ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਬੀਤੀ ਦਿਨੀਂ ਮੋਹਾਲੀ ਵਿਖੇ ਇੱਕ ਪ੍ਰੋਗਰਾਮ ਵਿੱਚ ਫਿਰੋਜ਼ਪੁਰ ਰੋਡ ਸਥਿਤ ਬਰਾੜ ਸੀਡਜ ਕੰਪਨੀ ਦੇ ਐਮ.ਡੀ. ਹਰਵਿੰਦਰ ਸਿੰਘ ਬਰਾੜ ਨੂੰ ਨੌਰਥ ਇੰਡੀਆ ਦਾ ਬੈਸਟ ਸੀਡਜ ਆਫ ਪ੍ਰੋਡਿਊਸਰ 2024 ਦਾ ਅਵਾਰਡ ਮੁੱਖ ਮਹਿਮਾਨ ਹਰਸ਼ ਮਲਹੋਤਰਾ ਕੇਂਦਰੀ ਰਾਜ ਮੰਤਰੀ ਅਤੇ ਸਤਿਨਾਮ ਸਿੰਘ ਸੰਧੂ ਸਾਂਸਦ ਰਾਜ ਸਭਾ ਚਾਂਸਲਰ ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਟਰਾਫੀ ਦੇ ਕੇ ਸਨਮਾਨਿਤ ਕੀਤਾ ਗਿਆ । ਹਰਵਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਸਾਡੀ ਕੰਪਨੀ ਨੂੰ ਨੌਰਥ ਇੰਡੀਆ ਦਾ ਬੈਸਟ ਸੀਡਜ ਆਫ ਪ੍ਰੋਡਿਊਸਰ ਅਵਾਰਡ ਮਿਲਣਾ ਬਹੁਤ ਹੀ ਮਾਣ ਵਾਲੀ ਗੱਲ ਹੈ । ਉਹਨਾਂ ਦੱਸਿਆ ਕਿ ਬਰਾੜ ਸੀਡਜ ਦੀ ਸ਼ੁਰੂਆਤ ਉਹਨਾਂ ਦੇ ਸਵ: ਪਿਤਾ ਜੀ ਹਰਦਿਆਲ ਸਿੰਘ ਬਰਾੜ ਜੋ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਪ੍ਰੋਫੈਸਰ ਅਤੇ ਸੀਨੀਅਰ ਸੀਡਜ ਪ੍ਰੋਡਕਸ਼ਨ ਸਪੈਸ਼ਲੀਸਟ ਦੀ ਸੇਵਾ ਨਿਭਾ ਚੁੱਕੇ ਹਨ ਅਤੇ ਉਹਨਾਂ ਨੇ ਸੈਂਟਰਲ ਸਟੇਟ ਫਾਰਮ ਡਾਇਰੈਕਟਰ ਲਾਡੂਵਾਲ ਵਿਖੇ ਤਿੰਨ ਹਜ਼ਾਰ ਏਕੜ ਵਿੱਚ ਫੈਲੇ ਘਾਟੇ ਵਿੱਚ ਚੱਲ ਰਹੇ ਨੂੰ ਡਾਇਰੈਕਟਰ ਅਹੁਦੇ ਤੇ ਆ ਕੇ ਮੁਨਾਫੇ ਵਿੱਚ ਲਿਆਂਦਾ। ਇਸ ਤੋਂ ਬਾਅਦ ਉਹਨਾਂ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵੱਖ-ਵੱਖ ਫਾਰਮਾ ਰੋਪੜ, ਨਰਾਇਣਗੜ੍ਹ, ਫਿਰੋਜ਼ਪੁਰ, ਫਰੀਦਕੋਟ ਵਿਖੇ ਬਤੌਰ ਡਾਇਰੈਕਟਰ ਦੇ ਅਹੁਦਿਆਂ ਤੇ ਰਹਿੰਦੇ ਹੋਏ ਸੇਵਾ ਨਿਭਾਈ ਅਤੇ ਅਲੱਗ ਅਲੱਗ ਫਾਰਮਾ ਨੂੰ ਮੁੜ ਸੁਰਜੀਤ ਕੀਤਾ । ਉਹਨਾਂ ਆਪਣੇ ਤਜਰਬੇ ਦੇ ਆਧਾਰ ਤੇ ਕਿਸਾਨਾਂ ਦਾ ਪੱਧਰ ਉੱਚਾ ਚੁੱਕਣ ਅਤੇ ਲਾਹੇਵੰਦ ਬੀਜ ਮੁਹੱਈਆ ਕਰਾਉਣ ਦੇ ਮੰਤਵ ਨਾਲ 1986 ਵਿੱਚ ਬਰਾੜ ਸੀਡਜ ਦੀ ਸਥਾਪਨਾ ਕੀਤੀ । ਉਹਨਾਂ ਦੱਸਿਆ ਕਿ 1990 ਵਿੱਚ ਅਮਰੀਕਾ ਤੋਂ ਵਾਪਸ ਆ ਕੇ ਆਪਣੇ ਪਿਤਾ ਜੀ ਨਾਲ ਜੁੜ ਕੇ ਕੰਪਨੀ ਨੂੰ ਹੋਰ ਬੁਲੰਦੀਆਂ ਤੇ ਲੈ ਕੇ ਗਏ । ਬਰਾੜ ਨੇ ਦੱਸਿਆ ਕਿ ਬਰਾੜ ਸੀਡਜ ਕੰਪਨੀ ਦੇ ਵਿੱਚ ਕਿਸਾਨਾਂ ਲਈ ਲਾਹੇਵੰਦ ਕਿਸਮਾਂ ਦੇ ਬੀਜ ਮੁਹੱਈਆ ਕਰਾਏ ਜਾਂਦੇ ਹਨ ਤਾਂ ਜੋ ਕਿਸਾਨ ਭਰਾ ਵਧੇਰੇ ਮੁਨਾਫਾ ਲੈ ਸਕਣ ।
https://play.google.com/store/apps/details?id=in.yourhost.samajweekly