ਸ਼੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਸਕੂਲ ਨੰਗਲ ਦਾ ਵਿਦਿਆਰਥੀ ਏਕਮ ਸਿੰਘ ਢੀਂਡਸਾ ਨੂੰ ਪੰਜਾਬ ਦੀ ਅੰਡਰ 14 ਕਿ੍ਕਟ ਟੀਮ ਲਈ ਚੁਣਿਆ ਗਿਆ।

ਸਾਡਾ ਸਕੂਲ ਵਿਦਿਆਰਥੀਆਂ ਦੀ ਪੜ੍ਹਾਈ ਦੇ ਨਾਲ-ਨਾਲ ਖੇਡਾਂ ਤੇ ਹੋਰ ਸਰਗਰਮੀਆਂ, ਵਿਦਿਆਰਥੀਆਂ ਲਈ ਮਿਆਰੀ ਵਿਦਿਆ ਤੇ ਅਨੁਸ਼ਾਸਨ ਲਈ ਜਾਣਿਆ ਜਾਂਦਾ ਹੈ: ਡਾਇਰੈਕਟਰ ਬਘੇਲ ਸਿੰਘ ਬਾਠ। 
ਅਮਰਗਡ਼੍ਹ, (ਸਮਾਜ ਵੀਕਲੀ) ( ਗੁਰਜੰਟ ਸਿੰਘ ਢਢੋਗਲ) ਸ਼੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਸਕੂਲ ਨੰਗਲ ਦੀ ਅੰਡਰ 14 ਸਾਲਾ ਕ੍ਰਿਕਟ ਖਿਡਾਰੀ ਏਕਮ ਸਿੰਘ ਢੀਂਡਸਾ ਦੇ ਪੰਜਾਬ ਦੀ ਟੀਮ ਲਈ ਚੁਣੇ ਜਾਣ ’ਤੇ ਸਕੂਲ ਤੇ ਇਲਾਕੇ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਪ੍ਰਿੰਸੀਪਲ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਸਕੂਲ ਦੀ ਟੀਮ ਨੇ ਜ਼ਿਲ੍ਹਾ ਜਿੱਤਣ ਉਪਰੰਤ ਜ਼ਿਲ੍ਹੇ ਦੀ ਟੀਮ ਵਿਚ ਸਕੂਲ ਦੇ ਚਾਰ ਖਿਡਾਰੀ ਚੁਣੇ ਗਏ ਸਨ। ਸਕੂਲ ਦਾ ਖਿਡਾਰੀ ਏਕਮ ਸਿੰਘ ਢੀਂਡਸਾ ਪੰਜਾਬ ਦੀ ਟੀਮ ਲਈ ਚੁਣਿਆ ਗਿਆ। ਇਸ ਮੌਕੇ ਡਾਇਰੈਕਟਰ ਬਘੇਲ ਸਿੰਘ ਬਾਠ ਨੇ ਦੱਸਿਆ ਕਿ ਸਾਡਾ ਸਕੂਲ ਵਿਦਿਆਰਥੀਆਂ ਦੀ ਪੜ੍ਹਾਈ ਦੇ ਨਾਲ-ਨਾਲ ਖੇਡਾਂ ਤੇ ਵਿਦਿਆਰਥੀਆਂ ਲਈ ਮਿਆਰੀ ਵਿਦਿਆ ਤੇ ਅਨੁਸ਼ਾਸਨ ਲਈ ਜਾਣਿਆ ਜਾਂਦਾ ਹੈ। ਸਕੂਲ ਦੇ ਵਿਦਿਆਰਥੀ ਪੜ੍ਹਾਈ ਦੇ ਨਾਲ-ਨਾਲ ਵੱਖ-ਵੱਖ ਸਰਗਰਮੀਆਂ ਵਿੱਚ ਮੱਲਾਂ ਮਾਰ ਕੇ ਸਕੂਲ ਦਾ ਨਾਂ ਰੌਸ਼ਨ ਕਰ ਰਹੇ ਹਨ। ਕੋਚ ਗੁਰਮੇਲ ਸਿੰਘ ਅਤੇ ਖਿਡਾਰੀਆਂ ਦੀ ਮਿਹਨਤ ਰੰਗ ਲਿਆਈ ਹੈ। ਇਸ ਮੌਕੇ ਖਿਡਾਰੀ ਏਕਮ ਸਿੰਘ ਢੀਂਡਸਾ ਚੌਂਦਾ ਤੇ ਕੋਚ ਗੁਰਮੇਲ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਹਰਪ੍ਰੀਤ ਸਿੰਘ, ਕੋ-ਆਰਡੀਨੇਟਰ ਜਗਤਾਰ ਸਿੰਘ, ਹਰਿੰਦਰ ਸਿੰਘ, ਰੁਪਿੰਦਰ ਕੌਰ, ਗੁਰਪ੍ਰੀਤ ਕੌਰ ਆਦਿ ਨੇ ਕ੍ਰਿਕਟ ਖਿਡਾਰੀ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਜਦੋਂ ਤੱਕ ਮੰਡੀਆਂ ‘ਚ ਸਰਕਾਰੀ ਖਰੀਦ ਸ਼ੁਰੂ ਨਹੀਂ ਹੁੰਦੀ, ਉਦੋਂ ਤੱਕ ਇਹ ਮੋਰਚੇ ਇਸੇ ਤਰ੍ਹਾਂ ਜਾਰੀ ਰਹਿਣਗੇ ; ਕਿਸਾਨ ਆਗੂ
Next articleਜ਼ਿਲ੍ਹਾ ਪੱਧਰੀ ਪ੍ਰਾਇਮਰੀ ਖੇਡਾਂ ਦੇ ਦੂਜੇ ਦਿਨ ਨੰਨ੍ਹੇ ਉਸਤਾਦਾਂ ਨੇ ਕੀਤੀਆਂ ਕਮਾਲਾਂ, ਕੱਬ ਬੁਲਬੁਲ ਬੱਚਿਆਂ ਲਗਾਇਆ ਮੁੱਢਲੀ ਸਹਾਇਤਾ ਕੇਂਦਰ