ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਸਰਬ ਸਾਂਝਾ ਤਿਉਹਾਰ ਦੀਵਾਲੀ ਸ਼ੈਲੇਸ਼ ਫਾਊਂਡੇਸ਼ਨ ਦੇ ਮੁਖੀ ਸ਼ੈਲਜਾ ਸ਼ਰਮਾ ਵੱਲ਼ੋਂ ਏਕ ਜੋਤ ਵਿਕਲਾਂਗ ਸਕੂਲ ਲੁਧਿਆਣਾ ਦੇ ਨੇਤਰਹੀਣ, ਗੂੰਗੇ ਬੋਲੇ, ਵਿਕਲਾਂਗ ਬੱਚਿਆਂ ਨਾਲ ਮਨਾਇਆ । ਸਾਕਸ਼ੀ, ਰਵੀ ਤੇ ਹੋਰ ਨੇਤਰਹੀਣ ਬੱਚਿਆਂ ਨੇ ਗੀਤ, ਭਜਨ ਸੁਣਾ ਕੇ ਸੋਹਣਾ ਰੰਗ ਬੰਨ੍ਹਿਆ। ਬੱਚਿਆਂ ਦੇ ਖੂਬਸੂਰਤ ਗੀਤ, ਭਜਨ ਸੁਣ ਕੇ ਮੈਡਮ ਸ਼ੈਲਜਾ ਸ਼ਰਮਾ ਅਮਿਤੀ ਬਖਸ਼ੀ ਦੀਆਂ ਅੱਖਾਂ ਵਿੱਚ ਅੱਥਰੂ ਆ ਗਏ । ਮੈਡਮ ਸ਼ੈਲਜਾ ਸ਼ਰਮਾ ਨੇ ਤਿੰਨ ਸਕੂਲ ਅਡਾਪਟ ਕੀਤੇ ਹੋਏ ਹਨ। ਉਹਨਾਂ ਵਿੱਚ ਏਕ ਜੋਤ ਵਿਕਲਾਂਗ ਸਕੂਲ ਵੀ ਸ਼ਾਮਲ ਹੈ । ਪ੍ਰਿੰਸੀਪਲ ਸਤਵੰਤ ਕੌਰ ਨੇ ਮੈਡਮ ਸ਼ੈਲਜਾ ਸ਼ਰਮਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਹਰ ਵਿਅਕਤੀ ਨੂੰ ਆਪਣਾ ਤੇ ਆਪਣੇ ਬੱਚਿਆਂ ਦੇ ਜਨਮ-ਦਿਨ, ਵਰ੍ਹੇਗੰਢ, ਨੇਤਰਹੀਣ, ਗੂੰਗੇ ਬੋਲੇ ਤੇ ਵਿਕਲਾਂਗ ਬੱਚਿਆਂ ਨਾਲ ਮਨਾਉਣਾ ਚਾਹੀਦਾ ਹੈ। ਸ਼ੈਲੇਸ਼ ਫਾਊਂਡੇਸ਼ਨ ਦੇ ਮੁਖੀ ਮੈਡਮ ਸ਼ੈਲਜਾ ਸ਼ਰਮਾ ਨੇ ਬੱਚਿਆਂ ਨੂੰ ਨਵ ਦੁਰਗਾ ਮੰਦਰ ਦਾ ਮਾਡਲ, ਖਾਣ ਦਾ ਅਤੇ ਸਟੇਸ਼ਨਰੀ ਦਾ ਸਮਾਨ ਵੰਡਿਆ ਅਤੇ ਦੀਵਾਲੀ ਦੀਆਂ ਮੁਬਾਰਕਾਂ ਦਿੱਤੀਆਂ। ਇਸ ਮੌਕੇ ਸ਼ੈਲਜਾ ਸ਼ਰਮਾ ਤੋਂ ਇਲਾਵਾ ਪਲਵੀ ਸ਼ਰਮਾ, ਅਮਿਤੀ ਬਖਸ਼ੀ, ਸੰਕੇਤ ਨਈਅਰ, ਕਰਨੈਲ ਸਿੰਘ ਹਾਜ਼ਰ ਸਨ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly