ਸਮਤੋਲ ਜਿੰਦਗੀ ਦਾ

ਅਮਰਜੀਤ ਸਿੰਘ ਤੂਰ

(ਸਮਾਜ ਵੀਕਲੀ) ਸੰਤੁਲਨ ਬਣਾ ਕੇ ਉੱਡਣ ਜੋ ਉਡਾਰ ਨੇ ਹੁੰਦੇ,ਰਲ ਮਿਲ ਕੇ ਜੁੱਟ ਵਿੱਚ ਚਲਦੇ ਉਹ ਡਾਰ ਨੇ ਹੁੰਦੇ।ਸਮਤੋਲ ਬਣਾ ਕੇ ਚੜ੍ਹਦੇ, ਸ਼ਾਹ ਸਵਾਰ ਨੇ ਹੁੰਦੇ,ਦਿਲ-ਦਰਿਆਵੋਂ ਡੂੰਘੇ ਯਾਰ,ਦਿਲਦਾਰ ਨੇ ਹੁੰਦੇ।
ਕੌਣ ਕਹੇ ਰਾਣੀ ਨੂੰ ਅੱਗਾ ਢੱਕ, ਉਹ ਹੰਕਾਰੀ ਹੁੰਦੀ, ਨਿਂਵ ਕੇ ਚਲੇ ਜੋ ਤ੍ਰੀਮਤ ਉਹ ਵਿਚਾਰੀ ਨਾਰੀ ਹੁੰਦੀ। ਪਾਣੀ,ਹਵਾ ਨਾ ਮਿਲੇ, ਬੀਜ ਹਰਾ ਨ੍ਹੀਂ ਹੁੰਦਾ, ਵਕਤ ਤੇ ਜੋ ਕੰਮ ਨਾ ਆਵੇ ਉਹ ਭਰਾ ਨ੍ਹੀਂ ਹੁੰਦਾ।
ਗੁੱਸੇ ਵਿੱਚ ਆਇਆ, ਬੰਦਾ ਸਮਤੋਲ ਖੋ ਬੈਠੇ, ਹੱਥ ਮਲਦਾ ਫਿਰੇ, ਜਦੋਂ ਸਮਾਂ ਦਰ ਢੋ ਬੈਠੇ। ਲਾਲਚੀ ਬੰਦਾ ਮੁਫਤ ਦਾ ਮਾਲ ਸਮਝ ਲੁੱਟਦਾ ਫਿਰੇ, ਲੈਣੇ ਦੇ ਦੇਣੇ ਪੈ ਜਾਂਦੇ, ਪੁਲਿਸ ਤੋਂ ਲੁਕਦਾ ਫਿਰੇ।
ਅਕਾਲੀ ਦਲ ਦਾ ਸੰਤੁਲਨ ਵਿਗੜਿਆ, ਧਿਰਾਂ ਬੇਗਾਨੀਆਂ ਬਹੁਤ ਨੇ।ਸੁਖ ਵੀ ਬਹੁਤ ਨੇ, ਪਰੇਸ਼ਾਨੀਆਂ ਵੀ ਬਹੁਤ ਨੇ, ਜ਼ਿੰਦਗੀ ਵਿੱਚ ਲਾਭ ਵੀ ਬਹੁਤ ਨੇ, ਤੇ ਹਾਨੀਆਂ ਵੀ ਬਹੁਤ ਨੇ। ਕੀ ਹੋਇਆ ਜੇ ਰੱਬ ਨੇ ਫਿਕਰ ਦਿੱਤੇ ਨੇ,ਮਿਹਰ ਬਾਨੀਆਂ ਵੀ ਬਹੁਤ ਨੇ।

ਅਮਰਜੀਤ ਸਿੰਘ ਤੂਰ ਪਿੰਡ ਕੁਲਬੁਰਛਾਂ ਜਿਲਾ ਪਟਿਆਲਾ, ਹਾਲ ਆਬਾਦ # 63940 ਏ ਚੰਡੀਗੜ੍ਹ।

ਫੋਨ ਨੰਬਰ : 987469639

Previous articleSAMAJ WEEKLY = 25/10/2024
Next articleਕਾਲਾ ਸ਼ਾਹ ਕਾਲਾ