ਜ਼ਿਲ੍ਹਾ ਪੱਧਰੀ ਪ੍ਰਾਇਮਰੀ ਖੇਡਾਂ ਦੇ ਦੂਜੇ ਦਿਨ ਨੰਨ੍ਹੇ ਉਸਤਾਦਾਂ ਨੇ ਕੀਤੀਆਂ ਕਮਾਲਾਂ, ਕੱਬ ਬੁਲਬੁਲ ਬੱਚਿਆਂ ਲਗਾਇਆ ਮੁੱਢਲੀ ਸਹਾਇਤਾ ਕੇਂਦਰ

ਬਠਿੰਡਾ (ਸਮਾਜ ਵੀਕਲੀ) (ਰਮੇਸ਼ਵਰ ਸਿੰਘ) ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਠਿੰਡਾ ਜ਼ਿਲ੍ਹੇ ਦੀਆਂ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਖੇਡਾਂ ਸਪੋਰਟਸ ਸਟੇਡੀਅਮ ਮੰਡੀ ਕਲਾਂ ਵਿਖੇ ਮਨਿੰਦਰ ਕੌਰ ਜ਼ਿਲ੍ਹਾ ਸਿੱਖਿਆ ਅਫ਼ਸਰ ਅਤੇ ਮਹਿੰਦਰਪਾਲ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਦੀ ਅਗਵਾਈ ਵਿੱਚ ਕਰਵਾਈਆਂ ਜਾ ਰਹੀਆਂ ਹਨ। ਜਿਸ ਦੇ ਦੂਜੇ ਦਿਨ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਲਖਵਿੰਦਰ ਸਿੰਘ ਖਿਡਾਰੀਆਂ ਨੂੰ ਆਸ਼ੀਰਵਾਦ ਦੇਣ ਅਤੇ ਹੌਂਸਲਾ ਅਫਜ਼ਾਈ ਕਰਨ ਲਈ ਪਹੁੰਚੇ ਅਤੇ ਉਨ੍ਹਾਂ ਵੱਲੋਂ ਨੰਨ੍ਹੇ ਉਸਤਾਦਾਂ ਦੀ ਕਲਾ ਦੇ ਜੌਹਰ ਦਾ ਆਨੰਦ ਮਾਣਿਆ ਗਿਆ। ਇਸ ਮੌਕੇ ਬੋਲਦਿਆਂ ਲਖਵਿੰਦਰ ਸਿੰਘ ਬਲਾਕ ਸਿੱਖਿਆ ਅਫ਼ਸਰ ਨੇ ਕਿਹਾ ਕਿ ਖੇਡਾਂ ਮਨੁੱਖੀ ਜੀਵਨ ਦਾ ਅਨਿੱਖੜਵਾਂ ਅੰਗ ਹਨ। ਖੇਡਾਂ ਨਾਲ ਹੀ ਸਰਬਪੱਖੀ ਵਿਕਾਸ ਹੁੰਦਾ ਹੈ।ਇਸ ਮੌਕੇ ਗੁਰਪ੍ਰੀਤ ਸਿੰਘ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਵੱਲੋਂ ਭਾਰਤ ਸਕਾਊਟਸ ਐਂਡ ਗਾਈਡਜ਼ ਤਹਿਤ ਕੱਬ ਬੁਲਬੁਲ ਬੱਚਿਆਂ ਵੱਲੋਂ ਲਗਾਏ ਮੁੱਢਲੀ ਸਹਾਇਤਾ ਕੇਂਦਰ ਦੀ ਸ਼ਲਾਘਾ ਕੀਤੀ ਗਈ ਅਤੇ ਖਿਡਾਰੀਆਂ ਨੂੰ ਖੇਡ ਭਾਵਨਾ ਨਾਲ ਖੇਡਣ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਉੱਘੇ ਸਾਹਿਤਕਾਰ ਅਤੇ ਸਰਪੰਚ ਜਸਵੰਤ ਸਿੰਘ ਦਰਦ ਪ੍ਰੀਤ ਬਰਾੜ ਵਿਸ਼ੇਸ਼ ਤੌਰ ਤੇ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਕਰਨ ਲਈ ਪਹੁੰਚੇ। ਨਿਰਭੈ ਸਿੰਘ ਭੁੱਲਰ ਬਲਾਕ ਖੇਡ ਅਫਸਰ ਰਾਮਪੁਰਾ ਨੇ ਦੱਸਿਆ ਕਿ ਫੁੱਟਬਾਲ ਲੜਕੇ ਵਿੱਚ ਰਾਮਪੁਰਾ ਬਲਾਕ ਨੇ ਪਹਿਲਾ ਅਤੇ  ਗੋਨਿਆਣਾ ਬਲਾਕ ਨੇ ਦੂਜਾ, ਫੁੱਟਬਾਲ ਲੜਕੀਆਂ ਵਿੱਚ ਤਲਵੰਡੀ ਸਾਬੋ ਨੇ ਪਹਿਲਾ ਅਤੇ ਬਠਿੰਡਾ ਨੇ ਦੂਜਾ, ਖੋ-ਖੋ ਲੜਕੀਆਂ ਤਲਵੰਡੀ ਸਾਬੋ ਪਹਿਲੇ ਅਤੇ ਮੌੜ ਦੂਸਰੇ ਸਥਾਨ ਤੇ ਰਿਹਾ।ਐਥਲੈਟਿਕਸ 100 ਮੀਟਰ ਲੜਕੇ ਰਾਮਪੁਰਾ ਪਹਿਲਾ ਅਤੇ ਮੌੜ ਦੂਜੇ, 400 ਮੀਟਰ ਬਠਿੰਡਾ ਪਹਿਲੇ ਅਤੇ ਦੂਜੇ ਸਥਾਨ, 600 ਮੀਟਰ ਤਲਵੰਡੀ ਸਾਬੋ ਪਹਿਲੇ ਅਤੇ ਬਠਿੰਡਾ ਦੂਜੇ, ਗੋਲਾ ਸੁੱਟਣ ਮੁਕਾਬਲੇ ਵਿੱਚ ਤਲਵੰਡੀ ਸਾਬੋ ਪਹਿਲੇ ਅਤੇ ਬਠਿੰਡਾ ਦੂਜੇ, ਲੰਮੀ ਛਾਲ ਬਠਿੰਡਾ ਪਹਿਲੇ ਅਤੇ ਦੂਜੇ ਸਥਾਨ ਤੇ ਰਿਹਾ। ਇਹਨਾਂ ਖੇਡਾਂ ਨੂੰ ਸਫਲਤਾ ਪੂਰਵਕ ਕਰਵਾਉਣ ਲਈ ਬਲਾਕ ਖੇਡ ਅਫ਼ਸਰ ਬਲਰਾਜ ਸਿੰਘ, ਪ੍ਰਿਤਪਾਲ ਸਿੰਘ, ਜਸਵੀਰ ਸਿੰਘ, ਜਗਤਾਰ ਸਿੰਘ, ਜਸਪਾਲ ਸਿੰਘ, ਪਰਦੀਪ ਕੌਰ, ਸੈਂਟਰ ਹੈੱਡ ਟੀਚਰ ਅੰਗਰੇਜ ਸਿੰਘ ,ਗੁਰਵਿੰਦਰ ਸਿੰਘ, ਰਘਵੀਰ ਸਿੰਘ ,ਸੁਖਪਾਲ ਸਿੰਘ ਸਿੱਧੂ, ਸੈਂਟਰ ਹੈੱਡ ਟੀਚਰ ਅਮਨਦੀਪ ਸਿੰਘ, ਸਸ਼ੀ ਬਾਲਾ, ਭੁਪਿੰਦਰ ਸਿੰਘ ਬਰਾੜ, ਪਰਵੀਨ ਸ਼ਰਮਾ, ਜਸਵਿੰਦਰ ਸਿੰਘ ਚਾਹਲ,ਲਖਵਿੰਦਰ ਸਿੰਘ,ਜਗਪਾਲ ਸਿੰਘ , ਰਾਜਵੀਰ ਮਾਨ,ਹਰਤੇਜ ਸਿੰਘ, ਟਹਿਲ ਸਿੰਘ ਵੱਲੋਂ ਵਿਸ਼ੇਸ਼ ਯੋਗਦਾਨ ਪਾਇਆ ਗਿਆ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ਼੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਸਕੂਲ ਨੰਗਲ ਦਾ ਵਿਦਿਆਰਥੀ ਏਕਮ ਸਿੰਘ ਢੀਂਡਸਾ ਨੂੰ ਪੰਜਾਬ ਦੀ ਅੰਡਰ 14 ਕਿ੍ਕਟ ਟੀਮ ਲਈ ਚੁਣਿਆ ਗਿਆ।
Next articleਅਕਾਲੀ ਦਲ ਬਾਦਲ ਆਪਣੇ ਆਪ ਹੀ ਪੰਜਾਬ ਦੇ ਸਿਆਸੀ ਨਕਸ਼ੇ ਤੋਂ ਬਾਹਰ ਜਾ ਰਿਹਾ, ਚਿੰਤਾਜਨਕ