ਯੂਨੀਵਰਸਿਟੀ ਕਾਲਜ ਮਿੱਠੜਾ ਦਾ ਯੁਵਕ ਮੇਲਾ 2024 ਵਿੱਚ ਸ਼ਾਨਦਾਰ ਪ੍ਰਦਰਸ਼ਨ

ਕਪੂਰਥਲਾ,  (ਸਮਾਜ ਵੀਕਲੀ)  ( ਕੌੜਾ)– ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਮਿੱਠੜਾ ਕਾਲਜ ਦੇ ਵਿਦਿਆਰਥੀਆਂ ਵਲੋਂ ਕਾਲਜ ਦੇ ਪ੍ਰਿੰਸੀਪਲ ਡਾਕਟਰ ਜਗਸੀਰ ਸਿੰਘ ਬਰਾੜ ਦੀ ਅਗਵਾਈ ਹੇਠ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਹੋਏ ਜ਼ੋਨਲ ਯੁਵਕ ਮੇਲੇ 2024 ਵਿੱਚ ਪੰਜਾਬ ਦੇ ਲੋਕ-ਨਾਚ ਲੁੱਡੀ, ਨਾਟਕ, ਮਹਿੰਦੀ ਅਤੇ ਕਲੇਅ ਮਾਡਲਿੰਗ ਆਦਿ ਦੇ ਮੁਕਾਬਲਿਆਂ ਵਿੱਚ ਭਾਗ ਲਿਆ ਅਤੇ ਵੱਖ-ਵੱਖ ਸਥਾਨ ਹਾਸਿਲ ਕਰਕੇ ਕਾਲਜ ਦਾ ਨਾਮ ਰੌਸ਼ਨ ਕੀਤਾ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਾਲਜ ਦੇ ਪ੍ਰਿੰਸੀਪਲ ਡਾ. ਜਗਸੀਰ ਸਿੰਘ ਬਰਾੜ ਨੇ ਦੱਸਿਆ ਕਿ ਯੁਵਕ ਮੇਲੇ ਵਿੱਚ ਕਾਲਜ ਦੇ ਵਿਦਿਆਰਥੀਆਂ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਮਹਿੰਦੀ ਵਿੱਚ ਪਹਿਲਾ, ਲੁੱਡੀ ਅਤੇ ਨਾਟਕ ਵਿੱਚ ਦੂਜਾ ਤੇ ਕਲੇਅ ਮਾਡਲਿੰਗ ਵਿਚ ਤੀਜਾ ਸਥਾਨ ਪ੍ਰਾਪਤ ਕੀਤਾ ਅਤੇ ਯੂਨੀਵਰਸਿਟੀ ਵਿਖੇ ਕਾਲਜ ਦਾ ਮਾਨ ਵਧਾਇਆ । ਪ੍ਰਿੰਸੀਪਲ ਸਾਹਿਬ ਨੇ ਜੇਤੂ ਰਹੇ ਵਿਦਿਆਰਥੀਆਂ ਤੇ ਓਹਨਾਂ ਦੇ ਨਿਗਰਾਨ ਅਧਿਆਪਕ ਸਾਹਿਬਾਨ ਨੂੰ ਵਧਾਈ ਦਿੰਦੇ ਹੋਏ ਉਹਨਾਂ ਨੂੰ ਚੰਗੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਸ਼ਾਨਦਾਰ ਨਤੀਜਿਆਂ ਦਾ ਸਿਹਰਾ ਉਹਨਾਂ ਦੀ ਸਖ਼ਤ ਮਿਹਨਤ ਨੂੰ ਦਿੱਤਾ। ਯੁਵਕ ਮੇਲੇ ਦੇ ਕਾਲਜ ਕੋ-ਆਰਡੀਨੇਟਰ ਡਾਕਟਰ ਗੁਰਪ੍ਰੀਤ ਕੌਰ ਖਹਿਰਾ ਨੇ ਕਿਹਾ ਕਿ ਅਜਿਹੇ ਮੇਲੇ ਵਿਦਿਆਰਥੀਆਂ ਵਿੱਚ ਸਵੈ ਭਰੋਸਾ ਪੈਦਾ ਕਰਨ ਦੇ ਨਾਲ-ਨਾਲ ਓਹਨਾਂ ਦੀਆਂ ਛੁਪੀਆਂ ਪ੍ਰਤਿਭਾਵਾਂ ਨੂੰ ਉਭਾਰਨ ਦਾ ਵੀ ਸੁਨਿਹਰੀ ਮੌਕਾ ਹੁੰਦਾ ਹੈ। ਕਾਲਜ ਦੀ ਇਸ ਮਾਨਮੱਤੀ ਸਫਲਤਾ ਲਈ ਕਾਲਜ ਦੇ ਅਧਿਆਪਕ ਡਾ. ਪਰਮਜੀਤ ਕੌਰ, ਸਾਇੰਸ ਵਿਭਾਗ, ਡਾ. ਪਰਮਜੀਤ ਕੌਰ, ਕਾਮਰਸ ਵਿਭਾਗ, ਮੈਡਮ ਅਮਨਦੀਪ ਕੌਰ, ਸ੍ਰ. ਦਿਲਰਾਜ ਸਿੰਘ, ਮੈਡਮ ਪਲਕਾ, ਆਦਿ ਵਧਾਈ ਦੇ ਪਾਤਰ ਹਨ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਮਹੂਰਿਯਤ ਦਾ ਫੈਂਸਲਾ ਬੰਦ ਕਮਰੇ ਵਿੱਚ ਹੋਣਾ ਮਸੰਦਾ ਦਾ ਕਾਬਜ ਹੋਣਾ ਦਰਸਾਉਂਦਾ ਹੈ
Next articleਬਾਸਕਿਟਬਾਲ ਪ੍ਰਤਿਯੋਗਤਾ ‘ਚ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਜੇਤੂ