(ਸਮਾਜ ਵੀਕਲੀ)
ਆਓ ਬੱਚਿਓ ਰਲ਼ ਕਸਮਾਂ ਖਾਈਏ,
ਪ੍ਰਦੂਸ਼ਣ ਰਹਿਤ ਐਤਕੀਂ ਦੀਵਾਲੀ ਮਨਾਈਏ।
ਏਸ ਵਾਰ ਨਹੀਂ ਪਟਾਕੇ ਚਲਾਉਣੇ,
ਸਭਨੇ ਰਲ਼ ਕੇ ਹੈ ਬੂਟੇ ਲਾਉਣੇ,
ਲੈਣ ਅਸੀਸਾਂ ਸਤਿਗੁਰੂ ਕੋਲੋਂ,
ਉਹਦੇ ਦਰ ’ਤੇ ਜਾਵਾਂਗੇ।
ਪ੍ਰਦੂਸ਼ਣ ਰਹਿਤ ਐਤਕੀਂ ਦੀਵਾਲੀ ਮਨਾਵਾਂਗੇ।
ਪਟਾਕਿਆਂ ਖਿਲਾਫ ਜੰਗ ਹੈ ਲੜ੍ਹਨੀ,
ਦੀਪਮਾਲਾ ਹੈ ਰਲਕੇ ਕਰਨੀ।
ਨਕਲੀ ਸਭ ਮਠਿਆਈਆਂ ਹੁੰਦੀਆਂ,
ਘਰੇ ਨਵੇਂ ਨਵੇਂ ਪਕਵਾਨ ਬਣਾਵਾਂਗੇ।
ਪ੍ਰਦੂਸ਼ਣ ਰਹਿਤ ਐਤਕੀਂ ਦੀਵਾਲੀ ਮਨਾਵਾਂਗੇ।
ਮਾਪਿਆਂ ਦੇ ਨਹੀਂ ਪੈਸੇ ਖਰਚਾਉਣੇ।
ਮੁਹੱਬਤਾਂ ਵਾਲੇ ਗੀਤ ਹੈ ਗਾਉਂਣੇ,
ਕੀਤੇ ਬੋਲ ਆਪਾਂ ਪੁਗਾਉਣੇ
ਆਪਣੇ ਆਪਣੇ ਫਰਜ਼ ਨਿਭਾਵਾਂਗੇ
ਪ੍ਰਦੂਸ਼ਣ ਰਹਿਤ ਐਤਕੀਂ ਦੀਵਾਲੀ ਮਨਾਵਾਂਗੇ।
ਵਾਤਾਵਰਨ ਗੰਦਾ ਨਹੀਂ ਕਰਨਾ,
ਰਲਕੇ ਸਾਨੂੰ ਪਊਗਾ ਲੜਨਾ,
ਇਸ ਵਿਸੇ ਦੇ ਉੱਪਰ,
ਆਪਾ ਸਾਰੇ ਮੁਹਿੰਮ ਚਲਾਵਾਂਗੇ।
ਪ੍ਰਦੂਸ਼ਣ ਰਹਿਤ ਐਤਕੀਂ ਦੀਵਾਲੀ ਮਨਾਵਾਂਗੇ।
ਬਲਵੀਰ ਚੋਪੜਾ ਗੜ੍ਹਸ਼ੰਕਰ