ਕੇਰਲ ਦੇ ਕਾਸਰਗੋਡ ਜ਼ਿਲ੍ਹੇ ‘ਚ ਮੰਦਰ ‘ਚ ਹਾਦਸਾ, ਪਟਾਕਿਆਂ ਕਾਰਨ 154 ਲੋਕ ਜ਼ਖਮੀ, 8 ਦੀ ਹਾਲਤ ਗੰਭੀਰ

ਕਾਸਰਗੋਡ— ਕੇਰਲ ਦੇ ਕਾਸਰਗੋਡ ਜ਼ਿਲੇ ‘ਚ ਇਕ ਮੰਦਰ ‘ਚ ਪਟਾਕੇ ਨਾਲ ਹੋਏ ਹਾਦਸੇ ‘ਚ ਘੱਟੋ-ਘੱਟ 154 ਲੋਕ ਜ਼ਖਮੀ ਹੋ ਗਏ ਹਨ, ਜਿਨ੍ਹਾਂ ‘ਚੋਂ 8 ਦੀ ਹਾਲਤ ਗੰਭੀਰ ਹੈ। ਇਹ ਘਟਨਾ ਸੋਮਵਾਰ ਅੱਧੀ ਰਾਤ ਤੋਂ ਬਾਅਦ ਅੰਜੁਟੰਬਲਮ ਵੀਰਾਰਕਵੂ ਮੰਦਿਰ ਵਿੱਚ ਵਾਪਰੀ, ਜਦੋਂ 1500 ਤੋਂ ਵੱਧ ਲੋਕ ਰਵਾਇਤੀ ਥੀਯਮ ਤਿਉਹਾਰ ਵਿੱਚ ਹਿੱਸਾ ਲੈਣ ਲਈ ਮੰਦਰ ਵਿੱਚ ਇਕੱਠੇ ਹੋਏ ਸਨ।
ਚਸ਼ਮਦੀਦਾਂ ਅਨੁਸਾਰ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਪਟਾਕਿਆਂ ਤੋਂ ਨਿਕਲਣ ਵਾਲੀਆਂ ਚੰਗਿਆੜੀਆਂ ਮੰਦਰ ਦੇ ਇੱਕ ਕਮਰੇ ਵਿੱਚ ਰੱਖੇ ਹੋਰ ਪਟਾਕਿਆਂ ‘ਤੇ ਡਿੱਗੀਆਂ, ਜਿਸ ਕਾਰਨ ਧਮਾਕਾ ਹੋ ਗਿਆ। ਅਧਿਕਾਰੀਆਂ ਮੁਤਾਬਕ ਇਕ ਵਿਅਕਤੀ ਦੀ ਹਾਲਤ ਗੰਭੀਰ ਹੈ ਅਤੇ ਅੱਠ ਗੰਭੀਰ ਜ਼ਖਮੀ ਹਨ। ਧਮਾਕੇ ਅਤੇ ਉਸ ਤੋਂ ਬਾਅਦ ਮਚੀ ਭਗਦੜ ਵਿੱਚ ਕੁੱਲ ਮਿਲਾ ਕੇ 154 ਲੋਕ ਜ਼ਖ਼ਮੀ ਹੋ ਗਏ। ਇਨ੍ਹਾਂ ਵਿੱਚੋਂ 97 ਲੋਕ ਵੱਖ-ਵੱਖ ਹਸਪਤਾਲਾਂ ਵਿੱਚ ਦਾਖ਼ਲ ਹਨ।
ਦੱਸਿਆ ਜਾ ਰਿਹਾ ਹੈ ਕਿ ਮੰਗਲਵਾਰ ਰਾਤ ਨੂੰ ਖਤਮ ਹੋਣ ਵਾਲੇ ਤਿਉਹਾਰ ਲਈ ਮੰਦਰ ਪ੍ਰਬੰਧਨ ਨੇ ਕਰੀਬ 25,000 ਰੁਪਏ ਦੇ ਪਟਾਕੇ ਰੱਖੇ ਸਨ। ਇਸ ਘਟਨਾ ‘ਚ ਜ਼ਖਮੀ ਇਕ ਲੜਕੀ ਨੇ ਦੱਸਿਆ ਕਿ ਜਿਵੇਂ ਹੀ ਪਟਾਕਿਆਂ ਦੀ ਚੰਗਿਆੜੀ ਕਮਰੇ ‘ਚ ਪਈ ਤਾਂ ਸਾਰੇ ਭੱਜਣ ਲੱਗੇ। “ਮੈਂ ਅਤੇ ਕੁਝ ਹੋਰ ਡਿੱਗ ਗਏ ਅਤੇ ਜ਼ਖਮੀ ਹੋ ਗਏ, ਪਰ ਮੇਰੀ ਭੈਣ ਸੁਰੱਖਿਅਤ ਬਚ ਗਈ,” ਉਸਨੇ ਕਿਹਾ, “ਸਥਾਨਕ ਵਿਧਾਇਕ ਐਮ. ਰਾਜਗੋਪਾਲ ਨੇ ਇਸ ਘਟਨਾ ਨੂੰ “ਬਹੁਤ ਮੰਦਭਾਗਾ” ਦੱਸਿਆ ਅਤੇ ਜ਼ਿਲ੍ਹਾ ਕਲੈਕਟਰ ਨਾਲ ਗੱਲ ਕੀਤੀ। ਉਸ ਨੇ ਦੱਸਿਆ ਕਿ ਪਟਾਕੇ ਹਲਕੇ ਸਨ ਪਰ ਚੰਗਿਆੜੀਆਂ ਹੋਰ ਪਟਾਕਿਆਂ ‘ਤੇ ਡਿੱਗ ਪਈਆਂ, ਜਿਸ ਕਾਰਨ ਇਹ ਹਾਦਸਾ ਵਾਪਰ ਗਿਆ | ਕਾਸਰਗੋਡ ਦੇ ਸੰਸਦ ਮੈਂਬਰ ਰਾਜਮੋਹਨ ਊਨੀਥਨ ਨੇ ਕਿਹਾ ਕਿ ਇਹ ਘਟਨਾ ਉਦੋਂ ਵਾਪਰੀ ਜਦੋਂ ਅੱਧੀ ਰਾਤ ਤੋਂ ਬਾਅਦ ਤਿਉਹਾਰ ਮਨਾਉਣ ਲਈ ਪਟਾਕੇ ਚਲਾਏ ਜਾ ਰਹੇ ਸਨ, ਜਿਸ ਤੋਂ ਬਾਅਦ ਮੰਦਰ ਕਮੇਟੀ ਦੇ ਦੋ ਮੈਂਬਰਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਅਤੇ ਪੁਲਿਸ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਮੰਦਰ ਪ੍ਰਬੰਧਨ ਨੇ ਪਟਾਕੇ ਚਲਾਉਣ ਲਈ ਲਾਜ਼ਮੀ ਲਾਇਸੈਂਸ ਪ੍ਰਾਪਤ ਨਹੀਂ ਕੀਤਾ ਸੀ।

 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous articleਖੁਸ਼ੀਆਂ ਦਾ ਤਿਉਹਾਰ 
Next articleਜੰਮੂ-ਕਸ਼ਮੀਰ ਦੇ ਅਖਨੂਰ ਸੈਕਟਰ ‘ਚ ਫੌਜ ਅਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ, ਇਕ ਅੱਤਵਾਦੀ ਮਾਰਿਆ ਗਿਆ