ਦਿਵਾਲੀ ਮੌਕੇ ਪਟਾਕਿਆਂ ਦੀ ਘੱਟੋ ਘੱਟ ਵਰਤੋਂ ਕਰਕੇ ਗਰੀਨ ਦਿਵਾਲੀ ਮਨਾਓ

ਸਿਵਲ ਸਰਜਨ ਦਫ਼ਤਰ ਮਾਨਸਾ ਵਿਖੇ ਬੂਟੇ ਲਗਾਉਣ ਮੌਕੇ ਸਿਵਲ ਸਰਜਨ ਮਾਨਸਾ ਅਤੇ ਹੋਰ ਸਟਾਫ਼ ਮੈਂਬਰ। ਚਾਨਣ ਦੀਪ ਸਿੰਘ ਔਲਖ, ਸੰਪਰਕ 9876888177
(ਗਰੀਨ ਦੀਵਾਲੀ ਮਨਾਉਣ ਦਾ ਮੁੱਖ ਮਕਸਦ ਧਰਤੀ, ਹਵਾ,ਵਾਤਾਵਰਣ ਅਤੇ ਸਾਡੀ ਸਿਹਤ ਤੱਤ ਨੂੰ ਤੰਦਰੁਸਤ ਰੱਖਣਾ ਹੈ:
ਸਿਵਲ ਸਰਜਨ ਮਾਨਸਾ)
ਮਾਨਸਾ (ਸਮਾਜ ਵੀਕਲੀ) ( ਚਾਨਣ ਦੀਪ ਸਿੰਘ ਔਲਖ ) ਜ਼ਿਲ੍ਹਾ ਵਾਸੀਆਂ ਨੂੰ ਸਿਹਤ ਵਿਭਾਗ ਮਾਨਸਾ ਵੱਲੋਂ ਡਾਕਟਰ ਹਰਦੇਵ ਸਿੰਘ ਸਿਵਲ ਸਰਜਨ ਮਾਨਸਾ ਨੇ ਅਪੀਲ ਕੀਤੀ ਹੈ ਕਿ ਦਿਵਾਲੀ ਦੇ ਤਿਉਹਾਰ ਨੂੰ ਪ੍ਰਦੂਸ਼ਣ ਮੁਕਤ ਗਰੀਨ ਦਿਵਾਲੀ ਦੇ ਤੌਰ ਤੇ ਮਨਾਇਆ ਜਾਵੇ । ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਪਟਾਕਿਆਂ ਦੀ ਵਰਤੋਂ ਕੀਤੀ ਜਾਵੇ ,ਜ਼ਿਆਦਾ ਵੱਡੇ ਅਤੇ ਖ਼ਤਰਨਾਕ ਪਟਾਕਿਆਂ ਦੀ ਵਰਤੋਂ ਨਾ ਕੀਤੀ ਜਾਵੇ। ਪਟਾਕੇ ਦੀ ਵਰਤੋ ਨਾ ਕਰਨ ਜਾ ਘੱਟੋ ਘੱਟ ਕਰਨ ਲਈ ਆਪਣੇ ਬੱਚਿਆਂ ਨੂੰ ਸਮਝਾਇਆ ਜਾਵੇ। ਉਨ੍ਹਾਂ ਕਿਹਾ ਕਿ ਪਟਾਕਿਆਂ ਦੀ ਵਰਤੋ ਕਰਨ ਨਾਲ ਜਿੱਥੇ ਹਵਾ ਵਿੱਚ ਪ੍ਰਦੂਸ਼ਣ ਫੈਲਦਾ ਹੈ ,ਹਵਾ ਜ਼ਹਿਰੀਲੀ ਹੁੰਦੀ ਹੈ, ਉੱਥੇ ਸਾਡੀ ਲੰਬੇ ਸਮੇਂ ਤੋਂ ਮਿਹਨਤ ਕਰਕੇ ਲਗਾਏ ਘਾਹ, ਫ਼ਲਾਂ ਦੇ ਬੂਟੇ ਅਤੇ ਵੱਡੇ ਦਰੱਖਤਾਂ ਨੂੰ ਵੀ ਨੁਕਸਾਨ ਪਹੁੰਚਦਾ ਹੈ ਅਤੇ ਨਾਲ ਹੀ ਛੋਟੇ ਜੀਵ ਜੰਤੂਆਂ ਦੀ ਵੀ ਮੌਤ ਹੁੰਦੀ ਹੈ ਇਸ ਲਈ ਸਾਨੂੰ ਜੀਵ ਜੰਤੂਆਂ ਅਤੇ ਆਪਣੀ ਜ਼ਿੰਦਗੀ ਦਾ ਧਿਆਨ ਰੱਖਦੇ ਹੋਏ ਪਟਾਕੇ ਮੁਕਤ ਦਿਵਾਲੀ ਮਨਾਉਣੀ ਚਾਹੀਦੀ ਹੈ।
        ਇਸ ਮੌਕੇ ਵਿਜੇ ਕੁਮਾਰ ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਨੇ ਦੱਸਿਆ ਕਿ ਸਵੱਛ ਭਾਰਤ ਮੁਹਿੰਮ ਅਧੀਨ ਗਰੀਨ ਦਿਵਾਲੀ ਮਨਾਉਣ ਨਾਲ ਜਿੱਥੇ ਆਰਥਿਕ ਤੌਰ ਤੇ ਲਾਭ ਹੋਵੇਗਾ ਉਥੇ ਵਾਤਾਵਰਣ ਦੀ ਸ਼ੁੱਧਤਾ, ਧਰਤੀ,ਹਵਾ ਅਤੇ ਮਨੁੱਖੀ ਜਿੰਦਗੀ ਨੂੰ ਤੰਦਰੁਸਤ ਰੱਖਣ ਵਿੱਚ ਵੀ ਲਾਭ ਹੋਵੇਗਾ,ਅੱਜ ਦੀ ਭੱਜ ਦੌੜ ਦੀ ਜ਼ਿੰਦਗੀ ਵਿੱਚ ਸਾਨੂੰ ਸ਼ੁੱਧ ਹਵਾ,ਸ਼ੁੱਧ ਖਾਣਾ,ਸ਼ੁੱਧ ਵਾਤਾਵਰਣ ਤੰਦਰੁਸਤ ਰਹਿਣ ਲਈ ਸਮੇਂ ਦੀ ਮੁੱਖ ਲੋਡ਼ ਹੈ,ਗਰੀਨ ਦੀਵਾਲੀ ਮਨਾਉਣ ਦੇ ਨਾਲ ਨਾਲ ਉਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸਾਨੂੰ ਸਾਰਿਆਂ ਨੂੰ ਫਾਸਟ ਫੂਡ, ਤਲੀਆਂ ਚੀਜ਼ਾਂ, ਬਾਜ਼ਾਰ ਦਾ ਖਾਣਾ ਅਤੇ ਜ਼ਿਆਦਾ ਮਿੱਠਾ ਖਾਣ ਤੋਂ ਪ੍ਰਹੇਜ਼ ਕਰਕੇ ਘਰ ਦਾ ਬਣਿਆ ਸਾਦਾ ਖਾਣਾ, ਫ਼ਲ ਤੇ ਫਰੂਟ ਵੱਧ ਤੋਂ ਵੱਧ ਖਾਣਾ ਚਾਹੀਦਾ ਹੈ, ਤਾਂ ਜੋ ਤੰਦਰੁਸਤ ਰਹਿ ਕੇ ਆਪਣੀ ਵਧੀਆ ਜ਼ਿੰਦਗੀ ਬਤੀਤ ਕੀਤੀ ਜਾ ਸਕੇ। ਇਸ ਮੌਕੇ ਸਮੂਹ ਸਟਾਫ਼ ਦੇ ਸਹਿਯੋਗ ਨਾਲ ਦਫ਼ਤਰ ਸਿਵਲ ਸਰਜਨ ਮਾਨਸਾ ਠੂਠਿਆਂ ਵਾਲੀ ਰੋਡ ਵਿਖੇ ਫ਼ਲ ਅਤੇ ਫੁੱਲਦਾਰ ਬੂਟਿਆਂ ਨੂੰ ਲਗਾ ਕੇ ਗਰੀਨ ਦਿਵਾਲੀ ਦਾ ਸੁਨੇਹਾ ਦਿੱਤਾ ਗਿਆ। ਇਸ ਮੌਕੇ ਡਾਕਟਰ ਰਵਿੰਦਰ ਸਿੰਗਲਾ ਸਹਾਇਕ ਸਿਵਲ ਸਰਜਨ ,ਡਾਕਟਰ ਕੰਵਲਪ੍ਰੀਤ ਕੌਰ ਬਰਾੜ ਜ਼ਿਲਾ ਟੀਕਾਕਰਨ ਅਫ਼ਸਰ, ਤੋਂ ਇਲਾਵਾ ਜਸਪ੍ਰੀਤ ਕੌਰ, ਲਵਲੀ ਅਕਾਊਂਟ ਅਫ਼ਸਰ, ਨਿਸ਼ਾ ਰਾਣੀ, ਸੰਦੀਪ ਸਿੰਘ ਸੀਨੀਅਰ ਸਹਾਇਕ, ਵਿਸ਼ਵ ਕੁਮਾਰ, ਬਲਜੀਤ ਸਿੰਘ, ਸਿਮਰਜੀਤ ਸਿੰਘ ਫਾਰਮਾਸਿਸਟ, ਲਲਿਤ ਕੁਮਾਰ ਅਮਰਿੰਦਰ ਸਿੰਘ, ਸਿਮਰਜੀਤ ਸਿੰਘ, ਸੀਖਾ ਸਿੰਗਲਾ ਏ.ਸੀ.ਐੱਫ. ਏ,ਗੁਰਪਾਲ ਸਿੰਘ, ਪੁਸਵਿੰਦਰ ਸਿੰਘ ਅਤੇ ਅੰਮ੍ਰਿਤ ਪਾਲ ਸਿੰਘ ਚੌਂਕੀਦਾਰ ਕਮ ਮਾਲੀ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਅੱਪਰਾ ਦਾ ਵਸਨੀਕ 16 ਸਾਲਾਂ ਨੌਜਵਾਨ ਭੇਦਭਰੀ ਹਾਲਤ ‘ਚ ਲਾਪਤਾ
Next articleਏ. ਐੱਸ. ਆਈ ਮਿਲਾਪ ਸਿੰਘ ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ *ਕੁਝ ਹੀ ਦਿਨ ਪਹਿਲਾਂ ਭਰਾ ਦੀ ਹੋ ਗਈ ਸੀ ਮੌਤ*