ਸੁਰਿੰਦਰਪਾਲ ਸਿੰਘ
(ਸਮਾਜ ਵੀਕਲੀ) ਦੁਨੀਆਂ ਦੇ ਹਰ ਖੁੱਸ਼ੀ ਦੇ ਮੌਕੇ ਪਟਾਕਿਆਂ ਦਾ ਚਲਨ ਇਕ ਸਾਂਝੀ ਕਿਰਿਆਂ ਹੈ ਜੋ ਵਕਤ ਨਾਲ ਬਹੁਤ ਤੇਜ਼ੀ ਨਾਲ ਫੈਲ ਰਹੀ ਹੈ।ਪਟਾਕਿਆਂ ਦਾ ਤੇਜ਼ ਸ਼ੌਰ ,ਧਮਾਕਾ ਅਤੇ ਧੂੰਆਂ ਸਮੁੱਚੀ ਮਾਨਵਤਾ ਲਈ ਇਕ ਵੱਡਾ ਖਤਰਾ ਬਣਦਾ ਜਾ ਰਿਹਾ ਹੈ। ਦੁਨੀਆਂ ਦੇ ਦੇਸ਼ ਵਿਕਸਤ ਜਾਂ ਵਿਕਾਸਸ਼ੀਲ ਦੇਵੇ ਇਸ ਚਲਨ ਤੋਂ ਅਛੂਤੇ ਨਹੀ ਹਨ । ਬੇਸ਼ੱਕ ਵਿਦਿਆ ਨੇ ਆਪਣੇ ਪੈਰ ਸੰਸਾਰ ਵਿੱਚ ਪਸਾਰੇ ਨੇ ਪਰ ਇਸ ਦੇ ਬਾਵਜੂਦ ਪਟਾਕਿਆਂ ਦੇ ਨੁਕਸਾਨ ਤੋਂ ਦੀਨ ਅਵੇਸਲੀ ਬਣੀ ਬੈਠੀ ਹੈ। ਪਟਾਕਿਆਂ ਦੇ ਚਲਾਉਣ ਨਾਲ ਵਾਤਾਵਰਨ ਵਿੱਚ ਪ੍ਰਦੂਸ਼ਕ ਕਣਾਂ ਕੈਡਮੀਅਮ ,ਜਿੰਕ , ਸੋਡੀਅਮ,ਮੈਗਨੀਸ਼ੀਅਮ ਅਤ ਜਹਿਰੀਲੀ ਗੈਸਾਂ ਜਿਵੇ ਸਲਫ਼ਰ ਡਾਈਆਕਸਾਇਡ ਅਤੇ ਨਾਈਟਰਸ ਆਕਸਾਈਡ ਆਦਿ ਵਿੱਚ ਬੇਲੋੜਾ ਵਾਧਾ ਹੋ ਰਿਹਾ ਹੈ।
ਆਓ ਪਟਾਕਿਆਂ ਤੋਂ ਹੋਣ ਵਾਲੇ ਨੁਕਸਾਨ ਤੇ ਪੰਛੀ ਝਾਤ ਪਾਈਏ।
1 .ਧੁਨੀ ਪ੍ਰਦੂਸ਼ਣ
ਪਟਾਕਿਆਂ ਚਲਾਉਣ ਨਾਲ ਤੇਜ਼ ਧਮਾਕਾ ਹੁੰਦਾ ਹੈ ਜੋ ਕੰਨਾਂ ਤੋਂ ਨਿਰਧਾਰਤ ਸੁਣਨ ਸਮਰੱਥਾ ਤੋਂ ਕਾਫੀ ਵੱਧ ਹੁੰਦਾ ਹੈ।ਇਸ ਧਮਾਕੇ ਨੂੰ ਉੱਚ ਸ਼ੋਰ ਦੀ ਸ਼੍ਰੇਣੀ ਵਿੱਚ ਰੱਖਿਆ ਜਾਂਦਾ ਹੈ । ਇਹ ਧਮਾਕਾ ਧੁਨੀ ਪ੍ਰਦੂਸ਼ਣ ਦਾ ਮੁੱਖ ਕਾਰਣ ਹੈ ਅਤੇ ਇਸ ਨਾਲ ਇਨਸਾਨ ਤੇ ਹੋਰ ਜੀਵਾਂ ਨੂੰ ਸਾਹ, ਅੱਖਾਂ,ਦਿਲ ,ਚਮੜੀ ਤੇ ਦਿਮਾਗ ਨਾਲ ਸੰਬੰਧਤ ਨਵੇ ਰੋਗ ਲੱਗਦੇ ਹਨ।ਇਸ ਤੋਂ ਇਲਾਵਾ ਪੁਰਾਣੇ ਰੋਗ ਵਿੱਚ ਵਾਧਾ ਹੁੰਦਾ ਹੈ।
2.ਕੈਂਸਰ ਰੋਗ
ਪਟਾਕਿਆਂ ਵਿੱਚੋਂ ਅਸਮਾਨ ਵਿੱਚ ਰੰਗਾਂ ਦੀ ਵਾਛੜ ਪੈਦਾ ਕਰਨ ਲਈ ਜਹਿਰੀਲੇ ਰਸਾਇਣਾਂ ਦੀ ਵਰਤੋਂ ਕੀਤੀ ਜਾਦੀ ਹੈ।ਇਹ ਰਸਾਇਣ ਜਦੋਂ ਕਿਰਿਆ ਕਰਦੇ ਹਨ ਤਾਂ ਰੇਡੀਓਐਕਟਿਵ ਤਰੰਗਾਂ ਪੈਦਾ ਕਰਦੇ ਹਨ ਜੋ ਵਿਅਕਤੀਆਂ ਵਿੱਚ ਕੈਂਸਰ ਰੂਪੀ ਮਾਰੂ ਰੋਗ ਦਾ ਕਾਰਣ ਬਣਦੇ ਹਨ।
3.ਅੱਖਾਂ,ਨੱਕ,ਕੰਨ ਅਤੇ ਗਲੇ ਦੇ ਰੋਗ
ਪਟਾਕਿਆਂ ਦਾ ਧੂੰਆਂ ਹਵਾ ਵਿੱਚ ਅਟਕੇ ਕਣਾਂ ਦੀ ਮਾਤਰਾ ਵਿੱਚ ਇਜ਼ਾਫ਼ਾ ਕਰਦਾ ਹੈ। ਇਹ ਇਜ਼ਾਫਾ ਅੱਖ , ਨੱਕ ,ਕੰਨ ਅਤੇ ਗਲੇ ਦੇ ਰੋਗਾਂ ਵਾਲੇ ਮਰੀਜ਼ਾਂ ਦੀ ਤਦਾਦ ਵਿੱਚ ਵਾਧਾ ਕਰਦਾ ਹੈ।
4.ਵਾਤਾਵਰਨ ਦੀ ਤਬਾਹੀ
ਪਟਾਕਿਆਂ ਚਲਾਉਣ ਨਾਲ ਧੂੰਆਂ ਪੈਦਾ ਹੁੰਦਾ ਹੈ ਅਤੇ ਇਸ ਧੂੰਏ ਵਿੱਚ ਸਲਫ਼ਰ , ਪੋਟੈਸ਼ੀਅਮ ਨਾਈਟਰੇਟ ,ਚਾਰਕੋਲ,ਬੇਰੀਅਮ ਨਾਈਟਰੇਟ ਦੇ ਕਣ ਹੁੰਦੇ ਹਨ ।ਇਹ ਕਣ ਤੇ ਜਹਿਰੀਲੀ ਗੈਸਾਂ ਧਰਤ ਦੇ ਰੱਖਿਆ ਕਵਚ ਰੂਪੀ ਓਜੋਨ ਪਰਤ ਦੀਆਂ ਧੱਜੀਆਂ ਉਡਾ ਦਿੰਦਾ ਹੈ। ਓਜੋਨ ਪਰਤ ਦਾ ਖੁਰਨਾ ਸੰਸਾਰ ਵਿੱਚ ਮਾਰੂ ਰੋਗਾਂ ਦਾ ਪ੍ਰਮੁੱਖ ਕਾਰਨ ਬਣਦਾ ਹੈ।
5.ਗਲੋਬਲ ਵਾਰਮਿੰਗ
ਪਟਾਕਿਆਂ ਦੇ ਮਾਰੂ ਪ੍ਰਭਾਵਾਂ ਵਿੱਚ ਕਾਰਬਨ ਡਾਈਆਕਸਾਇਡ ਗੈਸ ਦੀ ਮਾਤਰਾ ਵਿੱਚ ਵਾਧਾ ਵਿਸ਼ਵ ਦੇ ਤਾਪਮਾਨ ਨੂੰ ਵਧਾਉਂਦਾ ਹੈ।ਇਸ ਨਾਲ ਬਰਫ ਦੇ ਪਹਾੜ ਖੁਰਦੇ ਹਨ ਅਤੇ ਸਮੁੰਦਰਾਂ ਵਿੱਚ ਜਾ ਰਲਦੇ ਹਨ ।ਇਹ ਵੱਡੇ ਵੱਡੇ ਚੱਕਰਵਰਤੀ ਤੂਫਾਨਾਂ ਅਤੇ ਸੁਨਾਮੀਆਂ ਨਾ ਕਾਰਣ ਬਣਦੇ ਹਨ।
6.ਹਵਾ ਅਤੇ ਪਾਣੀ ਪ੍ਰਦੂਸ਼ਣ
ਪਟਾਕਿਆਂ ਦੀ ਵਰਤੋ ਨਾਲ ਵਾਤਾਵਰਨ ਵਿੱਚ ਜਹਿਰੀਲੀ ਗੈਸਾਂ ਵੱਧ ਜਾਂਦੀਆ ਹਨ। ਇਹ ਜਹਿਰੀਲੀਆਂ ਗੈਸਾਂ ਹਵਾ ਤੇ ਪਾਣੀ ਪ੍ਰਦੂਸ਼ਣ ਲਈ ਮੂਲ ਸਰੋਤ ਹਨ ਤੇ ਸਿਹਤ ਵਿਕਾਰਾਂ ਲਈ ਜਿੰਮੇਵਾਰ ਹਨ। ਹਵਾ ਤੇ ਪਾਣੀ ਵਿਚ ਪ੍ਰਦੂਸ਼ਕਾਂ ਦੀ ਵੱਧੀ ਮਾਤਰਾ ਨਾ ਕੇਵਲ ਇਨਸਾਨਾਂ ਲਈ ਘਾਤਕ ਹਨ ਬਲਕਿ ਜੀਵ ਜੰਤੂ ਤੇ ਬਨਸਪਤੀ ਵੀ ਇਸ ਦੇ ਮਾਰੂ ਪ੍ਰਭਾਵਾਂ ਦੀ ਕਰੋਪੀ ਝਲਦੇ ਹਨ।
6.ਅੱਗ ਦੀਆਂ ਘਟਨਾਵਾਂ
ਪਟਾਕਿਆਂ ਦੇ ਚਲਾਉਣ ਨਾਲ ਜਿੱਥੇ ਸਿਹਤ ਸਮੱਸਿਆਵਾਂ ਵੱਧ ਰਹੀਆਂ ਹਨ ਉਥੇ ਹੀ ਅੱਗ ਦੀਆਂ ਦੁਰਘਟਨਾਵਾਂ ਵੀ ਮਨੁੱਖਾਂ ਅਤੇ ਜੀਵ ਜੰਤੂਆਂ ਦੀ ਜਾਨ ਦਾ ਕਾਲ ਬਣ ਰਹੀਆਂ ਹਨ।ਹਜ਼ਾਰਾ ਏਕੜ ਦੇ ਹਰੇ ਭਰੇ ਜੰਗਲ ,ਪੱਕੀਆਂ ਫਸਲਾਂ ਤੇ ਮਨੁੱਖੀ ਬਸਤੀਆਂ ਪਟਾਕਿਆਂ ਕਾਰਣ ਲੱਗੀ ਅੱਗ ਦਾ ਸ਼ਿਕਾਰ ਬਣਦੀਆਂ ਹਨ।
7.ਨਵ ਜਨਮੇ ਬੱਚੇ ਤੇ ਗਰਭਵਤੀ ਔਰਤਾਂ
ਪਟਾਕਿਆਂ ਦਾ ਧੂੰਆਂ,ਤੇਜ਼ ਅਵਾਜ਼,ਧਮਾਕਾ ਤੇ ਤਿੱਖੀ ਰੌਸ਼ਨੀ ਨਵ ਜਨਮੇ ਬਾਲਾਂ,ਗਰਭਵਤੀ ਔਰਤਾਂ ਤੇ ਬਜ਼ੁਰਗਾਂ ਲਈ ਬੇਅੰਤ ਹਾਨੀਕਾਰਕ ਹਨ।ਇਹ ਉਪਰੋਕਤ ਜੀਵਾਂ ਅਸਥਮਾ,ਦਿਲ ਦਾ ਦੌਰਾ,ਸੁਣਨ ਸ਼ਕਤੀ ਦੇ ਵਿਕਾਰ ਅਤੇ ਮਨੋਵਿਗਿਆਨਕ ਰੋਗਾਂ ਨੂੰ ਉਤਪੰਨ ਕਰਦੀਆਂ ਹਨ।
8.ਰਹਿੰਦ ਖੂੰਦ
ਪਟਾਕਿਆਂ ਨਾ ਕੇਵਲ ਚਲਾਉਣ ਤੇ ਨੁਕਸਾਨ ਦਾ ਕਾਰਨ ਬਣਦੇ ਹਨ ਬਲਕਿ ਚਲ ਜਾਣ ਤੋਂ ਬਾਅਦ ਆਪਣੀ ਰਹਿੰਦ ਖੂੰਦ ਦੀ ਸਮੱਸਿਆ ਨਾਲ ਆਪਣੇ ਸੰਪੂਰਨ ਰੂਪ ਵਿੱਚ ਹਾਨੀਕਾਰਕ ਹੋਣ ਦਾ ਐਲਾਨ ਵੀ ਕਰਦੇ ਹਨ।
ਉਪਰੋਕਤ ਤੱਥਾਂ ਦੀ ਘੋਖ ਤੋਂ ਬਾਅਦ ਅਸੀਂ ਇਹ ਕਹਿਣ ਤੋਂ ਨਹੀ ਹਿਚਕਿਚਾਉਂਦੇ ਕਿ ਪਟਾਕਿਆਂ ਦਾ ਚਲਨ ਕਿਸੇ ਵੀ ਰੂਪ ਵਿੱਚ ਮਾਨਵਤਾ ਦੇ ਕਲਿਆਣ ਹਿੱਤ ਵਿੱਚ ਨਹੀ ਹੈ ਤੇ ਨਾ ਹੀ ਇਹ ਵਕਤੀ ਖੁੱਸ਼ੀ ਦੇ ਪ੍ਰਗਟਾਵੇ ਲਈ ਯੋਗ ਹੈ। ਲੋਕਾਈ ਨੂੰ ਪਟਾਕਿਆਂ ਦੇ ਸਾਰੇ ਮਾਰੂ ਪ੍ਰਭਾਵਾਂ ਦੀ ਚਰਚਾ ਕਰਨੀ ਚਾਹੀਦੀ ਹੈ ਤੇ ਫੇਰ ਇਸ ਦੇ ਚਲਾਉਣ ਤੇ ਸੰਪੂਰਨ ਰੋਕ ਬਾਬਤ ਸਖਤ ਤੋਂ ਸਖਤ ਕਾਨੂੰਨ ਬਣਾਉਣ ਦਾ ਫੈਸਲਾ ਲੈਣਾ ਚਾਹੀਦਾ ਹੈ।
ਸੁਰਿੰਦਰਪਾਲ ਸਿੰਘ
ਸ੍ਰੀ ਅੰਮ੍ਰਿਤਸਰ ਸਾਹਿਬ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly