ਚੂਹੇ ਤੇ ਗਾਲੜ ਦੀ ਯਾਰੀ

ਗੁਰਜਿੰਦਰ ਸਿੰਘ ਸਿੱਧੂ

ਸਮਾਜ ਵੀਕਲੀ  ਯੂ ਕੇ,  

ਇਕ ਵਾਰ ਦੀ ਗੱਲ ਹੈ। ਇੱਕ ਪਿੰਡ ਵਿੱਚ ਗਾਲੜ ਤੇ ਚੂਹਾ ਰਹਿੰਦੇ ਸਨ। ਉਨ੍ਹਾਂ ਦੋਨਾਂ ਦੀ ਦੋਸਤੀ ਹੋ ਗਈ ਵੇਖਦੇ ਵੇਖਦੇ ਉਹ ਪੱਕੇ ਮਿੱਤਰ ਬਣ ਗਏ।ਉਹ ਅਕਸਰ ਹੀ ਇੱਕ ਦੂਜੇ ਨੂੰ ਮਿਲਣ ਲੱਗ ਪਏ। ਇੱਕ ਦਿਨ ਚੂਹੇ ਨੇ ਗਾਲੜ ਨੂੰ ਆਪਣੇ ਘਰ ਸੱਦਿਆ, ਗਾਲੜ ਵੀ ਉਸ ਦੇ ਘਰ ਆਇਆ।ਚੂਹੇ ਨੇ ਬਹੁਤ ਆਓ ਭਗਤ ਕੀਤੀ, ਕਦੇ ਉਹ ਕੁੱਝ ਖਾਣ ਲਈ ਲਿਆਵੇ ਕਦੇ ਕੁੱਝ।

ਉਹ ਕਿਸੇ ਦੁਕਾਨਦਾਰ ਦੇ ਘਰ ਰਹਿੰਦਾ ਸੀ।ਘਰ ਵਿੱਚ ਹੀ ਦੁਕਾਨ ਸੀ। ਉਸਨੇ ਵੱਖ ਵੱਖ ਤਰ੍ਹਾਂ ਦੀਆਂ ਚੀਜ਼ਾਂ ਪੇਸ਼ ਕੀਤੀਆਂ ਗਾਲੜ ਲਈ।ਉਸ ਦੀ ਆਓ ਭਗਤ ਵੇਖ ਕੇ ਗਾਲੜ ਬਹੁਤ ਖੁਸ਼ ਹੋਇਆ। ਕਾਫੀ ਸਮਾਂ ਗੱਲ ਬਾਤ ਕਰਨ ਤੋਂ ਬਾਅਦ ਗਾਲੜ ਨੇ ਜਾਣ ਦੀ ਇਜਾਜ਼ਤ ਲਈ ਤੇ ਜਾਂਦਾ ਜਾਂਦਾ ਹੋਇਆ ਚੂਹੇ ਨੂੰ ਆਪਣੇ ਘਰ ਆਉਣ ਦਾ ਸੱਦਾ ਦੇ ਗਿਆ।

ਦੋ ਚਾਰ ਹਫਤੇ ਗੁਜ਼ਰੇ ਚੂਹੇ ਨੇ ਸੋਚਿਆ ਚਲੋ ਆਪਣੇ ਮਿੱਤਰ ਗਾਲੜ ਨੂੰ ਮਿਲ ਕੇ ਆਉਂਦੇ ਹਾਂ।ਉਹ ਉਸ ਦੇ ਘਰ ਵੱਲ ਚੱਲ ਪਿਆ,ਗਾਲੜ ਚੂਹੇ ਨੂੰ ਦੇਖ ਕੇ ਬਹੁਤ ਖੁਸ਼ ਹੋਇਆ ਦੋਨਾਂ ਬੈਠ ਕੇ ਥੋੜ੍ਹਾ ਸਮਾਂ ਗੱਲ ਬਾਤ ਕੀਤੀ,ਫੇਰ ਗਾਲੜ ਉਸ ਨੂੰ ਸੰਘਣੇ ਰੁੱਖਾਂ ਦੀ ਛਾਂ ਹੇਠ ਲੈ ਗਿਆ। ਉੱਥੇ ਜਾ ਕੇ ਗਾਲੜ ਕਦੀ ਇਸ ਰੁੱਖ ਤੋਂ ਉਸ ਰੁੱਖ ਤੇ ਇਸ ਟਾਹਣੀ ਤੋਂ ਉਸ ਟਾਹਣੀ ਤੇ ਛਾਲਾਂ ਮਾਰਨ ਲੱਗਾ। ਚੂਹੇ ਨੇ ਸੋਚਿਆ ਕਿ ਦੁਪਹਿਰ ਦਾ ਸਮਾਂ ਹੋ ਗਿਆ ਹੈ ਪਰ ਗਾਲੜ ਨੇ ਖਾਣ ਲਈ ਕੁੱਝ ਨਹੀਂ ਲਿਆਂਦਾ। ਆਖਰ ਉਸ ਨੇ ਗਾਲੜ ਨੂੰ ਕਹਿ ਹੀ ਦਿੱਤਾ ਕਿ ਜਦੋਂ ਤੂੰ ਮੇਰੇ ਕੋਲ ਆਇਆ ਸੀ ਮੈਂ ਤੇਰੀ ਆਓ ਭਗਤ ਕੀਤੀ ਸੀ ਹੁਣ ਤੂੰ ਵੀ ਕੁਝ ਖਾਣ ਪੀਣ ਨੂੰ ਲਿਆ। ਅੱਗਿਓਂ ਗਾਲੜ ਕਹਿਣ ਲੱਗਾ ਯਾਰਾ ਨੂੰ ਖਾਣ ਪੀਣ ਲਈ ਕੁੱਝ ਨਹੀਂ ਯਾਰਾਂ ਦੀ ਫੁਰਤੀ ਦੇਖ। ਚੂਹਾ ਇਹ ਸੁਣ ਕੇ ਹੈਰਾਨਰਹਿ ਗਿਆ।

ਸੱਜਣੋਂ ਇਹ ਜਾਨਵਰਾਂ ਦੀ ਕਹਾਣੀ ਹੈ ਪਰ ਅਜੋਕੇ ਸਮਾਜ ਤੇ ਪੂਰੀ ਤਰ੍ਹਾਂ ਢੁੱਕਦੀ ਹੈ ਹਰ ਕੋਈ ਚਾਹੁੰਦਾ ਹੈ ਕਿ ਆਪਾਂ ਕਿਸੇ ਦੂਸਰੇ ਦੀ ਥਾਲੀ ਵਿੱਚੋਂ ਢਿੱਡ ਭਰ ਕੇ ਖਾ ਲਈਏ ਦੂਸਰੇ ਦਾ ਖ਼ਿਆਲ ਕਰਨ ਦਾ ਥੋੜਾ ਵੀ ਪਤਾ ਨਹੀਂ ਹੁੰਦਾ।

ਗੁਰਜਿੰਦਰ ਸਿੰਘ ਸਿੱਧੂ
ਪਿੰਡ ਖਿੱਚੀਆਂ (ਗੁਰਦਾਸਪੁਰ)
ਫ਼ੋਨ – 62393 31711

Previous articleSAMAJ WEEKLY = 24/10/2024
Next articleਅੱਜ ਕੱਲ੍ਹ ਦੇ ਸ਼ਰਾਬੀ-