ਪਿੰਗਲਵਾੜੇ ਦੇ ਮੰਦਬੁੱਧੀ, ਗੂੰਗੇ ਤੇ ਅਪਾਹਿਜ ਬੱਚਿਆਂ ਦੀਆਂ ਹੱਥ ਕਿਰਤਾਂ ਦੀ ਵਿਕਰੀ ਦਾ ਸਟਾਲ ਲਗਾਇਆ

ਲੁਧਿਆਣਾ, (ਸਮਾਜ ਵੀਕਲੀ) , (ਕਰਨੈਲ ਸਿੰਘ ਐੱਮ.ਏ.)– ਅੱਜ ਦਿਵਾਲੀ ਦੇ ਮੌਕੇ ’ਤੇ ਪਿੰਗਲਵਾੜੇ ਦੇ ਮੰਦਬੁੱਧੀ, ਗੂੰਗੇ ਅਤੇ ਅਪਾਹਿਜ ਬੱਚਿਆਂ ਦੀਆਂ ਹੱਥ ਕਿਰਤਾਂ ਦੀ ਵਿਕਰੀ ਦਾ ਸਟਾਲ ਪਿੰਗਲਵਾੜਾ ਦੇ ਸਾਹਮਣੇ, ਸਿਟੀ ਸੈਂਟਰ ਦੇ ਬਾਹਰ, ਜੀ.ਟੀ ਰੋਡ, ਸੰਗਮ ਸਿਨੇਮਾ ਦੇ ਪਿਛਲੇ ਗੇਟ ਤੇ ਲਗਾਇਆ ਗਿਆ। ਇਸ ਪ੍ਰਦਰਸ਼ਨੀ ਵਿੱਚ ਪਿੰਗਲਵਾੜੇ ਵਿੱਚ ਬੱਚਿਆਂ ਵਾਸਤੇ ਚੱਲ ਰਹੇ ਮੁੜ ਵਸੇਬਾ ਸੈਂਟਰ, ਭਗਤ ਪੂਰਨ ਸਿੰਘ ਸਪੈਸ਼ਲ ਸਕੂਲ ਅਤੇ ਭਗਤ ਪੂਰਨ ਸਿੰਘ ਗੂੰਗੇ-ਬੋਲੇ ਬੱਚਿਆਂ ਦੇ ਸਕੂਲ ਵਿੱਚ ਤਿਆਰ ਕੀਤੇ ਕੱਪੜੇ ਅਤੇ ਜੂਟ ਦੇ ਬੈਗ, ਸੋਫਟ ਖਿਲਾਉਣੇ, ਚਾਦਰਾਂ, ਬੈਡ ਕਵਰ, ਮੋਮਬੱਤੀਆਂ, ਦੀਵੇ ਅਤੇ ਬੱਚਿਆਂ ਵੱਲੋਂ ਬਣਾਈਆਂ ਗਈਆਂ ਬਹੁਤ ਵਧੀਆ ਹੱਥ ਕਿਰਤਾਂ ਦੇ ਨਮੂਨੇ ਪੇਸ਼ ਕੀਤੇ ਗਏ । ਇਸ ਦਾ ਉਦਘਾਟਨ ਸ਼੍ਰੀਮਤੀ ਸਾਕਸ਼ੀ ਸਾਹਨੀ, ਆਈ.ਏ.ਐਸ., ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵੱਲੋਂ ਕੀਤਾ ਗਿਆ । ਸਮੂਹ ਸੰਗਤਾ ਵੱਲੋਂ ਇਸ ਸਟਾਲ ਵਿੱਚ ਸਾਮਾਨ ਖਰੀਦਣ ਲਈ ਬਹੁਤ ਹੀ ਉਤਸ਼ਾਹ ਵੇਖਿਆ ਗਿਆ । ਲੋਕਾਂ ਨੇ ਵੱਖ-ਵੱਖ ਬਣਾਈਆਂ ਕਿਰਤਾਂ ਨੂੰ ਬਹੁਤ ਹੀ ਪਸੰਦ ਕੀਤਾ ਗਿਆ । ਸ਼੍ਰੀਮਤੀ ਸਾਕਸ਼ੀ ਸਾਹਨੀ ਵੱਲੋਂ ਪਿੰਗਲਵਾੜੇ ਦੇ ਬੱਚਿਆਂ ਅਤੇ ਮਰੀਜ਼ਾਂ ਨੂੰ ਸਾਬਣ, ਟੂਥ-ਪੇਸਟ, ਸਾਬਣ ਅਤੇ ਕੱਪੜੇ ਆਦਿ ਵੰਡੇ ਅਤੇ ਉਹਨਾਂ ਵੱਲੋਂ ਅਜਾਇਬ ਘਰ ਦਾ ਦੌਰਾ ਵੀ ਕੀਤਾ। ਡਾ: ਇੰਦਰਜੀਤ ਕੌਰ ਵੱਲੋਂ ਇਹਨਾਂ ਨੂੰ ਭਗਤ ਜੀ ਦੀ ਫੋਟੋ, ਛੰਨੇ-ਗਲਾਸ ਅਤੇ ਸਿਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪਿੰਗਲਵਾੜੇ ਦੇ ਮੀਤ ਪ੍ਰਧਾਨ ਡਾ: ਜਗਦੀਪਕ ਸਿੰਘ, ਸ੍ਰ: ਮੁਖਤਾਰ ਸਿੰਘ ਆਨਰੇਰੀ ਸਕੱਤਰ, ਡਾ: ਕੁੰਵਰ ਵਿਜੈ ਪ੍ਰਤਾਪ ਸਿੰਘ, ਸ਼੍ਰੀ ਯੋਗੇਸ਼ ਸੂਰੀ ਸਹਿ- ਪ੍ਰਸ਼ਾਸਕ, ਗੁਲਸ਼ਨ ਰੰਜਨ ਸ਼ੋਸਲ ਵਰਕਰ ਅਤੇ ਸਕੂਲ ਸਟਾਫ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਟਾਕਿਆਂ ਦੀ ਵਰਤੋਂ ਘੱਟ ਕਰਕੇ ਗਰੀਨ ਦਿਵਾਲੀ ਮਨਾਉਣ ਦਾ ਦਿੱਤਾ ਸੁਨੇਹਾ
Next articleਲੋਕ ਇਨਸਾਨੀਅਤ ਵਿਕਾਸ ਪਾਰਟੀ ਦੇ ਪ੍ਰਧਾਨ ਸਰਦੂਲ ਸਿੰਘ ਥਿੰਦ ਪ੍ਰੈੱਸ ਕਲੱਬ ਦੁਆਰਾ ਸਨਮਾਨਿਤ