ਉਵਰ ਆਲ ਟਰਾਫੀ ਭਾਈ ਮਨੀ ਸਿੰਘ ਜੀ ਹਾਊਸ ਨੇ ਜਿੱਤੀ, ਸਪਰੋਟਸ ਮੀਟ ਵਿਚ 500 ਖਿਡਾਰੀਆਂ ਨੇ ਲਿਆ ਭਾਗ
ਬੰਗਾ : (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ) ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ-ਕਲੇਰਾਂ ਵਿਖੇ ਚੱਲ ਰਹੀ ਸਾਲਾਨਾ ਇੰਟਰ ਹਾਊਸ ਦੋ ਦਿਨਾਂ ਸਪਰੋਟਸ ਮੀਟ ਸਮਾਪਤ ਹੋ ਗਈ ਹੈ । ਇਸ ਸਾਲ ਖੇਡਾਂ ਦੀ ਉਵਰ ਆਲ ਟਰਾਫੀ ਭਾਈ ਮਨੀ ਸਿੰਘ ਜੀ ਹਾਊਸ ਨੇ ਸ਼ਾਨਦਾਰ ਖੇਡ ਪ੍ਰਦਰਸ਼ਨ ਕਰਕੇ ਜਿੱਤੀ ਅਤੇ ਰਨਰ ਅੱਪ ਭਾਈ ਮਤੀ ਦਾਸ ਜੀ ਹਾਊਸ ਰਿਹਾ ਹੈ । ਜਦ ਕਿ ਭਾਈ ਸਤੀ ਦਾਸ ਜੀ ਹਾਊਸ ਅਤੇ ਬਾਬਾ ਦੀਪ ਸਿੰਘ ਜੀ ਹਾਊਸ ਨੇ ਕ੍ਰਮਵਾਰ ਤੀਜਾ ਅਤੇ ਚੌਥਾ ਸਥਾਨ ਪ੍ਰਾਪਤ ਕੀਤਾ ।
ਖੇਡਾਂ ਦੇ ਦੂਜੇ ਦਿਨ ਮੁੱਖ ਮਹਿਮਾਨ ਸ . ਹਰਚੰਦ ਸਿੰਘ ਬਰਸਟ, ਚੇਅਰਮੈਨ, ਪੰਜਾਬ ਮੰਡੀ ਬੋਰਡ ਨੇ ਸੰਬੋਧਨ ਕਰਦੇ ਕਿਹਾ ਕਿ ਖੇਡ ਮੁਕਾਬਲੇ ਕਰਵਾਉਣ ਨਾਲ ਵਿਦਿਆਰਥੀਆਂ ਦੇ ਸਰੀਰਕ ਤੇ ਮਾਨਸਿਕ ਵਿਕਾਸ ‘ਚ ਵਾਧਾ ਹੁੰਦਾ ਹੈ ਅਤੇ ਖਿਡਾਰੀਆਂ ਦੀ ਖੇਡ ਪ੍ਰਤਿਭਾ ਵਿਚ ਨਿਖਾਰ ਆਉਂਦਾ ਹੈ । ਉਹਨਾਂ ਨੇ ਸਕੂਲ ਦੇ ਬਾਨੀ ਬਾਬਾ ਬੁੱਧ ਸਿੰਘ ਢਾਹਾਂ ਨੂੰ ਯਾਦ ਕਰਦੇ ਕਿਹਾ ਕਿ ਉਹ ਪਹਿਲਾਂ ਵਾਂਗ, ਭਵਿੱਖ ਵਿਚ ਵੀ ਸਕੂਲ ਦੀ ਤਰੱਕੀ ਅਤੇ ਵਿਕਾਸ ਲਈ ਵੱਧ ਤੋਂ ਵੱਧ ਸਹਿਯੋਗ ਪ੍ਰਦਾਨ ਕਰਨ ਲਈ ਹਮੇਸ਼ਾਂ ਯਤਨਸ਼ੀਲ ਰਹਿਣਗੇ। ਇਸ ਮੌਕੇ ਡਾ. ਸੁਖਵਿੰਦਰ ਕੁਮਾਰ ਸੁੱਖੀ ਐਮ ਐਲ ਏ ਬੰਗਾ ਨੇ ਖਿਡਾਰੀਆਂ ਨੂੰ ਵੱਧ ਤੋਂ ਵੱਧ ਖੇਡਾਂ ਵਿਚ ਭਾਗ ਲੈ ਕੇ ਸਕੂਲ, ਪੰਜਾਬ ਅਤੇ ਦੇਸ਼ ਦਾ ਨਾਮ ਰੋਸ਼ਨ ਕਰਨ ਲਈ ਪ੍ਰੇਰਿਤ ਕੀਤਾ । ਸਕੂਲ ਪ੍ਰਬੰਧਕ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਡਾ. ਕੁਲਵਿੰਦਰ ਸਿੰਘ ਢਾਹਾਂ ਨੇ ਸਲਾਨਾ ਦੋ ਦਿਨਾਂ ਖੇਡਾਂ ਦੀ ਸਮਾਪਤੀ ਦੀ ਐਲਾਨ ਕੀਤਾ ਅਤੇ ਅਗਲੇ ਸਾਲ ਪੂਰੇ ਜ਼ੋਸ਼ ਨਾਲ ਖੇਡਾਂ ਖੇਡਣ ਲਈ ਖਿਡਾਰੀਆਂ ਨੂੰ ਪ੍ਰਰੇਣਾ ਦਿੱਤੀ । ਸਿੱਖਿਆ ਡਾਇਰੈਕਟਰ ਪ੍ਰੌ ਹਰਬੰਸ ਸਿੰਘ ਬੋਲੀਨਾ ਨੇ ਮੁੱਖ ਮਹਿਮਾਨ ਸ . ਹਰਚੰਦ ਸਿੰਘ ਬਰਸਟ, ਚੇਅਰਮੈਨ ਅਤੇ ਸਮੂਹ ਮਹਿਮਾਨਾਂ ਦਾ ਧੰਨਵਾਦ ਕੀਤਾ ।
ਅੱਜ ਖੇਡਾਂ ਦੇ ਦੂਜੇ ਦਿਨ ਇੰਟਰ ਹਾਊਸ ਸਪੋਰਟਸ ਮੀਟ ਵਿਚ ਭਾਗ ਲੈਣ ਵਾਲੇ ਵੱਖ ਵੱਖ ਹਾਊਸਾਂ ਦੇ 500 ਤੋਂ ਵੱਧ ਖਿਡਾਰੀਆਂ ਨੇ ਅੱਜ ਪਹਿਲਾਂ ਮੁੱਖ ਮਹਿਮਾਨ ਸ . ਹਰਚੰਦ ਸਿੰਘ ਬਰਸਟ, ਚੇਅਰਮੈਨ, ਪੰਜਾਬ ਮੰਡੀ ਬੋਰਡ ਨੂੰ ਸਲਾਮੀ ਦਿੱਤੀ ਅਤੇ ਸ਼ਾਨਦਾਰ ਮਾਰਚ ਪਾਸਟ ਕੀਤਾ। ਇਸ ਉਪਰੰਤ ਫੁੱਟਬਾਲ, ਰੱਸਾਕਸ਼ੀ, ਰਿਲੇਅ ਦੌੜ, ਰਗਬੀ ਤੋਂ ਇਲਾਵਾ ਵੱਖ-ਵੱਖ ਤਰ੍ਹਾਂ ਦੇ ਈਵੈਂਟ ਮੁਕਾਬਲੇ ਹੋਏ । ਖੇਡਾਂ ਦੀ ਸਮਾਪਤੀ ਮੌਕੇ ਗਿੱਧਾ ਅਤੇ ਹੋਰ ਲੋਕ ਨਾਚਾਂ ਦੀ ਪੇਸ਼ਕਾਰੀ ਨੇ ਸਭ ਦਾ ਮਨ ਮੋਹ ਲਿਆ । ਮੁੱਖ ਮਹਿਮਾਨ ਅਤੇ ਪ੍ਰਧਾਨਗੀ ਮੰਡਲ ਵਿਚ ਸ਼ਾਮਿਲ ਮਹਿਮਾਨਾਂ ਨੇ ਆਪਣੇ ਕਰ ਕਮਲਾਂ ਨਾਲ ਸਾਰੇ ਖਿਡਾਰੀਆਂ ਨੂੰ ਮੈਡਲ ਅਤੇ ਯਾਦ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਦੋ ਦਿਨਾਂ ਖੇਡਾਂ ਵਿਚ ਸ੍ਰੀ ਰਮਨ ਕੁਮਾਰ ਅਤੇ ਮੈਡਮ ਸੰਦੀਪ ਕੁਮਾਰੀ ਨੇ ਖੇਡ ਕੁਮੈਂਟਰੀ ਕੀਤੀ ।
ਦੋ ਦਿਨਾਂ ਸਪੋਰਟਸ ਮੀਟ ਵਿਚ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਕਰਨ ਲਈ ਸ. ਅਮਰਜੀਤ ਸਿੰਘ ਕਲੇਰਾਂ ਸਕੱਤਰ ਟਰੱਸਟ, ਮੈਡਮ ਵਨੀਤਾ ਚੋਟ ਪ੍ਰਿੰਸੀਪਲ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ-ਕਲੇਰਾਂ, ਬੀਬੀ ਹਰਜੋਤ ਕੌਰ ਲੋਹਟੀਆ, ਸ੍ਰੀ ਬਲਬੀਰ ਕਰਨਾਣਾ ਚੇਅਰਮੈਨ ਮਾਰਕੀਟ ਕਮੇਟੀ ਬੰਗਾ, ਜਥੇਦਾਰ ਸਤਨਾਮ ਸਿੰਘ ਲਾਦੀਆਂ, ਸ੍ਰੀ ਸੋਹਨ ਲਾਲ ਢੰਡਾ, ਗੁਰਦੀਪ ਸਿੰਘ ਢਾਹਾਂ, ਸ. ਮਲਕੀਤ ਸਿੰਘ ਸਕੱਤਰ ਪੀ ਟੀ ਏ, ਸ੍ਰੀ ਗੁਰਜੀਤ ਸਿੰਘ ਬਿੰਦਰਾ ਯੂ ਐਸ ਏ, ਸ. ਸਤਨਾਮ ਸਿੰਘ ਸਾਹਨੀ ਸਟੇਟ ਸਕੱਤਰ ਬੀ ਕੇ ਯੂ, ਸ. ਸੁਖਦੇਵ ਸਿੰਘ ਬਾਂਸਲ, ਬਰਜਿੰਦਰ ਸਿੰਘ ਸਾਹਨੀ, ਸ੍ਰੀ ਰੁਪਿੰਦਰ ਮਿਨਹਾਸ ਜਿਲ੍ਹਾ ਮੰਡੀ ਅਫਸਰ, ਸ੍ਰੀ ਗੌਰਵ ਭੱਟੀ ਕਾਰਜਕਾਰੀ ਇੰਜੀਨੀਅਰ ਪੰਜਾਬ ਮੰਡੀ ਬੋਰਡ, ਸੁਖਜਿੰਦਰ ਸਿੰਘ ਸਕੱਤਰ ਮਾਰਕੀਟ ਕਮੇਟੀ, ਠੇਕੇਦਾਰ ਪਵਨ ਪਿੰਕਾ, ਮਹਿੰਦਰਪਾਲ ਸਿੰਘ ਸੁਪਰਡੈਂਟ ਟਰੱਸਟ, ਸ੍ਰੀ ਲਾਲ ਚੰਦ ਵਾਈਸ ਪ੍ਰਿੰਸੀਪਲ, ਮੈਡਮ ਰਵਿੰਦਰ ਕੌਰ ਵਾਈਸ ਪ੍ਰਿੰਸੀਪਲ, ਭਾਈ ਜੋਗਾ ਸਿੰਘ, ਮੈਡਮ ਗੁਰਦੀਪ ਕੌਰ, ਮੈਡਮ ਅੰਜਲੀ, ਮੈਡਮ ਰਾਜਵਿੰਦਰ ਕੌਰ, ਸ. ਸੁਖਵਿੰਦਰ ਸਿੰਘ, ਸ੍ਰੀ ਸ਼ੁਸ਼ੀਲ ਕੁਮਾਰ, ਮੈਡਮ ਮਨੀਸ਼ਾ. ਮੈਡਮ ਮਨਜੀਤ ਕੌਰ, ਮੈਡਮ ਜਸਵਿੰਦਰ ਕੌਰ, ਮੈਡਮ ਪਰਮਜੀਤ ਕੌਰ, ਮੈਡਮ ਜਸਵੀਰ ਕੌਰ ਡੀ ਪੀ ਈ, ਮੈਡਮ ਕੋਮਲ ਡੀ ਪੀ ਈ, ਸ੍ਰੀ ਅਰਵਿੰਦਰ ਬਸਰਾ ਡੀ ਪੀ ਈ, ਮੈਡਮ ਬਲਜੀਤ ਕੌਰ, ਸ੍ਰੀ ਗਗਨ ਅਹੂਜਾ, ਸਮੂਹ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ਼ ਅਤੇ ਸਕੂਲ ਵਿਦਿਆਰਥੀ ਹਾਜ਼ਰ ਸਨ ।
https://play.google.com/store/apps/details?id=in.yourhost.samajweekly