ਫੂਡ ਸੇਫਟੀ ਟੀਮ ਨੇ ਨਾਕਾ ਲਗਾ ਕੇ 3 ਸੈਂਪਲ ਮਠਿਆਈ ‘ਤੇ 1ਸੈਂਪਲ ਸਰ੍ਹੋਂ ਦੇ ਤੇਲ ਦਾ ਭਰਿਆ

ਹੁਸ਼ਿਆਰਪੁਰ (ਸਮਾਜ ਵੀਕਲੀ)  (ਸਤਨਾਮ ਸਿੰਘ ਸਹੂੰਗੜਾ) ਤਿਉਹਾਰਾਂ ਦੇ ਸੀਜ਼ਨ ਨੂੰ ਮੁੱਖ ਰੱਖਦੇ ਹੋਏ ਲੋਕਾਂ ਨੂੰ ਸਾਫ ਅਤੇ ਮਿਆਰੀ ਖਾਧ ਪਦਾਰਥ ਮੁੱਹਈਆ ਕਰਵਾਉਣ ਲਈ ਮਾਣਯੋਗ ਕਮਿਸ਼ਨਰ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਪੰਜਾਬ ਡਾ. ਅਭਿਨਵ ਤ੍ਰਿਖਾ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਡਾ ਪਵਨ ਕੁਮਾਰ ਸ਼ਗੋਤਰਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹੁਸ਼ਿਆਰਪੁਰ ਫੂਡ ਸੇਫਟੀ ਟੀਮ ਵੱਲੋਂ ਵੱਖ ਵੱਖ ਥਾਵਾਂ ਤੇ ਨਾਕਾ ਲਗਾ ਕੇ ਵੱਖ ਵੱਖ ਖਾਧ ਪਦਾਰਥਾਂ ਦੀ ਚੈਕਿੰਗ ਕੀਤੀ ਗਈ ਅਤੇ ਸੈਂਪਲ ਭਰੇ ਗਏ। ਜਿਲਾ ਸਿਹਤ ਅਫਸਰ ਡਾ: ਜਤਿੰਦਰ ਭਾਟੀਆ ਨੇ ਦੱਸਿਆ ਕਿ ਫੂਡ ਸੇਫਟੀ ਅਫਸਰ ਮਨੀਸ਼ ਸੋਢੀ ਅਤੇ ਟੀਮ ਵੱਲੋਂ ਤੜਕਸਾਰ ਮੁਕੇਰੀਆਂ ਜੰਮੂ ਨੈਸ਼ਨਲ ਹਾਈਵੇ ਅਤੇ ਤਲਵਾੜਾ ਨੇੜੇ ਹਿਮਾਚਲ ਬਾਰਡਰ ਤੇ ਨਾਕਾ ਲਗਾ ਦੂਜੇ ਜ਼ਿਲਿਆਂ ਤੋਂ ਆ ਰਹੀਆਂ ਗੱਡੀਆਂ ਨੂੰ ਰੋਕ ਕੇ ਚੈਕਿੰਗ ਕੀਤੀ ਗਈ। ਇਸ ਦੌਰਾਨ 3 ਨਮੂਨੇ ਮਿਠਾਈਆਂ ਅਤੇ 1 ਨਮੂਨਾ ਸਰ੍ਹੋਂ ਦੇ ਤੇਲ ਦਾ ਵਿਸ਼ਲੇਸ਼ਣ ਲਈ ਲਿਆ ਗਿਆ। ਜਿਲਾ ਸਿਹਤ ਅਫਸਰ ਡਾ ਜਤਿੰਦਰ ਭਾਟੀਆ ਨੇ ਦੱਸਿਆ ਕਿ ਤਿਉਹਾਰਾਂ ਦੇ ਸੀਜ਼ਨ ਨੂੰ ਮੁੱਖ ਰੱਖਦਿਆਂ ਵੱਖ ਵੱਖ ਟੀਮਾਂ ਬਣਾ ਕੇ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ ਇਹਨਾਂ ਵੱਖ ਵੱਖ ਥਾਵਾਂ ਤੋਂ ਇਕੱਤਰ ਕੀਤੇ ਸੈਂਪਲ ਲੈਬ ਟੈਸਟ ਲਈ ਭੇਜ ਦਿੱਤੇ ਗਏ ਹਨ। ਸੈਂਪਲ ਦੀ ਰਿਪੋਰਟ ਆਉਣ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਹਨਾਂ ਮਿਲਾਵਟਖੋਰਾਂ ਵਿਰੋਧ ਸਿਹਤ ਵਿਭਾਗ ਵੱਲੋ ਵਿੱਢੀ ਗਈ ਇਸ ਮੁਹਿੰਮ ਵਿੱਚ ਇਹਨਾਂ ਖਿਲਾਫ ਸੂਚਨਾ ਦੇ ਕੇ ਆਪਣਾ ਬਣਦਾ ਹਿੱਸਾ ਪਾਉਣ ਤਾਂ ਜੋ ਲੋਕਾਂ ਨੂੰ ਸਹੀ ਤੇ ਮਿਆਰੀ ਖਾਧ ਪਦਾਰਥ ਮੁਹੱਈਆ ਕਰਵਾ ਸਕੀਏ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous article..ਤੜਫ
Next articleਵਟਸਐਪ ਰਾਹੀਂ ਦਰਜ ਕਰਾਈਆਂ ਜਾ ਸਕਦੀਆਂ ਨੇ ਨਗਰ ਨਿਗਮ ਨਾਲ ਸਬੰਧਤ ਸ਼ਿਕਾਇਤਾਂ – ਡਾ. ਅਮਨਦੀਪ ਕੌਰ