ਸ਼ੁਭ ਸਵੇਰ ਦੋਸਤੋ

(ਸਮਾਜ ਵੀਕਲੀ) ਮੈਂ ਕੋਈ ਫਰਿਸ਼ਤਾ ਨਹੀਂ ‘ਮਾਂ’ ਗ਼ਲਤੀਆਂ ਦਾ ਪੁਤਲਾ ਹਾਂ। ਪਾਗਲ ਇੰਨਾ ਹਾਂ ਕਿ ਸ਼ੌਕ-ਏ-ਸ਼ਾਇਰੀ ਦੇ ਨਾਮ ਤੇ ਦਿਲ ਗੱਲ ਕਹਿ ਕੇ ਜਿੰਦ ਸੁਖਾਲੀ ਜਹੀ ਕਰ ਲੈਂਦਾ ਹਾਂ।
ਕਰਿਆ ਕੀ ਜਾਵੇ? ਜਦੋਂ ਦੁਨੀਆਂ ਗੀਤਾ, ਕੁਰਾਨ ਅਤੇ ਗ੍ਰੰਥ  ‘ਤੇ ਹੱਥ ਰੱਖ ਕੇ ਵੀ ਸੱਚ ਨਹੀਂ ਬੋਲਦੀ, ਸਾਡੇ ਲਈ ਤਾਂ ਹੁਣ ਹਰ ਸੱਜਣ ਦਾ ਸੱਚਾ ਅਹਿਸਾਸ ਹੀ ਮੱਕਾ ਤੇ ਮਦੀਨਾ ਹੈ!
ਸੋ ਸੱਜਣ ਜੀ ਤੂੰ ਰੂਹ ਦੀਆਂ ਰਹਿਬਰਾਂ ਤੂੰ ਸਮਝ ਥੋੜ੍ਹਾ, ਮੇਰੇ ਦਰਦ ਅਵੱਲੇ ਨੇ , ਸਾਡੀ ਪੀਡ਼ ਅਨੋਖੀ ਐ , ਅਸੀਂ ਕੁੰਡੇ ਪਿੱਤਲ ਦੇ , ਤੂੰ ਸੁੱਚਾ ਮੋਤੀ ਐ ! ਤੈਨੂੰ ਜਿੱਤ ਤਾਂ ਸਕਦੇ ਨੀਂ , ਮੁੱਲ ਸਾਥੋਂ ਲੈ ਨਹੀਂ ਹੋਣਾ ! ਦੀਦਾਰ ਦੀ ਤਲਬ ਹੈ , ਤਾਂਹੀ ਨਜ਼ਰਾਂ ਟਿਕਾ ਕੇ ਰੱਖੀਆਂ ਨੇ , ਜਾਣਦਾ ਵੀ ਹਾਂ ਕਿ  *ਨਕਾਬ* ਵਾਲਿਆਂ ਦੇ ਕੁਦਰਤ ਕਦੇ ਨਾਲ ਨਹੀਂ ਹੁੰਦੀ ।
ਮਾਣ ਕੀ ਕਰੀਏ ਜ਼ਿੰਦਗੀ ਦਾ ? ਗਿਣਤੀ ਦੇ ਤਾਂ ਸਵਾਸ ਹੁੰਦੇ ਨੇ ਜਿਉਣ ਲਈ ! ਅਮੀਰ ਹੁੰਦੇ ਕਿਸਮਤ ਵਾਲੇ ਹੁੰਦੇ ਨੇ ਓਹ ਲੋਕ , ਜੋ ਕਿਸੇ ਲਈ ਖਾਸ ਹੁੰਦੇ ਨੇ ! ਦਿਲ ਤਾਂ ਕਰਦਾ ਹਰ ਰੋਜ਼ ਮਿਲੀਏ , ਪਰ ਅਕਸਰ ਉਲਝਾ ਲੈਂਦੀਆਂ ਨੇ ਘਰ ਦੀਆਂ ਜ਼ਿੰਮੇਵਾਰੀਆਂ , ਰਾਤਾਂ ਨੂੰ ਜਾਗਣ ਵਾਲੇ ਸਾਰੇ ਇਨਸਾਨ ਪੜ੍ਹਾਕੂ ਜਾਂ ਆਸ਼ਕ ਹੀ ਨਹੀਂ ਹੁੰਦੇ , ਜ਼ਿਆਦਾ ਤਰ੍ਹ ਜ਼ਿੰਮੇਵਾਰ ਲਾਣਿਆਂ-ਘਰਾਣਿਆਂ ਦੇ ਮੋਢੀ ਵੀ ਹੁੰਦੇ ਨੇ। ਕਿਸੇ ਨੂੰ ਐਵੇਂ ਨੀਂ ਬਿਨ ਸੋਚਿਆ ਸਮਝਿਆ ਸਰਟੀਫਿਕੇਟ ਜਾਰੀ ਕਰੀਦਾ।
ਕੁਦਰਤ ਦੀਆਂ ਦਾਤਾਂ ‘ਚ ਸੁੱਖ ਹੋਣ ਭਾਵੇਂ ਦੁੱਖ, ਪ੍ਰਸਾਦ ਸਮਝ ਝੋਲੀ ਪਾਉਂਦਾ ਹਾਂ , ਹੋਵੇ ਕੁੱਝ ਵੀ ਉਂਝ ਠਾਠ ਨਾਲ ਰਹਿੰਦਾ ਹਾਂ , ਰੰਗੀਨ ਬੜਾ ਆ , ਜਲਦੀ ਸਮਝਾਂ ‘ਚ ਆਵਾ ਨਾ , ਸੰਗੀਨ ਵੀ ਬੜਾ ਹਾਂ ! ਜੋ ਬਣਿਆ ਆਪਣੇ ਦਮ ਤੇ ਬਣਿਆ , ਦੂਜਿਆਂ ਦੇ ਦਮ ਤੇ ਸ਼ੇਰ ਤਾਂ ਬਣਿਆ ਜਾਂ ਸਕਦਾ ਹੈ , ਪਰ ਜੰਗਲ ਵਾਲਾ ਨਹੀਂ !
ਦਰਿਆਂ ਰਸਤਾ ਰੋਕਦੇ ਨੇ ਹਮੇਸ਼ਾ ਕਮਜ਼ੋਰਾਂ ਦਾ, ਮੈਂ ਰੁਕਦਾ ਹਾਂ ਕਿਸੇ ਦੇ ਨੈਣੀ ਚਾਰ ਹੰਝੂ ਦੇਖ ਕੇ! ਕੁਦਰਤ ਦੇ ਦਰ ਅਰਦਾਸ ਬੇਨਤੀ ਐ ਕਿ ਕਦੇ ਮੇਰੀ ਗਿਣਤੀ ਦਰਦ ਦੇਣ ਵਾਲਿਆਂ ‘ਚ ਨਾ ਆਵੇ। ਜਿਸ ਵੀ ਰਿਸ਼ਤੇ ਸੰਗ ਬੈਠਾ, ਹਾਸੇ ਵੰਡਾ ਕਿਉਂਕਿ ਮਨੁੱਖ ਦਾ ਖਿੜਿਆ ਚਿਹਰਾ ਆਲਾ ਦੁਆਲਾ ਰੁਸ਼ਨਾ ਦਿੰਦਾ ਹੈ।
✍ਹਰਫੂਲ ਭੁੱਲਰ ਮੰਡੀ ਕਲਾਂ 9876870157

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਗੀਤ
Next articleਬੀ.ਸੀ.ਐਮ. ਸਕੂਲ ਵਿਖੇ ਕੈਂਪ ਦੌਰਾਨ ਬੱਚਿਆਂ ਨੂੰ ਵਾਤਾਵਰਣ ਅਤੇ ਨਸ਼ਾ ਮੁਕਤੀ ਬਾਰੇ ਜਾਣੂ ਕਰਵਾਇਆ