ਓਹ ਸਿਰੜੀ ਪੱਤਰਕਾਰ ਹਨ ਜੋ ਆਪਣੀ ਕਲਮ ਨਾਲ ਸੱਚ ਲਿਖ ਕੇ ਦੁੱਖ ਝੱਲਦੇ ਹਨ-ਮਾਸਟਰ ਤੇਲੂ ਰਾਮ ਕੁਹਾੜਾ
ਮਾਛੀਵਾੜਾ ਸਾਹਿਬ (ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ :- ਪੰਜਾਬੀ ਸਾਹਿਤ ਸਭਾਵਾਂ ਦਾ ਪੰਜਾਬੀ ਮਾਂ ਬੋਲੀ ਤੇ ਸਾਹਿਤ ਦੇ ਵਿੱਚ ਵਿਸ਼ੇਸ਼ ਯੋਗਦਾਨ ਹੈ । ਜੋ ਸਮੇਂ ਸਮੇਂ ਉੱਤੇ ਸੈਮੀਨਾਰ , ਕਿਤਾਬ ਰਿਲੀਜ਼ , ਸਨਮਾਨ ਸਮਾਗਮ , ਗੋਸ਼ਟੀਆਂ ਆਦਿ ਕਰਵਾਉਂਦੀਆਂ ਰਹਿੰਦੀਆਂ ਹਨ। ਇਸੇ ਤਰ੍ਹਾਂ ਹੀ ਪੰਜਾਬੀ ਮਾਂ ਬੋਲੀ ਦੀ ਸੇਵਾ ਲਈ ਤਤਪਰ ਪੰਜਾਬੀ ਸਾਹਿਤ ਸਭਾ ਸ਼੍ਰੀ ਭੈਣੀ ਸਾਹਿਬ ਜਿਸ ਨੇ ਹੁਣ ਤੱਕ ਪੰਜਾਬੀ ਮਾਂ ਬੋਲੀ ਦੀ ਚੜ੍ਹਦੀ ਕਲਾ ਤੇ ਤਰੱਕੀ ਦੇ ਲਈ ਅਨੇਕਾਂ ਵਧੀਆ ਉਪਰਾਲੇ ਕੀਤੇ ਹਨ ਤੇ ਅੱਗੇ ਤੋ ਵੀ ਵੱਡੇ ਉਪਰਾਲੇ ਕਰਨ ਦੇ ਸੁਪਨੇ ਸਜੋੋਈ ਬੈਠੀ ਹੈ। ਜਿੱਥੇ ਇਹ ਸਭਾ ਪੰਜਾਬੀ ਸਾਹਿਤਕਾਰਾਂ ਲੇਖਕਾਂ ਵਿਦਵਾਨਾਂ ਆਦਿ ਨੂੰ ਸਨਮਾਨਿਤ ਕਰਦੀ ਹੈ । ਉੱਥੇ ਹੀ ਪੰਜਾਬੀ ਸਾਹਿਤ ਸਭਾ ਸ਼੍ਰੀ ਭੈਣੀ ਸਾਹਿਬ ਨੇ ਨਵੀਂ ਪਿਰਤ ਪਾਉਂਦਿਆਂ ਹੋਇਆਂ ਪੰਜਾਬੀ ਅਖਬਾਰੀ ਜਗਤ ਨਾਲ ਜੁੜੇ ਹੋਏ ਅੱਠ ਪੱਤਰਕਾਰਾਂ ਦਾ ਸਨਮਾਨ ਕਰਨ ਦਾ ਸਲਾਘਾਯੋਗ ਕਾਰਜ ਕੀਤਾ ਹੈ। ਅੱਜ ਦੀ ਮਹੀਨਾਵਾਰ ਮੀਟਿੰਗ ਦੇ ਵਿੱਚ ਪੰਜਾਬੀ ਸਾਹਿਤ ਜਗਤ ਦੇ ਉੱਘੇ ਹਸਤਾਖਰ ਜੁੜੇ ਜਿਨਾਂ ਦੇ ਵਿੱਚ ਕੋਈ ਕਹਾਣੀਕਾਰ ਕੋਈ ਕਵਿਤਾ ਗ਼ਜ਼ਲ ਤੇ ਹੋਰ ਅਨੇਕਾਂ ਵਿਧਾਵਾਂ ਵਿੱਚ ਲਿਖਣ ਵਾਲੇ ਸੱਜਣ ਸ਼ਾਮਿਲ ਸਨ। ਉਹਨਾਂ ਦੀ ਹਾਜ਼ਰੀ ਦੇ ਵਿੱਚ ਪੰਜਾਬੀ ਮਾਂ ਬੋਲੀ ਦੀ ਤੇ ਸਾਹਿਤ ਦੀ ਅਨੇਕਾਂ ਪ੍ਰਕਾਰ ਰਾਹੀ ਸੇਵਾ ਕਰਨ ਵਾਲੇ ਅੱਠ ਪੱਤਰਕਾਰਾਂ ਦਾ ਵਿਸ਼ੇਸ਼ ਸਨਮਾਨ ਪੰਜਾਬੀ ਸਾਹਿਤ ਸਭਾ ਸ਼੍ਰੀ ਭੈਣੀ ਸਾਹਿਬ ਨੇ ਕੀਤਾ।
ਸ਼੍ਰੀ ਮਾਛੀਵਾੜਾ ਸਾਹਿਬ ਤੋਂ ਗੁਰਦੀਪ ਸਿੰਘ ਟੱਕਰ, ਕਰਮਜੀਤ ਸਿੰਘ ਆਜ਼ਾਦ, ਬਲਬੀਰ ਸਿੰਘ ਬੱਬੀ,ਕੁਹਾੜਾ ਤੋਂ ਸੰਦੀਪ ਸਿੰਘ, ਪਰਮਜੀਤ ਸਿੰਘ ਲੱਖੋਵਾਲ, ਅਵਤਾਰ ਸਿੰਘ ਭਾਗਪੁਰ, ਸਮਰਾਲਾ ਤੋਂ ਸੁਰਜੀਤ ਸਿੰਘ ਵਿਸ਼ਾਦ ਤੇ ਲੁਧਿਆਣਾ ਤੋਂ ਮਨਜੀਤ ਸਿੰਘ ਰੋਮਾਣਾ ਨੂੰ ਅੱਜ ਪੰਜਾਬੀ ਸਾਹਿਤ ਸਭਾ ਭੈਣੀ ਸਾਹਿਬ ਦੇ ਵਿਹੜੇ ਵਿੱਚ ਸਨਮਾਨਿਤ ਕੀਤਾ ਗਿਆ ।
ਇਸ ਪੱਤਰਕਾਰ ਸਨਮਾਨ ਸਮਾਰੋਹ ਦੀ ਪ੍ਰਧਾਨਗੀ ਉੱਘੇ ਸਹਿਤਕਾਰ ਤੇ ਪੱਤਰਕਾਰ ਮਾਸਟਰ ਤੇਲੂ ਰਾਮ ਕੁਹਾੜਾ , ਗੁਰਸੇਵਕ ਸਿੰਘ ਢਿੱਲੋ , ਸੁਰਿੰਦਰ ਰਾਮਪੁਰੀ , ਡਾ ਖਲੀਲ ਖਾਨ ਨੇ ਕੀਤੀ । ਪ੍ਰੋਗਰਾਮ ਦੀ ਸ਼ੁਰੂਆਤ ਪੰਜਾਬੀ ਸਾਹਿਤ ਸਭਾ ਭੈਣੀ ਸਾਹਿਬ ਦੇ ਪ੍ਰਧਾਨ ਗੁਰਸੇਵਕ ਸਿੰਘ ਢਿੱਲੋਂ ਨੇ ਕੀਤੀ ਉਹਨਾਂ ਸਮੁੱਚੇ ਪ੍ਰੋਗਰਾਮ ਦੀ ਰੂਪ ਰੇਖਾ ਕਿਵੇਂ ਉਲੀਕੀ । ਇਸ ਸਬੰਧੀ ਸਾਰੀ ਜਾਣਕਾਰੀ ਹਾਜ਼ਰੀਨ ਨਾਲ ਸਾਂਝੀ ਕੀਤੀ । ਇਸ ਪ੍ਰੋਗਰਾਮ ਵਿੱਚ ਮੁੱਖ ਬੁਲਾਰੇ ਵਜੋਂ ਨਵੇਂ ਤੱਥ ਲੈ ਕੇ ਪੁੱਜੇ ਡਾਕਟਰ ਖਲੀਲ ਖ਼ਾਨ ਨੇ ਜਲ੍ਹਿਆਂ ਵਾਲੇ ਬਾਗ ਦੇ ਸਬੰਧੀ ਸੂਖਮ ਜਾਣਕਾਰੀਆਂ ਸਾਂਝੀਆਂ ਕੀਤੀਆਂ ਤੇ ਸਭਾ ਵੱਲੋ ਉਹਨਾਂ ਦਾ ਸਨਮਾਨ ਕੀਤਾ ਗਿਆ । ਸਰੋਤਿਆਂ ਵੱਲੋਂ ਕੀਤੇ ਸਵਾਲ ਜਵਾਬ ਵੀ ਚਰਚਾ ਵਿੱਚ ਰਹੇ। ਉਸ ਤੋਂ ਬਾਅਦ ਪੰਜਾਬੀ ਸਾਹਿਤ ਸਭਾ ਸ਼੍ਰੀ ਭੈਣੀ ਸਾਹਿਬ ਦੀ ਪ੍ਰਸਿੱਧ ਕਵਿੱਤਰੀ ਰਜਿੰਦਰ ਕੌਰ ਪੰਨੂ ਨੇ ਸਨਮਾਨਿਤ ਪੱਤਰਕਾਰਾਂ ਸਬੰਧੀ ਸੰਖੇਪ ਜਾਣਕਾਰੀ ਸਾਂਝੀ ਕੀਤੀ । ਉੱਘੇ ਸਾਹਿਤਕਾਰ ਤੇ ਪੱਤਰਕਾਰ ਸ੍ਰੀ ਤੇਲੂ ਰਾਮ ਕੁਹਾੜਾ ਜੀ ਨੇ ਪੱਤਰਕਾਰੀ ਸਬੰਧੀ ਵਿਸ਼ੇਸ਼ ਗੱਲਬਾਤ ਕੀਤੀ ਜਿਸ ਵਿੱਚ ਪੱਤਰਕਾਰਾਂ ਨੂੰ ਮੌਜੂਦਾ ਸਮੇਂ ਚੱਲ ਰਹੀਆਂ ਪਰਿਸਥਿਤੀਆਂ ਤੋਂ ਜਾਣੂ ਕਰਵਾਇਆ । ਕਹਾਣੀਕਾਰ ਸੁਰਿੰਦਰ ਰਾਮਪੁਰੀ ਨੇ ਪੱਤਰਕਾਰਾਂ ਨਾਲ ਸੰਬੰਧਿਤ ਜੁੜੀਆਂ ਯਾਦਾਂ ਤੇ ਪੱਤਰਕਾਰੀ ਦੀਆਂ ਸੇਵਾਵਾਂ ਸਬੰਧੀ ਕੀਮਤੀ ਵਿਚਾਰਾਂ ਸਾਂਝੀਆਂ ਕੀਤੀਆਂ। ਸੂਬਾ ਬਲਵਿੰਦਰ ਸਿੰਘ ਨੇ ਆਖਿਆ ਕਿ ਪੱਤਰਕਾਰ ਵੀਰਾਂ ਦੀ ਜਿੰਮੇਵਾਰੀ ਬਹੁਤ ਵੱਡੀ ਹੈ ਉਹ ਸਨਮਾਨਾਂ ਦੀ ਰਸਮ ਵਿੱਚ ਵੀ ਸ਼ਾਮਲ ਹੋਏ । ਕੋਹਾੜਾ ਤੋ ਆਏ ਪੰਜਾਬੀ ਲੇਖਕ ਜਸਵੰਤ ਸਿੰਘ ਸੇਖੋਂ ਕਨੇਡਾ ਜਿਨਾਂ ਨੇ ਪੰਜਾਬੀ ਸਾਹਿਤ ਜਗਤ ਵਿੱਚ ਕਵੀਸ਼ਰੀ ਛੰਦ – ਬੰਦੀ ਬਾਰੇ ਬਹੁਤ ਕੰਮ ਕੀਤਾ ਉਹਨਾਂ ਨੇ ਪੱਤਰਕਾਰਾਂ ਬਾਰੇ ਸੱਚਾਈ ਭਰਪੂਰ ਕਵਿਤਾ ਜੋ ਪੱਤਰਕਾਰਤਾ ਨਾਲ ਸੰਬੰਧਿਤ ਸੱਚਾਈ ਨੂੰ ਪੇਸ਼ ਕਰ ਰਹੀ ਸੀ ਸੁਣਾਈ।
ਦੂਜੇ ਸ਼ੈਸ਼ਨ ਵਿੱਚ ਕਵੀ ਦਰਬਾਰ ਹੋਇਆ ਜਿਸ ਦੀ ਪ੍ਰਧਾਨਗੀ ਗੀਤਕਾਰ ਜਸਵੀਰ ਸਿੰਘ ਝੱਜ , ਗੀਤਕਾਰ ਹਰਬੰਸ ਸਿੰਘ ਮਾਲਵਾ , ਕਮਲਜੀਤ ਨੀਲੋ , ਸਾਧੂ ਸਿੰਘ ਝੱਜ ਅਮਰੀਕਾ ਨੇ ਕੀਤੀ । ਹਾਜ਼ਰ ਸ਼ਾਇਰਾਂ ਵਿੱਚ ਅਵਤਾਰ ਸਿੰਘ ਓਟਾਲਾਂ , ਪੱਤਰਕਾਰ ਬਲਬੀਰ ਸਿੰਘ ਬੱਬੀ,ਜਗਪਾਲ ਜੱਗਾ ਜਮਾਲਪੁਰੀ , ਦਲਬੀਰ ਸਿੰਘ ਕਲੇਰ , ਹਰਬੰਸ ਸਿੰਘ ਰਾਏ , ਜਗਦੇਵ ਸਿੰਘ ਬਾਘਾ , ਹਰਬੰਸ ਸਿੰਘ ਸ਼ਾਨ ਬਗਲੀ , ਪ੍ਰਭਜੋਤ ਰਾਮਪੁਰ , ਦੀਪ ਦਿਲਬਰ ਸਮਰਾਲਾ , ਜੋਰਾਵਰ ਸਿੰਘ ਪੰਛੀ , ਨੇਤਰ ਸਿੰਘ ਮੁੱਤੋ , ਮੁਕੰਦ ਸਿੰਘ ਨਿਗਾਹੀ , ਜਸਵਿੰਦਰ ਸਿੰਘ ਪੰਧੇਰ ਖੇੜੀ , ਪਰਮਜੀਤ ਸਿੰਘ ਮੁੰਡੀਆਂ , ਮਨਜੀਤ ਸਿੰਘ ਰਾਗੀ , ਨਵਜੋਤ ਕੌਰ ਭੁੱਲਰ , ਇੰਦਰਜੀਤ ਕੌਰ ਲੋਟੇ , ਬਲਵੰਤ ਸਿੰਘ ਵਿਰਕ , ਸੁਖਬੀਰ ਭੁੱਲਰ , ਸਵਿੰਦਰ ਸਿੰਘ , ਲਖਵੀਰ ਸਿੰਘ ਲੱਭਾ , ਆਦਿਕ ਕਵੀਆਂ ਨੇ ਰਚਨਾਵਾਂ ਪੇਸ਼ ਕੀਤੀਆਂ । ਹੋਰਨਾਂ ਤੋ ਇਲਾਵਾ ਸੂਬਾ ਬਲਵਿੰਦਰ ਸਿੰਘ ਝੱਲ , ਸਰਪੰਚ ਬਹਾਦਰ ਸਿੰਘ , ਪੰਚ ਗੁਰਰਾਜ ਸਿੰਘ , ਪੰਚ ਰਾਜਪਾਲ ਸਿੰਘ ਪਾਲੀ , ਕਰਮ ਸਿੰਘ ਪੰਜਾਬ ਪੁਲਿਸ , ਕੇਸਰ ਸਿੰਘ ਆਦਿਕ ਵੀ ਸਮਾਗਮ ਵਿੱਚ ਸ਼ਾਮਲ ਹੋਏ । ਕਹਾਣੀਕਾਰ ਤਰਨ ਸਿੰਘ ਬੱਲ ਤੇ ਜਗਵੀਰ ਸਿੰਘ ਵਿੱਕੀ ਨੇ ਸਟੇਜ ਦੀ ਕਾਰਵਾਈ ਖੂਬਸੂਰਤ ਅੰਦਾਜ਼ ਨਾਲ ਚਲਾਈ । ਬਲਦੇਵ ਸਿੰਘ ਤੇ ਗੁਰਸੇਵਕ ਸਿੰਘ ਕਲੇਰ ਨੇ ਲੰਗਰ ਦੀ ਸੇਵਾ ਕੀਤੀ । ਬਲਰਾਜ ਸਿੰਘ ਬਾਜਵਾ ਨੇ ਦੂਰੋਂ ਨੇੜਿਓ ਆਏ ਹੋਏ ਸਾਹਿਤਕਾਰਾਂ ਦਾ ਧੰਨਵਾਦ ਕੀਤਾ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly