ਮਾਛੀਵਾੜਾ ਸਾਹਿਬ(ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ :- ਮਾਛੀਵਾੜਾ ਸਾਹਿਬ ਨਾਲ ਸਬੰਧਤ ਗੁਰਦੁਆਰਾ ਚਰਨ ਕੰਵਲ ਸਾਹਿਬ ਸਪੋਰਟਸ ਕਲੱਬ ਜੋ ਇਲਾਕੇ ਦੇ ਵਿੱਚ ਖੇਡ ਟੂਰਨਾਮੈਂਟਾਂ ਦੇ ਵਿੱਚ ਅੱਗੇ ਹੋ ਕੇ ਸੇਵਾਵਾਂ ਨਿਭਾਉਂਦਾ ਆ ਰਿਹਾ ਹੈ। ਇਸੇ ਕਲੱਬ ਦੇ ਸਹਿਯੋਗ ਸਦਕਾ ਨਜ਼ਦੀਕੀ ਪਿੰਡ ਗੁਰੂਗੜ ਹਿਆਤਪੁਰ ਦੇ ਵਿੱਚ ਪਹਿਲਾ ਗੋਲਡ ਕ੍ਰਿਕਟ ਟੂਰਨਾਮੈਂਟ 24 ਤੋਂ 27 ਅਕਤੂਬਰ ਤੱਕ ਖੇਡ ਸਟੇਡੀਅਮ ਵਿੱਚ ਹੋਇਆ। ਬਹੁਤ ਹੀ ਸ਼ਾਨੋ ਸ਼ੌਕਤ ਦੇ ਨਾਲ ਇਸ ਟੂਰਨਾਮੈਂਟ ਦੀ ਸ਼ੁਰੂਆਤ ਨਗਰ ਨਿਵਾਸੀਆਂ ਤੇ ਇਲਾਕੇ ਦੇ ਪ੍ਰਮੁੱਖ ਵਿਅਕਤੀਆਂ ਦੇ ਸਹਿਯੋਗ ਸਦਕਾ ਕੀਤੀ ਗਈ। ਪੇਂਡੂ ਇਲਾਕੇ ਵਿੱਚ ਪਹਿਲੀ ਵਾਰ ਹੋ ਰਹੇ ਕ੍ਰਿਕਟ ਟੂਰਨਾਂਮੈਂਟ ਦੇ ਵਿੱਚ ਪਹਿਲਾਂ ਇਨਾਮ 1ਲੱਖ 61ਹਜਾਰ ਦੂਜਾ 1ਲੱਖ 11 ਹਜਾਰ ਜਿਹੇ ਵੱਡੇ ਇਨਾਮਾਂ ਤੋਂ ਇਲਾਵਾ ਨੁਕਰੇ ਵਛੇਰੇ ਦੋ ਫੋਰਡ 3600 ਟਰੈਕਟਰ ਤੇ ਹੋਰ ਦਿਲ ਖਿੱਚਵੇਂ ਇਨਾਮ ਇਸ ਟੂਰਨਾਮੈਂਟ ਵਿੱਚ ਖਿਡਾਰੀਆਂ ਲਈ ਰੱਖੇ ਗਏ ਸਨ।
ਇਸ ਟੂਰਨਾਮੈਂਟ ਦੇ ਪ੍ਰਬੰਧਕਾਂ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਇਸ ਟੂਰਨਾਮੈਂਟ ਵਿੱਚ ਕੁੱਲ 36 ਟੀਮਾਂ ਨੇ ਭਾਗ ਲਿਆ ਪਹਿਲਾ ਇਨਾਮ ਇਕ ਲੱਖ 61 ਹਜਾਰ ਸਾਹਨੇਵਾਲ ਟੀਮ ਜੇਤੂ ਰਹੀ ਉਸ ਦੇ ਹਿੱਸੇ ਆਇਆ ਦੂਜਾ ਇਨਾਮ ਇਕ ਲੱਖ ਗਿਆਰਾਂ ਹਜਾਰ ਚੱਕ ਫਤਿਹ ਸਿੰਘ ਦੀ ਟੀਮ ਦੇ ਹਿੱਸੇ ਆਇਆ। ਮੈਂਨ ਆਫ ਸੀਰੀਜ਼ ਦੇ ਵਿੱਚ ਫੋਰਡ ਟਰੈਕਟਰ ਜੀਵਾ ਰੱਖੜਾ ਦੇ ਨਾਮ ਰਿਹਾ ਮੈਂਨ ਆਫ ਸੀਰੀਜ਼ ਦੂਜਾ ਟਰੈਕਟਰ ਬਾਹਰਲਾ ਪਲੇਅਰ ਦੇ ਤੌਰ ਤੇ ਡਾਕਟਰ ਬਠਿੰਡਾ ਨੇ ਜਿੱਤਿਆ। ਬੈਸਟ ਮੈਨ ਦੇ ਤੌਰ ਤੇ 51000 ਦਾ ਨਗਦ ਇਨਾਮ ਨਾਮ ਜੋਤੀ ਚੱਕ ਫਤਿਹ ਸਿੰਘ ਵਾਲਾ ਨੇ ਜਿੱਤਿਆ। ਬੈਸਟ ਬਾਲਰ ਲਈ 51000 ਦਾ ਨਕਦ ਇਨਾਮ ਗੇਲਾ ਚੱਕ ਫਤਿਹ ਸਿੰਘ ਦੇ ਹਿੱਸੇ ਆਇਆ। ਕ੍ਰਿਕਟ ਨਾਲ ਜੁੜੇ ਹੋਏ ਨੌਜਵਾਨ ਕ੍ਰਿਕਟਰ ਕੁਮੈਂਟਰਾਂ ਰੈਫਰੀਆਂ ਆਦਿ ਨੇ ਬੜੇ ਸੋਹਣੇ ਤਰੀਕੇ ਦੇ ਨਾਲ ਇਸ ਟੂਰਨਾਮੈਂਟ ਵਿੱਚ ਸੇਵਾਂਵਾ ਨਿਭਾਈਆਂ।
ਇਸ ਮੈਚ ਵਿੱਚ ਦਿੱਤੇ ਜਾ ਰਹੇ ਦੋ ਫੋਰਡ ਟਰੈਕਟਰਾਂ ਦੀ ਚਰਚਾ ਵਿਸ਼ੇਸ਼ ਤੌਰ ਉੱਤੇ ਰਹੀ ਜੋ ਹਿਆਤਪੁਰ ਦੇ ਕਲੇਰ ਪਰਿਵਾਰ ਐਨ ਆਰ ਆਈ, ਵੱਲੋਂ ਦਿੱਤੇ ਗਏ। ਇਸ ਟੂਰਨਾਮੈਂਟ ਦੀ ਸਫਲਤਾ ਲਈ ਗੁਰੂਗੜ ਤੇ ਹਿਆਤਪੁਰ ਨਗਰ ਨਿਵਾਸੀਆਂ ਪ੍ਰਬੰਧਕਾਂ ਵੱਲੋਂ ਸਖਤ ਮਿਹਨਤ ਕੀਤੀ ਗਈ ਜਿਨਾਂ ਵਿੱਚ ਰਣਵੀਰ ਕਲੇਰ, ਜੱਗਾ ਗੁਰੂਗੜ, ਲੱਕੀ ਕਨੇਡਾ, ਗੋਲਡੀ ਬੁਆਲ, ਚੜਦੀ ਕਲਾ ਫਾਰਮ ਹਿਆਤਪੁਰ, ਸੱਤਾ ਬੁਆਲ, ਨਵੀ ਬੁਆਲ, ਪ੍ਰਭਜੋਤ ਬੁਆਲ, ਦੀਪੂ ਗੁਰੂਗੜ, ਮੋਹਣ ਅਵੈਪਾਲ ਸਰਪੰਚ ਗੁਰੂਗੜ੍ਹ ,ਰਾਜਕੁਮਾਰ ਸਰਪੰਚ ਹਿਆਤਪੁਰ, ਸੁਰਮੁੱਖ ਸਿੰਘ ਕਲੇਰ ਦੇ ਯਤਨਾਂ ਸਦਕਾ ਇਹ ਟੂਰਨਾਮੈਂਟ ਸਫਲ ਰਿਹਾ। ਇਲਾਕੇ ਨਾਲ ਜੁੜੀਆਂ ਹੋਈਆਂ ਰਾਜਨੀਤਿਕ ਧਾਰਮਿਕ ਸਮਾਜਿਕ ਜਥੇਬੰਦੀਆਂ ਦੇ ਵੱਖ-ਵੱਖ ਆਗੂਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਦਰਸ਼ਕਾਂ ਨੇ ਇਸ ਟੂਰਨਾਮੈਂਟ ਵਿੱਚ ਸ਼ਿਰਕਤ ਕੀਤੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly