ਲਾਲੀ ਕਰਤਾਰਪੁਰੀ ਜੀ ਦੀ ਕਿਤਾਬ ‘ਵਾਵਰੋਲਿਆਂ ਦੇ ਦਰਮਿਆਨ’ ਲੋਕ ਅਰਪਣ ਕੀਤੀ ਗਈ ।
ਹਰੀਕੇ (ਸਮਾਜ ਵੀਕਲੀ) (ਰਮੇਸ਼ਵਰ ਸਿੰਘ) ਲਿਖਾਰੀ ਸਾਹਿਤ ਸਭਾ ਹਰੀਕੇ ਵੱਲੋਂ ਸਨਮਾਨ ਸਮਾਰੋਹ ਅਤੇ ਕਵੀ ਦਰਬਾਰ ਸਰਕਾਰੀ ਐਲੀਮੈਂਟਰੀ ਸਕੂਲ ਹਰੀਕੇ ਵਿਖੇ ਕਰਵਾਇਆ ਗਿਆ । ਜਿਸ ਵਿੱਚ ਦੂਰ ਨੇੜੇ ਦੀਆਂ ਸਾਹਿਤ ਸਭਾਵਾਂ ਨੇ ਵੱਧ ਚੜ ਕੇ ਹਿੱਸਾ ਲਿਆ । ਇਸ ਮੌਕੇ ਪੰਜਾਬੀ ਲਿਖਾਰੀ ਸਭਾ ਪੀਰ ਮੁਹੰਮਦ ਦੇ ਮੌਜੂਦਾ ਪ੍ਰਧਾਨ ਹਰਭਿੰਦਰ ਸਿੰਘ ਸੰਧੂ ਜੋ ਕਿ ਆਪਣੇ ਪਿੰਡ ਪੀਰ ਮੁਹੰਮਦ ਵਿਖੇ ਆਪਣੀ ਸਾਹਿਤ ਸਭਾ, ਹਰਿਆਵਲ ਹੱਥ ਅਤੇ ਇੱਕ ਲਾਇਬ੍ਰੇਰੀ ਚਲਾਉਣ ਵਜੋਂ ਜਾਣੇ ਜਾਂਦੇ ਹਨ । ਪੀਰ ਮੁਹੰਮਦ ਸਭਾ ਦੇ ਪ੍ਰਧਾਨ ਹਰਭਿੰਦਰ ਸਿੰਘ ਸੰਧੂ ਦਿਲੋਂ ਸਮਰਪਿਤ ਭਾਵਨਾ ਨਾਲ ਸਮਾਜ ਸੇਵਾ ਦੇ ਕਾਰਜ ਕਰਦੇ ਹਨ ਅਤੇ ਇੱਕ ਚੰਗੇ ਕਵੀ ਹੋਣ ਦੇ ਨਾਲ ਇੱਕ ਚੰਗੇ ਇਨਸਾਨ ਵੀ ਹਨ । ਅੱਜ ਲਿਖਾਰੀ ਸਾਹਿਤ ਸਭਾ, ਹਰੀਕੇ ਨੇ ਉਹਨਾਂ ਨੂੰ ਸਨਮਾਨਿਤ ਕੀਤਾ ਅਤੇ ਉਹਨਾ ਦੀਆ ਪ੍ਰਾਪਤੀਆਂ ਅਤੇ ਜੀਵਨ ਉੱਪਰ ਇੱਕ ਝਾਤ ਪਾਈ ।
ਇਸ ਦੇ ਨਾਲ ਹੀ ਲਾਲੀ ਕਰਤਾਰਪੁਰੀ ਜੀ ਦੀ ਕਿਤਾਬ ‘ਵਾਵਰੋਲਿਆਂ ਦੇ ਦਰਮਿਆਨ’ ਲਿਖਾਰੀ ਸਾਹਿਤ ਸਭਾ, ਹਰੀਕੇ ਵਿਖੇ ਲੋਕ ਅਰਪਣ ਕੀਤੀ ਗਈ । ਇਸ ਕਿਤਾਬ ਦੇ ਬਾਰੇ ਮਾਝਾ ਜਨਵਾਦੀ ਲਿਖਾਰੀ ਸਭਾ ਤਰਨ ਤਾਰਨ ਦੇ ਪ੍ਰਧਾਨ ਕੀਰਤ ਪ੍ਰਤਾਪ ਪੰਨੂ ਜੀ ਨੇ ਬਹੁਤ ਵਿਸਥਾਰ ਨਾਲ ਚਾਨਣਾ ਪਾਇਆ । ਇਸ ਉਪਰੰਤ ਹਾਜ਼ਰ ਕਵੀਆਂ ਵੱਲੋਂ ਇੱਕ ਸ਼ਾਨਦਾਰ ਕਵੀ ਦਰਬਾਰ ਵੀ ਕਰਵਾਇਆ ਗਿਆ ਜਿਸ ਵਿੱਚ ਹਾਜ਼ਰ ਕਵੀ- ਭਜਨ ਪੈਂਟਰ, ਅਸ਼ੋਕ ਆਰਜੂ, ਯਸਵੀਰ, ਹਰਪਾਲ ਮਨੇਸ਼, ਹਰਭਿੰਦਰ ਸਿੰਘ ਸੰਧੂ, ਦਵਿੰਦਰ ਘੜਿਆਲਾ , ਸੁਖਰਾਜ ਜੀਰਾ, ਸੁਰਜੀਤ ਸਾਜਨ, ਲਾਲੀ ਕਰਤਾਰਪੁਰੀ, ਹਰਦਰਸ਼ਨ ਸਿੰਘ ਕਮਲ, ਕੀਰਤ ਪ੍ਰਤਾਪ ਪੰਨੂ, ਭੁਪਿੰਦਰ ਸਿੰਘ ਖਾਲੜਾ, ਦਲਜੀਤ ਕੁਸੂਵਾਲਾ, ਜਗਜੀਤ ਸਿੰਘਾਂ ਝਤਰਾ, ਕੁਲਵੰਤ ਸਿੰਘ ਕੋਮਲ ਪੱਟੀ, ਕੁਨਾਲ ਅਤੇ ਇੰਦਰਜੀਤ ਮਰਹਾਣਾ ਨੇ ਆਪਣੀ ਹਾਜਰੀ ਲਗਵਾਈ । ਸਟੇਜ ਸਕੱਤਰ ਦੀ ਜਿੰਮੇਵਾਰੀ ਸੁਖਬੀਰ ਮੁਹੱਬਤ ਨੇ ਬਾਖੂਬ ਨਿਭਾਈ ਇਸ ਸਾਰੀ ਸਭਾ ਦੀ ਕਾਰਵਾਈ ਕੁਲਵੰਤ ਸਿੰਘ ਕੋਮਲ ਪੱਟੀ ਦੀ ਪ੍ਰਧਾਨਗੀ ਹੇਠਾਂ ਕੀਤੀ ਗਈ । ਅੰਤ ਲਿਖਾਰੀ ਸਾਹਿਬ ਸਭਾ ਹਰੀਕੇ ਨੇ ਆਏ ਹੋਏ ਸਭ ਸਾਥੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly