ਨਵੀਂ ਦਿੱਲੀ — ਦੀਵਾਲੀ ਤੋਂ ਪਹਿਲਾਂ ਰਾਜਧਾਨੀ ਦਿੱਲੀ ‘ਚ ਪ੍ਰਦੂਸ਼ਣ ਦਾ ਪੱਧਰ ਖਤਰਨਾਕ ਪੱਧਰ ‘ਤੇ ਪਹੁੰਚ ਗਿਆ ਹੈ। ਅੱਜ ਸਵੇਰੇ ਆਨੰਦ ਵਿਹਾਰ ਦੇ ਆਲੇ-ਦੁਆਲੇ ਹਵਾ ਦੀ ਗੁਣਵੱਤਾ (AIQ 400 ਤੋਂ ਉੱਪਰ) ਸੂਚਕਾਂਕ 400 ਨੂੰ ਪਾਰ ਕਰਕੇ 405 ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਹੀ, ਸੀਪੀਸੀਬੀ ਦੇ ਅਨੁਸਾਰ, ਅਕਸ਼ਰਧਾਮ ਮੰਦਰ ਦਾ AQI 361 ਦਰਜ ਕੀਤਾ ਗਿਆ ਸੀ। ਅੱਜ ਸਵੇਰੇ ਬਵਾਨਾ 392, ਰੋਹਿਣੀ 380, ਆਈਟੀਓ 357, ਦਵਾਰਕਾ ਸੈਕਟਰ-8 335, ਮੁੰਡਕਾ 356 ਵਿੱਚ AQI ਦਰਜ ਕੀਤਾ ਗਿਆ ਹੈ। ਲਗਾਤਾਰ ਖ਼ਰਾਬ ਹੋ ਰਹੀ ਹਵਾ ਕਾਰਨ ਲੋਕ ਪ੍ਰੇਸ਼ਾਨ ਹੋ ਰਹੇ ਹਨ। ਬਜ਼ੁਰਗਾਂ ਅਤੇ ਬੱਚਿਆਂ ਨੂੰ ਸਾਹ ਲੈਣ ਵਿੱਚ ਮੁਸ਼ਕਲ ਅਤੇ ਖੰਘ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੀਵਾਲੀ ਤੋਂ ਬਾਅਦ ਸਥਿਤੀ ਹੋਰ ਖਰਾਬ ਹੋਣ ਦੀ ਸੰਭਾਵਨਾ ਹੈ ਹਾਲਾਂਕਿ ਸ਼ਨੀਵਾਰ ਨੂੰ ਹਵਾ ਪ੍ਰਦੂਸ਼ਣ ਦੇ ਪੱਧਰ ‘ਚ ਕਮੀ ਦਰਜ ਕੀਤੀ ਗਈ। ਦਿੱਲੀ ਦਾ AQI 255 ਦਰਜ ਕੀਤਾ ਗਿਆ। ਇਹ ਸ਼ੁੱਕਰਵਾਰ ਤੋਂ 15 ਸੂਚਕਾਂਕ ਘੱਟ ਹੈ। ਆਨੰਦ ਵਿਹਾਰ, ਰੋਹਿਣੀ, ਦਵਾਰਕਾ, ਮੁੰਡਕਾ ਅਤੇ ਬਵਾਨਾ ਸਮੇਤ 11 ਖੇਤਰਾਂ ਵਿੱਚ AQI 300 ਨੂੰ ਪਾਰ ਕਰ ਗਿਆ। ਇਹ ਹਵਾ ਬਹੁਤ ਖ਼ਰਾਬ ਸ਼੍ਰੇਣੀ ਵਿੱਚ ਹੈ, ਜਦੋਂ ਕਿ ਡੀਟੀਯੂ, ਅਸ਼ੋਕ ਵਿਹਾਰ, ਆਈਟੀਓ ਸਮੇਤ 20 ਖੇਤਰਾਂ ਵਿੱਚ ਹਵਾ ਖ਼ਰਾਬ ਸ਼੍ਰੇਣੀ ਵਿੱਚ ਰਹੀ ਹੈ, ਦੱਸ ਦੇਈਏ ਕਿ ਐਤਵਾਰ ਤੋਂ ਅਗਲੇ ਛੇ ਦਿਨਾਂ ਤੱਕ ਰਾਜਧਾਨੀ ਵਿੱਚ ਲੋਕ ਬੇਹੱਦ ਖ਼ਰਾਬ ਹਵਾ ਵਿੱਚ ਸਾਹ ਲੈਣ ਲਈ ਮਜਬੂਰ ਹੋਣਗੇ . ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਨੇ ਭਵਿੱਖਬਾਣੀ ਕੀਤੀ ਹੈ ਕਿ ਹਵਾ ਗੁਣਵੱਤਾ ਸੂਚਕਾਂਕ (AQI) 300 ਤੋਂ ਉੱਪਰ ਰਹਿ ਸਕਦਾ ਹੈ। ਅਜਿਹੇ ‘ਚ ਹਵਾ ਪ੍ਰਦੂਸ਼ਣ ਲੋਕਾਂ ਨੂੰ ਹੋਰ ਪ੍ਰੇਸ਼ਾਨ ਕਰੇਗਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly