ਬਠਿੰਡਾ (ਸਮਾਜ ਵੀਕਲੀ) (ਰਮੇਸ਼ਵਰ ਸਿੰਘ) ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਨਿੰਦਰ ਕੌਰ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਅਤੇ ਮਹਿੰਦਰਪਾਲ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਦੀ ਰਹਿਨੁਮਾਈ ਹੇਠ ਮੰਡੀ ਕਲਾਂ ਦੇ ਖੇਡ ਮੈਦਾਨ ਵਿੱਚ ਕਰਵਾਈਆਂ ਗਈਆਂ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਖੇਡਾਂ ਸ਼ਾਨੋ ਸ਼ੌਕਤ ਨਾਲ ਸੰਪੰਨ ਹੋਈਆਂ। ਜਿਸ ਦੇ ਅਖੀਰਲੇ ਦਿਨ ਇਨਾਮ ਵੰਡ ਸਮਾਰੋਹ ਮੌਕੇ ਮੁੱਖ ਮਹਿਮਾਨ ਵਜੋਂ ਮਾਸਟਰ ਜਗਸੀਰ ਸਿੰਘ ਹਲਕਾ ਵਿਧਾਇਕ ਭੁੱਚੋ ਵਿਸ਼ੇਸ਼ ਤੌਰ ਤੇ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਕਰਨ ਲਈ ਪਹੁੰਚੇ। ਉਨ੍ਹਾਂ ਕਿਹਾ ਕਿ ਖੇਡਾਂ ਵਿਦਿਆਰਥੀਆਂ ਵਿੱਚ ਮੁਕਾਬਲੇ ਦੀ ਭਾਵਨਾ ਪੈਦਾ ਕਰਨ ਦੇ ਨਾਲ-ਨਾਲ ਜਿੱਤ ਹਾਰ ਬਰਦਾਸ਼ਤ ਕਰਨ ਦੀ ਸ਼ਕਤੀ ਵੀ ਪ੍ਰਦਾਨ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਸ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਖੇਡ ਦੇ ਮੈਦਾਨਾਂ ‘ਚ ਰੌਣਕਾਂ ਹਨ ਅਤੇ ਦੇਸ ਲਈ ਖੇਡਣ ਵਾਲੇ ਖਿਡਾਰੀਆਂ ਨੂੰ ਵਧੀਆ ਸਹੂਲਤਾਂ ਦਿੱਤੀਆ ਜਾ ਰਹੀਆਂ ਹਨ। ਮਨਿੰਦਰ ਕੌਰ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਨੇ ਅਧਿਆਪਕਾਂ ਅਤੇ ਖਿਡਾਰੀ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਸੂਬਾ ਪੱਧਰੀ ਖੇਡਾਂ ਵਿੱਚ ਹਿੱਸੇਦਾਰੀ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਸੂਬਾ ਪੱਧਰੀ ਪ੍ਰਾਇਮਰੀ ਖੇਡਾਂ ਲਈ ਖਿਡਾਰੀ ਇਸੇ ਤਰ੍ਹਾਂ ਹੀ ਆਪਣੀ ਮਿਹਨਤ ਜਾਰੀ ਰੱਖਦਿਆਂ ਸੂਬਾ ਪੱਧਰੀ ਖੇਡਾਂ ਵਿੱਚ ਜਿੱਤ ਪ੍ਰਾਪਤ ਕਰਕੇ ਬਠਿੰਡਾ ਜ਼ਿਲ੍ਹੇ ਦਾ ਨਾਂ ਰੌਸ਼ਨ ਕਰਨਗੇ। ਇਸ ਟੂਰਨਾਮੈਂਟ ਦੀ ਮੇਜ਼ਬਾਨੀ ਕਰ ਰਹੇ ਰਾਮਪੁਰਾ ਬਲਾਕ ਦੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਲਖਵਿੰਦਰ ਸਿੰਘ ਅਤੇ ਬਲਾਕ ਖੇਡ ਅਫਸਰ ਨਿਰਭੈ ਸਿੰਘ ਭੁੱਲਰ ਵੱਲੋਂ ਟੂਰਨਾਮੈਂਟ ਨੂੰ ਸਫਲ ਬਣਾਉਣ ਲਈ ਅਧਿਆਪਕਾਂ ਦੇ ਸਹਿਯੋਗ ਦੀ ਸ਼ਲਾਘਾ ਕੀਤੀ ਗਈ। ਇਸ ਟੂਰਨਾਮੈਂਟ ਦੇ ਜ਼ਿਲ੍ਹਾ ਖੇਡ ਇੰਚਾਰਜ ਗੁਰਪ੍ਰੀਤ ਸਿੰਘ ਬਰਾੜ ਨੇ ਮੁਕਾਬਲਿਆਂ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੁਸ਼ਤੀਆ ਦੇ 25 ਕਿਲੋ ਮੁਕਾਬਲੇ ਵਿੱਚ ਬਲਾਕ ਰਾਮਪੁਰਾ ਪਹਿਲੇ, ਬਲਾਕ ਭਗਤਾ ਦੂਸਰੇ, ਕੁਸ਼ਤੀਆ 28 ਕਿਲੋ ਵਿੱਚ ਬਠਿੰਡਾ ਪਹਿਲੇ ਗੋਨਿਆਣਾ ਦੂਸਰੇ, ਕੁਸ਼ਤੀਆ 30 ਕਿਲੋ ਵਿੱਚ ਤਲਵੰਡੀ ਪਹਿਲੇ ਅਤੇ ਰਾਮਪੁਰਾ ਦੂਸਰੇ ਸਥਾਨ ਤੇ ਰਿਹਾ। ਜਿਮਨਾਸਟਿਕ ਲੜਕੇ ਬਠਿੰਡਾ ਪਹਿਲਾ,ਤਲਵੰਡੀ ਦੂਸਰੇ ਲੜਕੀਆਂ ਵਿੱਚ ਸੰਗਤ ਪਹਿਲੇ ਅਤੇ ਰਾਮਪੁਰਾ ਦੂਸਰੇ ਸਥਾਨ ਤੇ ਰਿਹਾ। ਯੋਗਾ ਲੜਕੇ ਵਿੱਚ ਸੰਗਤ ਪਹਿਲੇ ਗੋਨਿਆਣਾ ਦੂਸਰੇ ਅਤੇ ਲੜਕੀਆਂ ਵਿੱਚ ਸੰਗਤ ਪਹਿਲੇ ਅਤੇ ਬਠਿੰਡਾ ਦੂਸਰੇ ਸਥਾਨ ਤੇ ਰਿਹਾ। ਇਸ ਮੌਕੇ ਬਲਰਾਜ ਸਿੰਘ ਬਲਾਕ ਸਪੋਰਟਸ ਅਫਸਰ ਬਲਰਾਜ ਸਿੰਘ ਅਤੇ ਜਤਿੰਦਰ ਸ਼ਰਮਾ ਭੁੱਚੋ ਨੇ ਦੱਸਿਆ ਕਿ ਇਸ ਟੂਰਨਾਮੈਂਟ ਦੌਰਾਨ ਬਠਿੰਡਾ ਬਲਾਕ ਨੇ ਓਵਰ ਆਲ ਟਰਾਫੀ ਜਿੱਤੀ। ਇਸ ਟੂਰਨਾਮੈਂਟ ਦੌਰਾਨ ਮੰਚ ਸੰਚਾਲਕ ਦੀ ਭੂਮਿਕਾ ਜਸਵਿੰਦਰ ਸਿੰਘ ਚਾਹਲ ਅਤੇ ਪ੍ਰਵੀਨ ਸ਼ਰਮਾ ਵੱਲੋਂ ਬਾਖੂਬੀ ਨਿਭਾਈ। ਇਸ ਟੂਰਨਾਮੈਂਟ ਨੂੰ ਸਫਲ ਬਣਾਉਣ ਲਈ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਲਖਵਿੰਦਰ ਸਿੰਘ , ਬਲਾਕ ਖੇਡ ਅਫਸਰ ਬਲਰਾਜ ਸਿੰਘ, ਪ੍ਰਿਤਪਾਲ ਸਿੰਘ, ਸਤਨਾਮ ਸਿੰਘ, ਜਸਵੀਰ ਸਿੰਘ, ਜਗਤਾਰ ਸਿੰਘ, ਪਰਦੀਪ ਕੌਰ, ਗੁਰਜੀਤ ਸਿੰਘ ਗੋਨਿਆਣਾ, ਪ੍ਰਿੰਸੀਪਲ ਚਮਕੌਰ ਸਿੰਘ,ਸੈਂਟਰ ਹੈੱਡ ਟੀਚਰ ਅੰਗਰੇਜ਼ ਸਿੰਘ ਬਰਾੜ,ਰਘਵੀਰ ਸਿੰਘ ,ਸੁਖਪਾਲ ਸਿੰਘ ਸਿੱਧੂ,ਹਰਜੀਤ ਸਿੰਘ,ਰਾਜਵੀਰ ਮਾਨ,ਅਮਨਦੀਪ ਸਿੰਘ ਝੱਬਰ, ਵੱਲੋ ਵਿਸ਼ੇਸ਼ ਯੋਗਦਾਨ ਪਾਇਆ ਗਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly