ਯੂ ਪੀ ਐਸ, ਐਨ ਪੀ ਐਸ ਤੋਂ ਵੀ ਘਟੀਆ ਯੋਜਨਾ ਹੈ, ਇਸ ਨੂੰ ਕਿਸੇ ਕੀਮਤ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ -ਬੀ ਸੀ ਸ਼ਰਮਾ
ਕਪੂਰਥਲਾ, (ਸਮਾਜ ਵੀਕਲੀ) (ਕੌੜਾ)- ਮਜ਼ਦੂਰ ਯੂਨੀਅਨ ਆਰ ਸੀ ਐਫ ਦੀ ਵਰਕਿੰਗ ਕਮੇਟੀ ਦੀ ਇੱਕ ਅਹਿਮ ਮੀਟਿੰਗ ਆਰ ਸੀ ਐਫ ਵਿੱਚ ਆਯੋਜਿਤ ਕੀਤੀ ਗਈ। ਜਿਸ ਵਿੱਚ ਜਨਰਲ ਸਕੱਤਰ ਯੂ ਆਰ ਐਮ ਯੂ ਬੀ ਸੀ ਸ਼ਰਮਾ, ਡਿਵੀਜ਼ਨਲ ਸਕੱਤਰ ਰਾਜੇਸ਼ ਕੁਮਾਰ, ਕਾਮਰੇਡ ਦਲਜੀਤ ਸਿੰਘ ਤੇ ਕਾਮਰੇਡ ਪੀ ਡੀ ਓ ਸ਼ਰਮਾ ਦਾ ਰਾਮ ਰਤਨ ਸਿੰਘ ਜਨਰਲ ਸਕੱਤਰ ਮਜਦੂਰ ਯੂਨੀਅਨ ਨੇ ਫੁੱਲਾਂ ਦੇ ਗੁਲਦਸਤੇ ਦੇ ਕੇ ਜ਼ੋਰਦਾਰ ਸਵਾਗਤ ਕੀਤਾ। ਇਸ ਮੀਟਿੰਗ ਦੌਰਾਨ ਬੀ ਸੀ ਸ਼ਰਮਾ ਨੇ ਸੰਬੋਧਿਤ ਕਰਦੇ ਹੋਏ ਕਿਹਾ ਕਿ ਏ ਆਈ ਆਰ ਐਫ ਮੈਨਜ਼ ਯੂਨੀਅਨ ਨੇ ਰੇਲ ਕਰਮਚਾਰੀਆਂ ਦੇ ਨਾਲ ਧੋਖਾ ਕੀਤਾ ਹੈ।
ਯੂ ਪੀ ਐਸ ਸਵੀਕਾਰ ਕਰਨ ਯੋਗ ਨਹੀਂ ਹੈ। ਯੂ ਪੀ ਐਸ, ਐਨ ਪੀ ਐਸ ਤੋਂ ਵੀ ਘਟੀਆ ਯੋਜਨਾ ਹੈ। ਉਹਨਾਂ ਕਿਹਾ ਕਿ ਸਾਨੂੰ ਪੁਰਾਣੀ ਪੈਨਸ਼ਨ ਸਕੀਮ ਹੀ ਚਾਹੀਦੀ ਹੈ। ਉਸ ਲਈ ਅਸੀਂ ਪੂਰਨ ਤੌਰ ਤੇ ਸੰਘਰਸ਼ ਆਪਣਾ ਜਾਰੀ ਰੱਖਾਂਗੇ। ਬੀ ਸੀ ਸ਼ਰਮਾ ਨੇ ਟੀ ਕੇ ਜੇ ਦਫਤਰ ਨੂੰ ਲੈ ਕੇ ਵੀ ਚਿੰਤਾ ਜਾਹਿਰ ਕੀਤੀ ਅਤੇ ਵਿਸ਼ਵਾਸ ਦਵਾਇਆ ਕਿ ਟੀ ਕੇ ਜੇ ਦਫਤਰ ਨੂੰ ਖਤਮ ਨਹੀਂ ਹੋਣ ਦਿੱਤਾ ਜਾਵੇਗਾ।
ਇਸ ਤਰ੍ਹਾਂ ਰਾਮ ਰਤਨ ਸਿੰਘ ਜਨਰਲ ਸਕੱਤਰ ਮਜ਼ਦੂਰ ਯੂਨੀਅਨ ਨੇ ਕਿਹਾ ਕਿ ਅਸੀਂ ਕਰਮਚਾਰੀਆਂ ਤੇ ਉਹਨਾਂ ਦੇ ਪਰਿਵਾਰਾਂ ਨੂੰ ਬੁੜਾਪੇ ਦਾ ਸਹਾਰਾ ਪੁਰਾਣੀ ਪੈਨਸ਼ਨ ਦੇ ਲਈ ਸੰਘਰਸ਼ ਕਰਾਂਗੇ ਅਤੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਵਾਵਾਂਗੇ। ਉਹਨਾਂ ਕਿਹਾ ਕਿ ਮਜ਼ਦੂਰ ਯੂਨੀਅਨ ਵਿੱਚ ਰੇਡਿਕਾ ਵਿੱਚ ਐਕਟ ਅਪ੍ਰੈਂਕਿਸ ਦੀ ਭਰਤੀ ਕਰਵਾਈ ਗਈ ਸੀ ਅਤੇ ਇਹ ਪ੍ਰਕਿਰਿਆ ਲਗਾਤਾਰ 2012 ਤੱਕ ਜਾਰੀ ਰਹੀ । ਉਹਨਾਂ ਇਸ ਦੌਰਾਨ ਦੋਸ਼ ਲਗਾਇਆ ਕਿ ਕਥਿਤ ਤੌਰ ਤੇ ਯੂਨੀਅਨ ਦੇ ਅਹੁਦੇਦਾਰ ਖੁਦ ਅਤੇ ਉਨ੍ਹਾਂ ਦੇ ਚਹੇਤੇ ਰੇਡਿਕਾ ਵਿੱਚ ਠੇਕੇਦਾਰੀ ਕਰਨ ਲੱਗੇ ਅਤੇ ਅੱਜ ਸਾਡੇ ਐਕਟ ਅਪਰੈਂਡਿਕਸ ਦਰ ਦਰ ਦੀਆਂ ਠੋਕਰਾਂ ਖਾਣ ਨੂੰ ਮਜ਼ਬੂਰ ਹਨ। ਉਹਨਾਂ ਕਿਹਾ ਕਿ ਮਜ਼ਦੂਰ ਯੂਨੀਅਨ ਫਿਰ ਤੋਂ ਐਕਟ ਅਪ੍ਰੈਟਿਕਸ ਦੀ ਭਰਤੀ ਪ੍ਰਕਿਰਿਆ ਸ਼ੁਰੂ ਕਰਵਾਏਗੀ, ਮਜ਼ਦੂਰ ਯੂਨੀਅਨ ਆਊਟਸੋਰਸਿੰਗ ਅਤੇ ਠੇਕੇਦਾਰੀ ਪ੍ਰਥਾ ਤੇ ਲਗਾਮ ਕੱਸੇਗੀ, ਰੇਡਿਕਾ ਵਿੱਚ ਕਰਮਚਾਰੀਆਂ ਦੀ ਭਰਤੀ ਸੁਰੱਖਿਅਤ ਕਰੇਗੀ ।
ਇਸ ਤੋਂ ਇਲਾਵਾ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਅਭਿਸ਼ੇਕ ਸਿੰਘ ਨੇ ਕਿਹਾ ਕਿ ਠੇਕੇਦਾਰੀ ਤੇ ਆਊਟਸੋਰਸਿੰਗ ਦੇ ਚਲਦੇ ਕੋਚਾਂ ਦੀ ਗੁਣਵੱਤਾ ਪ੍ਰਭਾਵਿਤ ਹੋ ਰਹੀ ਹੈ। ਮਟੀਰੀਅਲ ਸਮੇਂ ਤੇ ਨਹੀਂ ਮਿਲ ਰਿਹਾ । ਕਰਮਚਾਰੀਆਂ ਤੋਂ ਜ਼ਬਰਦਸਤੀ ਜਿਆਦਾ ਕੰਮ ਕਰਵਾਇਆ ਜਾ ਰਿਹਾ ਹੈ। ਦੋਨੋਂ ਮਾਨਤਾ ਪ੍ਰਾਪਤ ਯੂਨੀਅਨ ਰਾਜ ਭੋਗ ਰਹੀਆਂ ਹਨ ਅਤੇ ਕਰਮਚਾਰੀਆਂ ਨੂੰ ਗੁਮਰਾਹ ਕਰ ਰਹੀਆਂ ।
ਇਸ ਦੌਰਾਨ ਰਾਮ ਕੁਮਾਰ ਜੋਗੀ ਨੇ ਵੀ ਮੀਟਿੰਗ ਨੂੰ ਸੰਬੋਧਿਤ ਕੀਤਾ ਤੇ ਆਰਸੀਫ ਦੇ ਕਰਮਚਾਰੀਆਂ ਦੀ ਭਰਤੀ ਨਹੀਂ ਹੋ ਰਹੀ ਬੇਰੋਜ਼ਗਾਰ ਘੁੰਮ ਰਹੇ ਹਨ ਆਰ ਸੀ ਐੱਫ ਵਿੱਚ ਨਿੱਜੀਕਰਨ ਨੂੰ ਬੜਾਵਾ ਦਿੱਤਾ ਜਾ ਰਿਹਾ ਹੈ । ਜੋ ਕਿ ਚਿੰਤਾ ਦਾ ਵਿਸ਼ਾ ਹੈ।
ਇਸ ਮੌਕੇ ਤੇ ਯੂਨੀਅਨ ਦੇ ਤੋਂ ਪ੍ਰਭਾਵਿਤ ਹੋ ਕੇ ਗੇਮਰਾਜ ਮੀਨਾ ਤੇ ਮਨੀਸ਼ ਮੀਨਾ ਨੇ ਵੀ ਮਜ਼ਦੂਰ ਯੂਨੀਅਨ ਦਾ ਪੱਲਾ ਫੜਿਆ ਇਸ ਮੌਕੇ ਤੇ ਮਜ਼ਦੂਰ ਯੂਨੀਅਨ ਦੇ ਵੀਰ ਪ੍ਰਕਾਸ਼ ਪੰਚਾਲ, ਕਮਲਜੀਤ, ਮੇਜਰ ਸਿੰਘ, ਅਮਰੀਕ ਸਿੰਘ ,ਰਣਜੀਤ ਸਿੰਘ, ਪ੍ਰੀਤਮ ਸਿੰਘ, ਜਸਵਿੰਦਰ ਸਿੰਘ ਬਾਲੀ ,ਮੁਹੰਮਦ ਏ ਐਲ ਏ ਐਮ ਗੀਰ , ਗੁਰਪਾਲ ਸਿੰਘ, ਮਹਾਂਵੀਰ ਪ੍ਰਸ਼ਾਦ ,ਹਰਵਿੰਦਰ ਸਿੰਘ, ਵਿਨੋਦ ਕੁਮਾਰ ,ਪਰਨਿਸ਼ ਕੁਮਾਰ, ਨਿਰਮਲ ਸਿੰਘ, ਗੁਰਜੀਤ ਸਿੰਘ, ਕੁਲਵੰਤ ਸਿੰਘ, ਪ੍ਰਵੀਨ ਕੁਮਾਰ ਗੁਰਜੀਤ ਸਿੰਘ ਗੋਪੀ, ਇਕਬਾਲ ਸਿੰਘ ,ਵਿਜਿੰਦਰ ਕੁਮਾਰ, ਵਰਿੰਦਰ ਸਿੰਘ ,ਸ਼ਸ਼ੀ ਪਾਲ ਕੌਸ਼ਿਕ ,ਰੰਜੋਤ ਸਿੰਘ ,ਰਾਮ ਭਜਨ, ਪ੍ਰਦੀਪ ਕੁਮਾਰ ,ਮਨਜਿੰਦਰ ਸਿੰਘ, ਸੁੱਚਾ ਸਿੰਘ, ਨਿਰੰਕਾਰ ਸਿੰਘ, ਸਚਿਨ ਕੁਮਾਰ ,ਹਰਪ੍ਰੀਤ ਸਿੰਘ , ਜਸਪਾਲ ਸਿੰਘ, ਨਮੋ ਨਰਾਇਣ ਮੀਣਾ, ਮਹਿੰਦਰ ਮੀਨਾ, ਹੰਸਰਾਜ ਮੀਨਾ, ਜਸਪਾਲ ਸਿੰਘ ,ਹੇਮਾਸੂ ਦੱਤਾ , ਅਗਰ ਸੁਮਨ ਪਰਮਿੰਦਰ ਸਿੰਘ ਸੁਰਿੰਦਰ ਕੁਮਾਰ ਤੇ ਸਤਪਾਲ ਪਰਾਸ਼ਰ ਆਦ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly