ਟੂਰਨਾਮੈਂਟ ਪ੍ਰਬੰਧਕ ਕਮੇਟੀ ਅਤੇ ਸਿੱਖਿਆ ਅਧਿਕਾਰੀਆਂ ਦੁਆਰਾ ਸੰਤ ਬਾਬਾ ਲੀਡਰ ਸਿੰਘ ਜੀ ਦਾ ਯਾਦਗਾਰੀ ਸਨਮਾਨ

ਕਪੂਰਥਲਾ,(ਸਮਾਜ ਵੀਕਲੀ)( ਕੌੜਾ )-ਪਿੰਡ ਸੈਫਲਾਬਾਦ ( ਕਪੂਰਥਲਾ ) ਵਿਖੇ ਗ੍ਰਾਮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਮਹਾਨ ਵਾਤਾਵਰਨ ਪ੍ਰੇਮੀ ਸੰਤ ਬਾਬਾ ਲੀਡਰ ਸਿੰਘ ਜੀ ਦੀ ਦੇਖਰੇਖ ਹੇਠ ਆਯੋਜਿਤ ਕੀਤੇ ਗਏ ਪ੍ਰਾਇਮਰੀ ਸਕੂਲਾਂ ਦੇ 45ਵੇਂ ਜਿਲ੍ਹਾ ਪੱਧਰੀ ਖੇਡਾਂ ਦੇ  ਤਿੰਨ ਰੋਜ਼ਾ ਖੇਡ ਟੂਰਨਾਮੈਂਟ ਜੋ  ਸ਼ਾਨੋ ਸ਼ੌਕਤ ਨਾਲ ਸੰਪਨ ਹੋਇਆ। ਇਸ ਦੌਰਾਨ  ਟੂਰਨਾਮੈਂਟ  ਪ੍ਰਬੰਧਕ ਕਮੇਟੀ ਅਤੇ ਸਿੱਖਿਆ ਅਧਿਕਾਰੀਆਂ ਦੁਆਰਾ ਸੰਤ ਬਾਬਾ ਲੀਡਰ ਸਿੰਘ ਜੀ ਦਾ ਯਾਦਗਾਰੀ ਸਨਮਾਨ ਕੀਤਾ ਗਿਆ।
            ਜ਼ਿਲ੍ਹਾ ਸਿੱਖਿਆ ਅਧਿਕਾਰੀ (ਐ ਸਿ) ਮਮਤਾ ਬਜਾਜ, ਉੱਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਡਾਕਟਰ ਬਲਵਿੰਦਰ ਸਿੰਘ ਬੱਟੂ, ਸਰਪੰਚ ਭਜਨ ਸਿੰਘ ਬਿੱਲੂ,  ਸਰਪੰਚ ਬਿਕਰਮ ਸਿੰਘ ਉੱਚਾ, ਮਨਜੀਤ ਸਿੰਘ ਫੰਜਰ ਪ੍ਰਧਾਨ ਸਾਹਿਬ, ਰਸ਼ਪਾਲ ਸਿੰਘ ਵੜੈਚ , ਸੁਖਦਿਆਲ ਸਿੰਘ ਝੰਡ, ਭਜਨ ਸਿੰਘ ਮਾਨ, ਮਨਜਿੰਦਰ ਸਿੰਘ ਧੰਜੂ, ਲਕਸ਼ਦੀਪ ਸ਼ਰਮਾ ਜ਼ਿਲ੍ਹਾ ਖੇਡ ਕੋਆਰਡੀਨੇਟਰ ਕਪੂਰਥਲਾ, ਗੁਰਮੇਜ਼ ਸਿੰਘ ਤਲਵੰਡੀ ਚੌਧਰੀਆਂ ਅਤੇ ਸੁਖਚੈਨ ਸਿੰਘ ਬੱਧਣ ਆਦਿ ਵੱਲੋਂ ਸਾਂਝੇ ਤੌਰ ਉੱਤੇ ਸੰਤ ਬਾਬਾ ਲੀਡਰ ਸਿੰਘ ਜੀ ਮੁੱਖ ਸੇਵਾਦਾਰ ਗੁਰਦੁਆਰਾ ਗੁਰਸਰ ਸਾਹਿਬ ਸੈਫਲਾਬਾਦ ਵਾਲਿਆਂ ਦਾ ਯਾਦ ਚਿੰਨ੍ਹ , ਸਿਰੋਪਾ ਤੇ ਦੁਸ਼ਾਲਾ ਦੇ ਕੇ ਯਾਦਗਾਰੀ ਸਨਮਾਨ ਕੀਤਾ ਗਿਆ।
            ਕਪੂਰਥਲਾ ਦੇ ਪ੍ਰਾਇਮਰੀ ਸਕੂਲਾਂ ਦੀਆਂ 45ਵੇਂ ਜਿਲਾ ਪੱਧਰੀ ਖੇਡ ਟੂਰਨਾਮੈਂਟ ਦਾ ਸਫ਼ਲ ਆਯੋਜਨ ਕਰਨ ਲਈ ਸਮੂਹ ਗ੍ਰਾਮ ਪੰਚਾਇਤ ਸੈਫਲਾਬਾਦ ਅਤੇ ਇਲਾਕ਼ੇ ਦੇ ਖੇਡ ਪ੍ਰੋਮਟਰਾਂ ਦਾ ਧੰਨਵਾਦ ਤੇ ਵਿਦਿਆਰਥੀ ਖਿਡਾਰੀਆਂ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦਿਆਂ ਹੋਇਆਂ ਸੰਤ ਬਾਬਾ ਲੀਡਰ ਸਿੰਘ ਜੀ ਗੁਰਦੁਆਰਾ ਗੁਰਸਰ ਸਾਹਿਬ ਸੈਫਲਾਬਾਦ ਵਾਲਿਆਂ ਨੇ
ਆਖਿਆ ਕਿ ਸਰਕਾਰੀ ਐਲੀਮੈਂਟਰੀ ਸਕੂਲਾਂ ਦੇ ਬੱਚਿਆਂ ਦਾ 45ਵਾਂ ਸਲਾਨਾ ਖੇਡ ਟੂਰਨਾਮੈਂਟ ਦਾ ਸਫ਼ਲ ਆਯੋਜਨ ਕਰਨ ਲਈ ਬਹੁਤ ਵੱਡਾ ਉਪਰਾਲਾ ਕੀਤਾ ਹੈ। ਓਹਨਾਂ ਆਖਿਆ ਕਿ ਜ਼ਿਲ੍ਹਾ  ਪੱਧਰੀ ਖੇਡ ਟੂਰਨਾਮੈਂਟ ਵਿੱਚ ਮੱਲਾਂ ਮਾਰਨ ਵਾਲੇ ਖਿਡਾਰੀ ਹੁਣ ਅੰਤਰ ਜ਼ਿਲ੍ਹਾ ਖੇਡ ਮੁਕਾਬਲਿਆਂ ਵਿੱਚ ਹਿੱਸਾ ਲੈਣਗੇ ਅਤੇ ਆਪਣੇ ਜਿਲ੍ਹੇ ਅਤੇ ਆਪਣੇ ਮਾਪਿਆਂ ਤੇ ਅਧਿਆਪਕਾਂ ਦਾ ਨਾਂ ਰੌਸ਼ਨ ਕਰਨਗੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਸ਼੍ਰੋਮਣੀ ਕਮੇਟੀ ਦੇ ਨਵੇ ਜੂਨੀਅਰ ਮੀਤ ਪ੍ਰਧਾਨ ਜਥੇ ਕਲਿਆਣ ਦਾ ਗੁਰਦੁਆਰਾ ਬੇਰ ਸਾਹਿਬ ਪੁੱਜਣ ਤੇ ਸ਼ਾਹੀ ਸਨਮਾਨ
Next articleਰੇਲ ਕੋਚ ਫੈਕਟਰੀ ਕਪੂਰਥਲਾ ਵਿਖੇ ਰਾਸ਼ਟਰੀ ਏਕਤਾ ਦਿਵਸ ਮੌਕੇ ਰਨ ਫਾਰ ਯੂਨਿਟੀ ਦੌੜ ਦਾ ਆਯੋਜਨ