ਕਰਨਲ ਜੇ ਐਸ ਬਰਾੜ ਨੂੰ ਵੱਖ ਵੱਖ ਇਨਕਲਾਬੀ, ਜਮਹੂਰੀ, ਤਰਕਸ਼ੀਲ ਜੱਥੇਬੰਦੀਆਂ ਵੱਲੋਂ ਸ਼ਾਨਾਮੱਤੀ ਅੰਤਿਮ ਵਿਦਾਇਗੀ

ਲੁਧਿਆਣਾ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਇਨਕਲਾਬੀ ਜਮਹੂਰੀ, ਤਰਕਸ਼ੀਲ ਹਲਕਿਆਂ ਵਿੱਚ ਬਹੁਤ ਹੀ ਜਾਣੀ ਪਹਿਚਾਣੀ ਸ਼ਖ਼ਸੀਅਤ ਲੈ. ਕਰਨਲ ਜਗਦੀਸ਼ ਸਿੰਘ ਬਰਾੜ ਜੋ ਕੱਲ੍ਹ 25 ਅਕਤੂਬਰ, 2024 ਨੂੰ ਲੰਮੀ ਬਿਮਾਰੀ ਕਾਰਣ ਸਦੀਵੀ ਵਿਛੋੜਾ ਦੇ ਗਏ ਸਨ। ਉਹਨਾਂ ਦਾ ਅੱਜ ਲੁਧਿਆਣਾ ਵਿਖੇ ਸ਼ਾਨਾਮੱਤੇ ਢੰਗ ਨਾਲ਼ ਅੰਤਮ ਸਸਕਾਰ ਕੀਤਾ ਗਿਆ। ਕਰਨਲ ਬਰਾੜ ਦੀ ਮਿਰਤਕ ਦੇਹ ਨੂੰ ਉਹਨਾਂ ਦੇ ਘਰੋਂ ਵੱਡੇ ਕਾਫਲੇ ਨਾਲ਼ ਗਦਰੀ ਸ਼ਹੀਦ ਬਾਬਾ ਭਾਨ ਸਿੰਘ ਯਾਦਗਾਰ ਵਿਖੇ ਲਿਆ ਕੇ ਜੋਸ਼ ਭਰਪੂਰ ਨਾਹਰਿਆਂ ਨਾਲ਼ ਸੁਆਗਤ ਕੀਤਾ ਗਿਆ। ਕਰਨਲ ਬਰਾੜ ਜੋ ਸ਼ਹੀਦ ਬਾਬਾ ਭਾਨ ਸਿੰਘ ਗ਼ਦਰ ਮੈਮੋਰੀਅਲ ਟ੍ਰੱਸਟ ਸੁਨੇਤ (ਲੁਧਿਆਣਾ) ਅਤੇ ਸਮਾਜ ਸੇਵੀ ਸੰਸਥਾ ਮਹਾਂ ਸਭਾ ਲੁਧਿਆਣਾ ਦੇ ਪ੍ਰਧਾਨ ਵਜੋਂ ਸਮਾਜ ਵਿੱਚੋਂ ਹਰ ਤਰ੍ਹਾਂ ਦੀ ਸਿਆਸੀ ਧੱਕੇਸ਼ਾਹੀ, ਲੁੱਟ ਖਸੁੱਟ , ਜਬਰ ਜ਼ੁਲਮ ਖਿਲਾਫ ਬਹੁਤ ਸ਼ਿੱਦਤ ਨਾਲ਼ ਲੜਦੇ ਰਹੇ। ਮਿਲਟਰੀ ਵਿੱਚੋਂ ਲੈ. ਕਰਨਲ ਵਜੋਂ ਰਿਟਾਇਰ ਹੋ ਕੇ ਸਮਾਜ ਵਿੱਚ ਗਲਤ ਪ੍ਰਬੰਧ ਨੂੰ ਲੋਕਾਂ ਦੀ ਪੁੱਗਤ ਵਾਲ਼ਾ ਬਣਾਉਣ ਲਈ ਸੰਘਰਸ਼ ਕਰਦੇ ਰਹੇ। ਅੱਜ ਉਹਨਾਂ ਦੀ ਅੰਤਮ ਵਦਾਇਗੀ ਸਮੇਂ ਉਹਨਾਂ ਵੱਲੋਂ ਸ਼ੁਰੂ ਕੀਤੇ ਸ਼ੰਘਰਸ਼ਾਂ ਬਾਰੇ ਜਾਣਕਾਰੀ ਦਿੰਦਿਆਂ ਸ਼ਹੀਦ ਬਾਬਾ ਭਾਨ ਸਿੰਘ ਟਰੱਸਟ ਅਤੇ ਮਹਾਂ ਸਭਾ ਲੁਧਿਆਣਾ ਦੇ ਜਨਰਲ ਸਕੱਤਰ ਜਸਵੰਤ ਜੀਰਖ ਨੇ ਸੰਖੇਪ ਜਾਣਕਾਰੀ ਸਾਂਝੀ ਕੀਤੀ। ਉਹਨਾਂ ਦੀ ਚਿਖਾ ਨੂੰ ਅਗਨੀ ਉਹਨਾਂ ਦੇ ਪੁੱਤਰ ਵਿਕਰਮ ਸਿੰਘ ਅਤੇ ਬੇਟੀ ਪੂਨਮ ਵੱਲੋਂ ਦਿੱਤੀ ਗਈ। ਉਹਨਾਂ ਦੀ ਪਤਨੀ ਸ਼੍ਰੀਮਤੀ ਸੁਰਿੰਦਰ ਕੌਰ ਵੱਲੋਂ ਭਰੇ ਮਨ ਨਾਲ਼ ਵਿਦਾਇਗੀ ਦਿੱਤੀ। ਉਹਨਾਂ ਦੇ ਮਿਰਤਕ ਸਰੀਰ ‘ਤੇ ਗ਼ਦਰੀ ਝੰਡਾ ਪਹਿਨਾ ਕੇ ਸਤਿਕਾਰ ਕਰਨ ਸਮੇਂ ਬਾਬਾ ਭਾਨ ਸਿੰਘ ਟਰੱਸਟ ਵੱਲੋਂ ਜਸਵੰਤ ਜ਼ੀਰਖ, ਮਾ. ਭਜਨ ਸਿੰਘ ਕੈਨੇਡਾ, ਬਲਵਿੰਦਰ ਸਿੰਘ, ਮਾ. ਜਰਨੈਲ ਸਿੰਘ, ਰਾਕੇਸ਼ ਆਜ਼ਾਦ, ਐਡਵੋਕੇਟ ਹਰਪ੍ਰੀਤ ਜ਼ੀਰਖ ਹਾਜ਼ਰ ਸਨ। ਇਸੇ ਤਰ੍ਹਾਂ ਜਮਹੂਰੀ ਅਧਿਕਾਰ ਸਭਾ ਵੱਲੋਂ ਡਾ. ਹਰਬੰਸ ਗਰੇਵਾਲ, ਕਾਰਖਾਨਾ ਮਜ਼ਦੂਰ ਯੂਨੀਅਨ ਦੇ ਲਖਵਿੰਦਰ, ਟੈਕਸਟਾਈਲ ਹੌਜਰੀ ਕਾਮਗਾਰ ਯੂਨੀਅਨ ਦੇ ਜਗਦੀਸ਼,
ਇਨਕਲਾਬੀ ਕੇਂਦਰ ਪੰਜਾਬ ਦੇ ਜਨਰਲ ਸਕੱਤਰ ਕੰਵਲਜੀਤ ਖੰਨਾ, ਗਦਰੀ ਬਾਬਾ ਭਾਨ ਸਿੰਘ ਨੌਜਵਾਨ ਸਭਾ, ਅਰੁਣ ਕੁਮਾਰ, ਜਗਜੀਤ ਸਿੰਘ, ਇਨਕਲਾਬੀ ਮਜ਼ਦੂਰ ਕੇਂਦਰ ਲੁਧਿਆਣਾ ਦੇ ਸੁਰਿੰਦਰ ਸਿੰਘ, ਲੋਕ ਮੋਰਚਾ ਪੰਜਾਬ ਦੇ ਹਿੰਮਤ ਸਿੰਘ,ਪੰਜਾਬ ਲੋਕ ਸੱਭਿਆਚਾਰਕ ਮੰਚ ਕਸਤੂਰੀ ਲਾਲ, ਮੋਲਡਰ ਐਂਡ ਸਟੀਲ ਵਰਕਰ ਯੂਨੀਅਨ ਦੇ ਹਰਜਿੰਦਰ ਸਿੰਘ, ਕਰਨਲ ਜਸਜੀਤ ਸਿੰਘ ਗਿੱਲ, ਕਰਨਲ ਬਲਦੇਵ ਸਿੰਘ, ਪ੍ਰਿੰਸੀਪਲ ਜਸਵੰਤ ਸਿੰਘ ਗਿੱਲ, ਦਲਜੀਤ ਸਿੰਘ, ਬਾਪੂ ਬਲਕੌਰ ਸਿੰਘ ਗਿੱਲ, ਬਲਵਿੰਦਰ ਔਲਖ, ਸਮੇਤ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗ਼ਦਰੀ ਬਾਬਿਆਂ ਦੇ ਮੇਲੇ ਨੂੰ ਸਫ਼ਲ ਕਰਨ ਲਈ ਲੋਕ ਅੱਗੇ ਆਉਣ – ਦੇਸ਼ ਭਗਤ ਕਮੇਟੀ ਦਾ ਸੱਦਾ
Next articleउत्तर प्रदेश में पुलिस हिरासत में इतनी अधिक मौतें पुलिस निरंकुशता का दुष्परिणाम – दारापुरी