ਜਿਉਣ ਦੀ ਕਲਾ ਬਾਜ ਤੋਂ ਸਿੱਖੋ

ਡਾਕਟਰ ਨਰਿੰਦਰ ਭੱਪਰ ਝਬੇਲਵਾਲੀ

ਜਿਉਣ ਦੀ ਕਲਾ ਬਾਜ ਤੋਂ ਸਿੱਖੋ————-

ਸਮਾਜ ਵੀਕਲੀ  ਯੂ ਕੇ,  

ਦੋਸਤੋ ਬਾਜ਼ ਸਾਡਾ ਰਾਜ ਪੰਛੀ ਹੈ।ਇਸ ਵਿੱਚ ਬਹੁਤ ਸਾਰੀਆਂ ਖੂਬੀਆਂ ਹਨ ਤੇ ਬਹੁਤ ਸਾਰੇ ਗੁਣ ਹਨ। ਅੱਜ ਇਸ ਦੇ ਗੁਣਾਂ ਬਾਰੇ ਜਾਣੀਏ।ਮਹਾਰਿਸ਼ੀ ਚਾਣਕੀਆ ਨੇ ਕਿਹਾ ਹੈ। ਹਰੇਕ ਜੀਵਨ ਸਾਨੂੰ ਕੋਈ ਨਾ ਕੋਈ ਸਿੱਖਿਆ ਜਰੂਰ ਪ੍ਰਦਾਨ ਕਰਦਾ ਹੈ ।ਜੇਕਰ ਅਸੀਂ ਉਸਦੇ ਰਹਿਣ ਸਹਿਣ ਤੇ ਤੌਰ ਤਰੀਕਿਆਂ ਨੂੰ ਵੇਖੀਏ ਤਾਂ ਉਸ ਵਿੱਚ ਕਈ ਸੰਦੇਸ਼ ਸਾਡੇ ਲਈ ਸਮੋਏ ਹੁੰਦੇ ਹਨ ।ਆਓ ਵੇਖੀਏ ਬਾਜ਼ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ।

ਦੂਰ ਦੀ ਤੱਕਣੀ———ਬਾਜ਼ ਉਡਦੇ ਹੋਇਆ ਵੀ ਪੰਜ ਕਿਲੋਮੀਟਰ ਤੱਕ ਦੇਖ ਸਕਦਾ ਹੈ। ਬਾਅਦ ਜਦੋਂ ਆਪਣੇ ਸ਼ਿਕਾਰ ਨੂੰ ਦੇਖਦਾ ਹੈ, ਤਾਂ ਤੁਰੰਤ ਹੀ ਉਸ ਤੇ ਧਿਆਨ ਜਮਾ ਕੇ ਟੁੱਟ ਪੈਂਦਾ ਹੈ ।ਆਉਣ ਵਾਲੀਆਂ ਮੁਸ਼ਕਿਲਾਂ ਦੀ ਪਰਵਾਹ ਕੀਤੇ ਬਿਨਾਂ ਉਹ ਉਦੋਂ ਤੱਕ ਕੋਸ਼ਿਸ਼ ਕਰਦਾ ਹੈ ,ਜਦੋਂ ਤੱਕ ਸ਼ਿਕਾਰ ਪੂਰੀ ਤਰ੍ਹਾਂ ਪਕੜ ਵਿੱਚ ਨਾ ਆ ਜਾਵੇ ।ਤੁਸੀਂ ਜਦੋਂ ਵੀ ਕੋਈ ਕੰਮ ਸ਼ੁਰੂ ਕਰ ਰਹੇ ਹੋਵੋ ।ਆਪਣੇ ਉਦੇਸ਼ ਨੂੰ ਨਾ ਭੁੱਲੋ। ਉਸ ਤੇ ਨਜ਼ਰਾਂ ਰੱਖੋ ਤੇ ਪਹਿਲਾ ਮੌਕਾ ਮਿਲਦਿਆਂ ਹੀ ਉਸਦੀ ਭਰਪੂਰ ਵਰਤੋਂ ਕਰੋ। ਅਸਫਲਤਾ ਅਤੇ ਸੰਘਰਸ਼ ਦਾ ਦੌਰ ਜਦੋਂ ਲੰਘ ਜਾਵੇਗਾ। ਉਦੋਂ ਜਿੱਤ ਦਾ ਸਹੀ ਮਤਲਬ ਸਮਝ ਵਿੱਚ ਆ ਜਾਵੇਗਾ। ਨਜ਼ਰਾਂ ਹਮੇਸ਼ਾ ਅਦੇਸ਼ ਤੇ ਰਹਿਣ ਇਹ ਜਰੂਰੀ ਹੈ, ਉਦੇਸ਼ ਕੋਈ ਵੀ ਹੋ ਸਕਦਾ ਹੈ।
ਆਪਣੇ ਆਪ ਤੇ ਭਰੋਸਾ———–
ਬਾਜ਼ ਨੂੰ ਇਕੱਲੇਪਨ ਤੋਂ ਡਰ ਨਹੀਂ ਲੱਗਦਾ ।ਉਹ ਇਕੱਲਿਆਂ ਹੀ ਸਭ ਤੋਂ ਉੱਚੀ ਉਡਾਨ ਭਰਦੇ ਹਨ ।ਉਹ ਹੋਰਨਾਂ ਪੰਛੀਆਂ ਛੋਟੀਆਂ ਚਿੜੀਆਂ ਨਾਲ ਦਿਖਾਈ ਨਹੀਂ ਦਿੰਦੇ। ਹੋਰ ਕੋਈ ਪੰਛੀ ਉਹਨਾਂ ਦੀ ਉਡਾਨ ਦੀ ਉਚਾਈ ਤੇ ਨਹੀਂ ਪਹੁੰਚ ਸਕਦਾ।

ਤੁਹਾਨੂੰ ਹਰ ਥਾਂ ਤੇ ਸਾਥੀ ਮਿਲੇ ਇਹ ਜਰੂਰੀ ਨਹੀਂ ।ਕੁਝ ਸਫ਼ਰ ਇਕੱਲਿਆਂ ਵੀ ਤੈਹ ਕਰਨੇ ਪੈਂਦੇ ਹਨ, ਅਤੇ ਸਮਝਣਾ ਜਰੂਰੀ ਹੈ ,ਕਿ ਸਿਖ਼ਰ ਤੇ ਇੱਕ ਹੀ ਵਿਅਕਤੀ ਹੋ ਸਕਦਾ ਹੈ। ਤਾਂ ਜਦੋਂ ਵੀ ਲੋੜ ਪਵੇ ਬਿਨਾਂ ਕਿਸੇ ਦੀ ਉਡੀਕ ਕੀਤਿਆਂ ਬਿਨਾਂ ਕਿਸੇ ਦਾ ਮੂੰਹ ਵੇਖਿਆ ਆਪ ਹੀ ਕੰਮ ਵਿੱਚ ਜੁੱਟ ਜਾਓ।
ਹਮੇਸ਼ਾ ਯਤਨਸ਼ੀਲ ਰਹੋ———–
ਬਾਜ਼ ਕਦੀ ਵੀ ਮਰੇ ਹੋਏ ਜਾਨਵਰਾਂ ਤੇ ਨਹੀਂ ਝਪਟਦਾ। ਉਹ ਆਪਣੇ ਲਈ ਖੁਦ ਸ਼ਿਕਾਰ ਕਰਦਾ ਹੈ ਇਲ ਦੇ ਵਾਂਗ ਉਹ ਭੋਜਨ ਦੇ ਲਈ ਕਿਸੇ ਮੰਡਰਾਉਂਦਾ ਨਹੀਂ। ਬਲਕਿ ਖੋਜ ਕਰਦਾ ਹੈ।
ਤੁਸੀਂ ਜਿਹੜਾ ਵੀ ਆਪਣਾ ਉਦੇਸ਼ ਮਿਥਿਆ ਹੈ। ਉਸ ਲਈ ਜਾਣਕਾਰੀਆਂ ਤੁਹਾਨੂੰ ਆਪ ਹੀ ਖੋਜਣੀਆਂ ਪੈਣਗੀਆਂ। ਦੂਜਿਆਂ ਵੱਲੋਂ ਕੀਤੇ ਕੰਮਾਂ ਤੋਂ ਅੱਗੇ ਸਿੱਖਿਆ ਨਹੀਂ ਜਾ ਸਕਦਾ। ਨਾ ਹੀ ਗਿਆਨ ਵਧਾਇਆ ਜਾ ਸਕਦਾ ਹੈ ।ਆਪੇ ਲਈ ਮਿਹਨਤ ਕਰਨੀ ਸਿੱਖੋ ।ਆਪਣੇ ਤਰੀਕੇ ਨਾਲ ਸਿੱਖੋਗੇ ਤਾਂ ਹਮੇਸ਼ਾ ਯਾਦ ਰੱਖ ਸਕੋਗੇ। ਜੇਤੂ ਦੀ ਸਭ ਤੋਂ ਵੱਡੀ ਇਹੀ ਪਹਿਛਾਣ ਹੈ।
ਕੰਮ ਵਿੱਚ ਸੰਪੂਰਨਤਾ———–
ਬਾਜ਼ ਬਹੁਤ ਸੁਰੱਖਿਅਤ ਆਲਣਾ ਬਣਾਉਂਦੇ ਹਨ। ਇਸਦੇ ਲਈ ਉਹ ਪੂਰੀ ਸਮਰੱਥਾ ਨਾਲ ਕੋਸ਼ਿਸ਼ ਵੀ ਕਰਦੇ ਹਨ। ਇਹ ਇੱਕ ਤਰ੍ਹਾਂ ਨਾਲ ਦੁਸ਼ਮਣਾਂ ਤੋਂ ਬਚਣ ਦੀ ਟ੍ਰੇਨਿੰਗ ਦੀ ਤਿਆਰੀ ਹੁੰਦੀ ਹੈ ,ਕਹਿਣ ਤੋਂ ਭਾਵ ਟਰੇਨਿੰਗ ਆਉਣ ਵਾਲੀਆਂ ਹਾਲਤਾਂ ਦੇ ਲਈ ਮਾਨਸਿਕ ਤੌਰ ਤੇ ਤਿਆਰ ਕਰਨ ਵਜੋਂ ਹੁੰਦੀ ਹੈ ।ਇਹ ਪਹਿਲਾਂ ਲਈ ਟ੍ਰੇਨਿੰਗ ਜਿੱਤਣ ਵਿੱਚ ਮਦਦ ਕਰਦੀ ਹੈ।
ਆਤਮ -ਪੜਚੋਲ———
ਜਦੋਂ ਬਾਜ਼ ਬੁੱਢਾ ਹੋਣ ਲੱਗਦਾ ਹੈ ,ਤਾਂ ਉਸਦੇ ਖੰਭ ਕਮਜ਼ੋਰ ਹੋ ਜਾਂਦੇ ਹਨ। ਇਹੋ ਜਿਹੇ ਵਿੱਚ ਉਹ ਸੁੰਨ ਸਾਨ ਥਾਂ ਦੀ ਤਲਾਸ਼ ਕਰਦਾ ਹੈ।ਜਿੱਥੇ ਇੱਕ ਇੱਕ ਕਰਕੇ ਉਹ ਆਪਣੇ ਪੁਰਾਣੇ ਕਮਜ਼ੋਰ ਖੰਭਾਂ ਨੂੰ ਆਪ ਹੀ ਚੁੰਝ ਨਾਲ ਨੋਚ ਕੇ ਪੱਟ ਦਿੰਦਾ ਹੈ। ਫਿਰ ਨਵੇਂ ਖੰਭ ਆਉਣ ਤੱਕ ਉਥੇ ਹੀ ਰਹਿੰਦਾ ਹੈ ।ਇਸ ਤੋਂ ਬਾਅਦ ਉਹ ਪਰਤਦਾ ਹੈ ਨਵੀਂ ਤਿਆਰੀ ਨਵੇਂ ਖੰਭਾਂ ਦੇ ਨਾਲ।

ਆਪਣੇ ਸਮਰੱਥਾ ਆਪਣੇ ਯੋਗਤਾ ਦੀ ਹਮੇਸ਼ਾ ਪੜਚੋਲ ਕਰਦੇ ਰਹਿਣਾ ਚਾਹੀਦਾ ਹੈ ।ਆਪਣੀਆਂ ਕਮਜ਼ੋਰੀਆਂ ਨੂੰ ਦੂਰ ਕਰਨ ਲਈ ਹਮੇਸ਼ਾ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ। ਤੁਸੀਂ ਕਦੀ ਵੀ ਇੱਕ ਬਾਜ਼ੀ ਹਾਰ ਕੇ ਨਡਾਲ ਹੋ ਕੇ ਨਹੀਂ ਬੈਠ ਸਕਦੇ ।ਇਸ ਲਈ ਫਿਰ ਤੋਂ ਕੋਸ਼ਿਸ਼ ਕਰੋ ਆਪਣੀਆਂ ਕਮਜ਼ੋਰੀਆਂ ਨੂੰ ਦੂਰ ਕਰਕੇ ਨਵੇਂ ਸਰੇ ਤੋਂ ਕੰਮ ਸ਼ੁਰੂ ਕਰੋ। ਤੁਹਾਡੀ ਜਿੱਤ ਯਕੀਨੀ ਹੈ।
ਵੰਗਾਰਾਂ ਦਾ ਸਾਹਮਣਾ———
ਬਾਜ਼ ਇਹੋ ਜਿਹੇ ਪੰਛੀ ਹੈ ।ਜਿਹੜਾ ਝੱਖੜਾਂ ਦੀ ਵੀ ਪਰਵਾਹ ਨਹੀਂ ਕਰਦਾ। ਜਦੋਂ ਬੱਦਲ ਹੁੰਦੇ ਹਨ ।ਤੇਜ ਹਵਾ ਚਲਦੀ ਹੈ। ਉਦੋਂ ਬਾਜ਼ ਕਿਤੇ ਲੁਕਣ ਦੀ ਥਾਂ ਖੋਜਣ ਦੀ ਬਜਾਏ, ਉਸਦਾ ਲੁਤਫ ਉਠਾਉਂਦਾ ਹੈ ।ਉਹ ਤੇਜ਼ ਹਵਾ ਦੇ ਸਹਾਰੇ ਉੱਪਰ ਉੱਡਦਾ ਹੈ ,ਅਤੇ ਫਿਰ ਹਵਾ ਦੇ ਦਬਾਅ ਵਿੱਚ ਉੱਡਣ ਦੀ ਮਿਹਨਤ ਕਰਨ ਦੀ ਬਜਾਏ ਹਵਾ ਵਿੱਚ ਤੈਰਨ ਦਾ ਆਨੰਦ ਮਾਣਦਾ ਹੈ।

ਜੇਕਰ ਤੁਸੀਂ ਵੰਗਾਰਾਂ ਦਾ ਸਾਹਮਣਾ ਕਰਨ ਦੀ ਬਜਾਏ ਸੁਰੱਖਿਅਤ ਥਾਂ ਲੱਭਣ ਲੱਗੋਗੇ, ਤਾਂ ਹਮੇਸ਼ਾ ਉਸੇ ਥਾਂ ਤੇ ਰਹਿ ਜਾਉਗੇ, ਅਤੇ ਜੇਕਰ ਤੁਸੀਂ ਇੱਕ ਵਾਰ ਵਿਰੋਧੀ ਹਾਲਾਤਾਂ ਤੇ ਕਾਬੂ ਪਾ ਲਿਆ, ਤਾਂ ਫਿਰ ਬਾਜ਼ ਵਾਂਗ ਹਾਲਾਤਾਂ ਖੁਦ ਤੁਹਾਡੇ ਸਾਹਮਣੇ ਤੁਹਾਡੀ ਮੱਦਦ ਕਰਨ ਲੱਗਣਗੀਆਂ ।
ਸੋ ਅੰਤ ਵਿੱਚ ਇਹੋ ਸਿੱਟਾ ਹੈ ਕਿ ਅਸੀਂ ਬਾਜ ਤੋਂ ਬਹੁਤ ਗੱਲਾਂ ਸਿੱਖ ਸਕਦੇ ਹਾਂ, ਜੋ ਕਿ ਸਾਡੇ ਜੀਵਨ ਵਿੱਚ ਕੰਮ ਆਉਣਗੀਆਂ।

ਡਾਕਟਰ ਨਰਿੰਦਰ ਭੱਪਰ ਝਬੇਲਵਾਲੀ।
ਪਿੰਡ ਅਤੇ ਡਾਕਖਾਨਾ ਝਬੇਲਵਾਲੀ।
ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ।
6284145349

Previous articleਸਪੱਸ਼ਟ ਗੱਲ
Next article‘ਹੁਕਮ ਵਜਾਉਂਦੇ ਸੀ ਜਥੇਦਾਰ’