ਮੈਂ ਹਾਂ ਬੱਚਾ
ਸਮਾਜ ਵੀਕਲੀ ਯੂ ਕੇ,
ਮੈ ਹਾਂ ਬੱਚਾ ਪਿਆਰਾ ਪਿਆਰਾ,
ਮੰਮੀ ਦਾ ਮੈ ਰਾਜ-ਦੁਲਾਰਾ।
ਜਲਦੀ ਉੱਠ ਕੇ ਰੋਜ਼ ਨਹਾਵਾਂ,
ਜਪੁਜੀ ਸਾਹਿਬ ਦਾ ਪਾਠ ਸੁਣਾਵਾਂ।
ਦਾਦੀ ਮਾਂ ਦੀਆਂ ਅੱਖਾਂ ਦਾ ਤਾਰਾ।
ਮੈਂ ਹਾਂ ਬੱਚਾ ਪਿਆਰਾ-ਪਿਆਰਾ।
ਰੋਜ਼ ਸਵੇਰੇ ਸਕੂਲੇ ਜਾਵਾਂ,
ਮੈਡਮ ਜੀ ਨੂੰ ਸੀਸ ਨਿਵਾਵਾਂ।
ਨਾਲੇ ਪੜਾਂ,ਨਾਲੇ ਖੇਡਾਂ ਗਾਵਾਂ
ਸਕੂਲੋਂ ਆ ਕੇ ਕੰਮ ਮੁਕਾਵਾਂ।
ਬਿਨਾਂ ਪੜ੍ਹੇ ਨਾ ਹੋਵੇ ਗੁਜ਼ਾਰਾ,
ਮੈ ਹਾਂ ਬੱਚਾ ਪਿਆਰਾ ਪਿਆਰਾ।
ਦਾਦਾ ਜੀ ਨਾਲ ਪੱਕੀ ਯਾਰੀ,
ਕਦੇ ਝਿੜਕ,ਕਦੇ ਮਿੱਠੀ ਪਾਰੀ।
ਰੋਜ਼ ਨਵੀਂ ਕੋਈ ਗੱਲ ਸੁਣਾਉਂਦੇ,
ਰਹਿੰਦੇ ਹੱਸਦੇ ਅਤੇ ਹਸਾਉਂਦੇ।
ਘੁੰਮ ਕੇ ਆਵਾਂ ਪਿੰਡ ਮੈ ਸਾਰਾ,
ਮੈ ਹਾਂ ਬੱਚਾ ਪਿਆਰਾ ਪਿਆਰਾ।
ਸਤਨਾਮ ਕੌਰ ਤੁਗਲਵਾਲਾ