ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਪਿਛਲੇ ਦਿੱਨੀ ਡਾ. ਰਵਜੋਤ ਸਿੰਘ ਜੋਕਿ ਸਥਾਨਕ ਸਰਕਾਰ ਮੰਤਰੀ ਬਣੇ ਹਨ ਉਹਨਾਂ ਨੂੰ ਕੁਲਵੰਤ ਸਿੰਘ ਸੈਣੀ ਸਰਪ੍ਰਸਤ ਮਿਊਂਸਪਲ ਮੁਲਾਜਮ ਐਕਸ਼ਨ ਕਮੇਟੀ ਪੰਜਾਬ ਅਤੇ ਸਫਾਈ ਕਰਮਚਾਰੀ ਯੂਨੀਅਨ ਦੇ ਵਾਈਸ ਪ੍ਰਧਾਨ ਸੋਮ ਨਾਥ ਆਦੀਆ ਵਲੋਂ ਪੂਰੀ ਟੀਮ ਨਾਲ ਸਨਮਾਨਿਤ ਕੀਤਾ ਗਿਆ ਅਤੇ ਸੋਮਨਾਥ ਆਦੀਆਂ ਵਲੋਂ ਇੱਕ ਮੰਗ ਪੱਤਰ ਦਿੰਦੇ ਹੋਏ ਲੋਕਲ ਕਾਰਪੋਰੇਸ਼ਨ ਵਿਚ ਜੋ ਸਫਾਈ ਸੇਵਕ ਅਤੇ ਸੀਵਰਮੈਨ ਇੰਨਸੋਰਸ ਹੋਏ ਹਨ ਉਹਨਾਂ ਨੂੰ ਪੱਕਾ ਕਰਨਾ ਅਤੇ ਪਰਖਕਾਲ ਸਮਾਂ ਘੱਟ ਕਰਨ ਬਾਰੇ ਵੀ ਗੱਲਬਾਤ ਕੀਤੀ ਗਈ। ਮੁਲਾਜਮਾਂ ਨੂੰ ਪੱਕਾ ਕਰਨ ਨਾਲ ਸਰਕਾਰ ਨੂੰ ਕੋਈ ਜਿਆਦਾ ਵਿੱਤੀ ਫਰਕ ਨਹੀਂ ਪੈ ਰਿਹਾ। ਇਸ ਦੇ ਨਾਲ ਹੀ ਬਾਕੀ ਵੱਖ-ਵੱਖ ਮਹਿਕਮਿਆਂ ਵਿਚ ਸਾਰੀਆਂ ਕੈਟਗਾਰੀਆਂ ਜੋ ਆਊਟਸੋਰਸ ਤੇ ਹਨ ਨੂੰ ਵੀ ਇਨਸੋਰਸ ਕਰਨ ਬਾਰੇ ਗੱਲਬਾਤ ਕੀਤੀ ਗਈ। ਇੱਥੇ ਇਹ ਵੀ ਦੱਸਣਯੋਗ ਹੋਵੇਗਾ ਕਿ ਸਰਕਾਰ ਬਣੀ ਨੂੰ ਢਾਈ-ਤਿੰਨ ਸਾਲ ਹੋ ਚੁੱਕੇ ਹਨ ਸਰਕਾਰ ਜਿਹਨਾਂ ਮੁੱਦਿਆਂ ਤੇ ਬਣੀ ਸੀ ਉਸ ਉੱਪਰ ਪੂਰਾ ਨਹੀਂ ਉੱਤਰੀ ਅਤੇ ਨਾ ਹੀ ਇੰਨੇ ਸਮੇਂ ਦੌਰਾਨ ਮੁਲਾਜਮ ਜਥੇਬੰਦੀ ਨਾਲ ਕੋਈ ਗੱਲਬਾਤ ਹੀ ਕਰ ਸਕੀ ਹੈ, ਜਿਸ ਕਰਕੇ ਮੁਲਾਜਮਾਂ ਵਿਚ ਬਹੁਤ ਵੱਡਾ ਰੋਸ ਹੈ। ਇਸ ਦੇ ਨਾਲ ਇਹ ਵੀ ਦੱਸਣਾ ਹੈ ਕਿ ਸਥਾਨਕ ਸਰਕਾਰ ਵਿਚ ਜੋ ਦਰਜਾ-4 ਜਾਂ ਦਰਜਾ-3 ਭਰਤੀ ਹੁੰਦੇ ਹਨ ਉਹ ਪਹਿਲਾਂ ਲੋਕਲ ਪੱਧਰ ਤੇ ਹੁੰਦੇ ਸਨ, ਪਰੰਤੂ ਪੰਜਾਬ ਦੇ ਨਗਰ ਕੌਂਸਲਾਂ ਦੇ ਪ੍ਰਧਾਨ ਅਤੇ ਮੇਅਰ ਨਗਰ ਨਿਗਮ ਪਤਾ ਨਹੀਂ ਕਿਸ ਗੱਲੋ ਸਰਕਾਰ ਤੋਂ ਡਰਦੇ ਹਨ, ਸਰਕਾਰ ਭਰਤੀ ਕਰਕੇ ਲੋਕਲ ਦਫਤਰਾਂ ਵਿਚ ਮੁਲਾਜਮ ਭੇਜ ਰਹੀ ਹੈ ਅਤੇ ਉਹ ਮੁਲਾਜਮ ਬਾਹਰਲੇ ਸ਼ਹਿਰਾਂ ਦੇ ਹੋਣ ਕਾਰਨ ਬਦਲੀ ਕਰਵਾ ਕੇ ਉੱਥੇ ਚਲੇ ਜਾਂਦੇ ਹਨ। ਮੰਤਰੀ ਜੀ ਪਾਸੋਂ ਮੀਟਿੰਗਾਂ ਦਾ ਸਮਾਂ ਮੰਗਿਆ ਗਿਆ ਅਤੇ ਉਹਨਾਂ ਵਲੋਂ ਵਿਸ਼ਵਾਸ ਦੁਆਇਆ ਗਿਆ ਕਿ ਅਗਲੇ ਹਫਤੇ ਦੇ ਵਿਚ ਮੀਟਿੰਗ ਹੋ ਕੀਤੀ ਜਾਵੇਗੀ।ਇਸ ਮੌਕੇ ਦਲੀਪ ਕੁਮਾਰ ਪ੍ਰਧਾਨ, ਕੈਲਾਸ਼, ਬੰਟੀ ਅਤੇ ਹੋਰ ਮੁਲਾਜਮ ਸ਼ਾਮਿਲ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly