ਪਿੰਡ ਉਧੋਵਾਲ ਦੇ ਵੱਖ-ਵੱਖ ਵਾਰਡਾਂ ਦੇ ਕਿਸਾਨਾਂ ਦੀ ਮੀਟਿੰਗ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਨੂੰ ਲਾਗੂ ਕਰਨ ਲਈ ਕਿਰਤੀ ਕਿਸਾਨ ਯੂਨੀਅਨ ਵੱਲੋਂ ਕੀਤੀਆਂ ਗਈਆਂ ਕੱਲ 11 ਵਜੇ ਤੋਂ 3 ਵਜੇ ਤੱਕ ਮਹਿਤਪੁਰ ਏਰੀਏ ਦੇ ਕਿਸਾਨਾਂ ਵੱਲੋਂ ਕੀਤੇ ਜਾ ਰਹੇ।

ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਚੱਕਾ ਜਾਮ ਦੇ ਸੱਦੇ ਨੂੰ ਲਾਗੂ ਕਰਵਾਉਣ ਲਈ ਵਾਰਡ ਨੰਬਰ 6 ਦੇ ਕਿਸਾਨ ਨੇ ਕੱਲ ਦੇ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਲਈ। ਆਪਣੇ ਵਾਰਡ ਦੇ ਕਿਸਾਨਾਂ ਦੀ ਮੀਟਿੰਗ ਵਿੱਚ ਯੋਜਨਾ ਬੰਦੀ ਕਿਤੀ। ਮੀਟਿੰਗ ਵਿੱਚ ਇਸ ਗੱਲ ਤੇ ਚਿੰਤਾ ਪ੍ਰਗਟ ਕੀਤੀ ਗਈ ਮਹਿਤਪੁਰ ਮੰਡੀ ਚੋਂ 6 ਲੱਖ ਬੋਰੀ ਦੀ ਲਿਫਟਿੰਗ ਦੀ ਉਡੀਕ ਵਿੱਚ ਹੈ ਇਹੀ ਹਾਲ ਨੇੜਲੀਆਂ ਮੰਡੀਆਂ ਦਾ ਹੈ। ਇਸ ਮੀਟਿੰਗ ਵਿੱਚ ਇਸ ਗੱਲ ਦਾ ਵੀ ਗੰਭੀਰ ਨੋਟਿਸ ਲਿਆ ਗਿਆ ਕਿ ਮੰਡੀ ਵਿੱਚੋਂ ਸਿਰਫ ਪਨ ਗਰੀਨ ਏਜੰਸੀ ਵੱਲੋਂ ਹੀ ਦੋ ਤਿੰਨ ਟਰੱਕ ਝੋਨੇ ਦੀ ਲਿਫਟਿੰਗ ਕੀਤੀ ਜਾ ਰਹੀ ਹੈ। ਬਾਕੀ ਏਜੰਸੀਆਂ ਪੰਜਾਬ ਸਰਕਾਰ ਦੇ ਵਿਸ਼ਵਾਸ ਦਵਾਉਣ ਦੇ ਬਾਵਜੂਦ ਮਹਿਤਪੁਰ ਅਤੇ ਨੇੜਲੀਆਂ ਮੰਡੀਆਂ ਵਿੱਚ ਅਜੇ ਤੱਕ ਲਿਫਟਿੰਗ ਨਹੀਂ ਕਰ ਰਹੀਆਂ। ਮੀਟਿੰਗ ਵਿੱਚ ਸਾਰੀ ਲੋਕਾ ਨੂੰ ਅਪੀਲ ਕੀਤੀ ਗਈ ਕਿ ਉਹ ਕੱਲ ਕਿਸਾਨੀ ਕਿੱਤੇ ਨੂੰ ਬਚਾਉਣ ਲਈ ਕੀਤੇ ਜਾ ਰਹੇ ਸੰਘਰਸ਼ ਵਿੱਚ ਸਹਿਯੋਗ ਕਰਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਕਾਲਾ ਸ਼ਾਹ ਕਾਲਾ
Next articleਸਮੂਹ ਨੰਬਰਦਾਰ ਡੀ.ਸੀ ਅਤੇ ਐਸ.ਐਸ.ਪੀ ਨਾਲ ਹਰ ਤਰਾਂ ਸਹਿਯੋਗ ਕਰਨਗੇ – ਅਸ਼ੋਕ ਸੰਧੂ ਜ਼ਿਲ੍ਹਾ ਪ੍ਰਧਾਨ