ ਗੋਦਾਰਾ, ਸ਼ੇਖਰ ਤਲਵੰਡੀ, ਸੇਵਕ ਖੋਖਰ, ਕੁਲਵਿੰਦਰ ਸਿੱਧੂ ‘ਕਾਮੇਕਾ’ ਅਤੇ ਰਾਜ ਭੁੱਲਰ।
ਮੰਚ ਸੰਚਾਲਕ ਹੋਣਗੇ ਵਿਸ਼ਵ ਪ੍ਰਸਿੱਧ ਵੀਰ ‘ਜਗਦੀਪ ਜੋਗਾ’ ਜੀ ਅਤੇ ਵਰਡ ਕੈਫ਼ੇ ਤੋਂ ਵੀਰ ‘ਸੁਖਰਾਜ’ ਵੱਲੋਂ ਕਿਤਾਬਾਂ ਦੀ ਪ੍ਰਦਰਸ਼ਨੀ ਵਿਲੱਖਣ ਤਰੀਕੇ ਨਾਲ ਲਾਈ ਜਾਵੇਗੀ, ਆਪਾਂ ਕਿਤਾਬਾਂ ਖਰੀਦ ਕੇ ਪੜ੍ਹਣ ਦੀ ਆਦਤ ਨੂੰ ਪੱਕੀ ਕਰੀਏ ਜੀ।
ਹਰਫੂਲ ਸਿੰਘ ਭੁੱਲਰ ਮੰਡੀ ਕਲਾਂ 9876870157 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleदो में से क्या तुम्हें चाहिए मोहब्बत, या खौफ और नफरत
Next articleਰੁਪਿੰਦਰ ਕੌਰ ਐਡਵੋਕੇਟ ਬਣ ਗਈ