ਬੀਨਾ ਬਾਵਾ, ਲੁਧਿਆਣਾ
(ਸਮਾਜ ਵੀਕਲੀ) ਜਦੋਂ ਮੀਨਲ ਦਾ ਦਾਖ਼ਲਾ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਹੋਇਆ ਤਾਂ ਉਹ ਬੇਹੱਦ ਖੁਸ਼ ਸੀ|ਪ੍ਰਾਈਵੇਟ ਅਦਾਰਾ ਹੋਣ ਕਰਕੇ ਫ਼ੀਸ ਤੇ ਹੋਰ ਖਰਚੇ ਅਸਮਾਨ ਨੂੰ ਛੂੰਹਦੇ ਹੋਣ ਕਾਰਨ ਮੀਨਲ ਦੇ ਮੰਮੀ ਡੈਡੀ ਥੋੜ੍ਹੇ ਪ੍ਰੇਸ਼ਾਨ ਭਾਵੇਂ ਸਨ ਪਰ ਉਹ ਸੋਚਦੇ ਸਨ ਕਿ ਚੰਗੇ ਹੋਸਟਲ ਵਿੱਚ ਰਹਿੰਦਿਆਂ ਉਹਨਾਂ ਦੀ ਧੀ ਨੂੰ ਕੋਈ ਪ੍ਰੇਸ਼ਾਨੀ ਨਹੀਂ ਹੋਵੇਗੀ|
ਮੀਨਲ ਯੂਨੀਵਰਸਿਟੀ ਵਿੱਚ ਦੋ ਸਾਲ ਤੋਂ ਰਹਿ ਰਹੀ ਸੀ ਤੇ ਉਸਦਾ ਪੂਰਾ ਧਿਆਨ ਆਪਣੀ ਪੜਾਈ ਤੇ ਹੀ ਰਹਿੰਦਾ ਸੀ, ਕਿਸੇ ਮੁੰਡੇ ਨਾਲ ਨਾਂ ਦੋਸਤੀ ਤਾਂ ਦੂਰ, ਉਹਨਾਂ ਕੁੜੀਆਂ ਤੋਂ ਵੀ ਦੂਰ ਹੀ ਰਹਿੰਦੀ ਜੋ ਗ਼ਲਤ ਰਸਤੇ ਚਲਦੀਆਂ|
ਹੋਸਟਲ ਦੀਆਂ ਤੇਜ਼ ਤਰਾਰ ਕੁੜੀਆਂ ਦੇ ਗਰੁੱਪ ਨੂੰ ਮੀਨਲ ਦਾ ਇਹ ਵਿਹਾਰ ਹਜ਼ਮ ਨਹੀਂ ਸੀ ਹੋ ਰਿਹਾ|ਉਨ੍ਹਾਂ ਸਾਰੀਆਂ ਨੇ ਮੀਨਲ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਰਚੀ|ਇੱਕ ਦਿਨ ਜਦੋਂ ਉਹ ਬਾਥਰੂਮ ਵਿੱਚ ਨਹਾਉਣ ਗਈ ਤਾਂ ਉਹਨਾ ਵਿੱਚੋ ਇੱਕ ਨੇ ਬਾਹਰੋਂ ਪਾਣੀ ਬੰਦ ਕਰ ਦਿੱਤਾ|ਦੂਜੀ ਨੇ ਆਪਣੇ ਮੋਬਾਇਲ ਤੇ ਉਸਦੀ ਵੀਡਿਓ ਬਣਾ ਲਈ|ਕਿਸੇ ਹੋਰ ਨੇ ਉਹ ਨਗਨ ਵੀਡਿਓ ਆਪਣੇ ਬੁਆਏ ਫਰੇਂਡ ਨੂੰ ਭੇਜ ਦਿੱਤੀ ਕਿ ਉਹ ਵੀਡਿਓ ਮੀਡੀਆ ਤੇ ਵਾਇਰਲ ਵੀ ਕਰ ਦਵੇ|
ਮੀਨਲ ਉਹਨਾਂ ਦੀ ਰਚੀ ਸਾਜਿਸ਼ ਤੋਂ ਪੂਰੀ ਤਰ੍ਹਾਂ ਅਣਜਾਣ ਹੀ ਸੀ|ਪਰ ਇੱਕ ਹੋਰ ਕੁੜੀ ਨੇ ਵੀਡੀਓ ਬਣਾਉਣ ਵਾਲੀ ਨੀਚ ਹਰਕਤ ਨੂੰ ਆਪਣੇ ਅੱਖੀਂ ਦੇਖਿਆ ਤੇ ਸਬੂਤ ਆਪਣੇ ਮੋਬਾਇਲ ਵਿੱਚ ਕੈਦ ਕਰ ਲਏ ਤੇ ਮੀਨਲ ਨੂੰ ਸਾਰੀ ਕਹਾਣੀ ਦੱਸੀ ਤਾਂ ਉਹਦੇ ਪੈਰਾਂ ਥੱਲੋਂ ਧਰਤੀ ਖਿਸਕ ਗਈ|ਉਹ ਦੋਵੇਂ ਸਬੂਤਾਂ ਸਹਿਤ ਕਾਲਜ ਪ੍ਰਿੰਸੀਪਲ ਕੋਲ ਪਹੁੰਚ ਗਈਆਂ| ਪ੍ਰਿੰਸੀਪਲ ਨੇ ਮਾਮਲੇ ਦੀ ਛਾਣਬੀਣ ਕਰਵਾਈ ਤਾਂ ਹੋਸਟਲ ਦੀਆਂ ਕਈ ਹੋਰ ਕੁੜੀਆਂ ਤੋਂ ਕੀਤੀ ਤਹਿਕੀਕਾਤ ਨੇ ਉਸ ਸਾਜਿਸ਼ ਦਾ ਪਰਦਾ ਫਾਸ਼ ਕੀਤਾ |
ਪ੍ਰਿੰਸੀਪਲ ਨੇ ਸਾਜਿਸ਼ ਵਿੱਚ ਸ਼ਾਮਿਲ ਸਾਰੇ ਮੁੰਡੇ ਕੁੜੀਆਂ ਨੂੰ ਪੁਲਿਸ ਹਵਾਲੇ ਕੀਤਾ ਤੇ ਉਹ ਵੀਡੀਓ ਪੂਰੀ ਤਰਾਂ ਨਸ਼ਟ ਕਰ ਦਿੱਤੀ|ਪ੍ਰਿੰਸੀਪਲ ਨੇ ਸਾਰੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਸ ਸਾਜਿਸ਼ ਦਾ ਜੇ ਸਮਾਂ ਰਹਿੰਦਿਆਂ ਪਰਦਾਫਾਸ਼ ਨਾਂ ਹੁੰਦਾ ਤਾਂ ਇਸ ਦੇ ਪ੍ਰਣਾਮ ਬਹੁਤ ਘਾਤਕ ਹੋ ਸਕਦੇ ਸਨ|
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly