(ਸਮਾਜ ਵੀਕਲੀ)
ਸੀ ਮਾਸ ਦਾ ਟੁਕੜਾ ਲੱਭਾ ਇੱਕ
ਕੁੱਤੇ ਦੇ ਤਾਂਈ,
ਮੂੰਹ ਵਿੱਚ ਲ਼ੈ ਕੇ ਭੌਦਾਂ ਫਿਰਦਾ
ਬੜੇ ਈ ਚਾਈਂ ਚਾਈਂ।
ਖਾਣ ਨੂੰ ਉਸ ਨੂੰ ਜਗ੍ਹਾ ਨਾ ਲੱਭੇ
ਕਿਹੜੇ ਪਾਸੇ ਜਾਵੇ,
ਕਿੰਨੇ ਚਿਰ ਤੋਂ ਭੁੱਖ ਸਤਾਉਂਦੀ
ਕੱਲਾ ਬਹਿ ਕੇ ਖਾਵੇ।
ਸੋਚਿਆ ਨਦੀ ਪਾਰ ਮੈਂ ਜਾ ਕੇ
ਲੱਗੀ ਭੁੱਖ ਮਿਟਾਵਾਂ,
ਵੇਖ ਪ੍ਰਛਾਈਂ ਭੌਂਕਣ ਲੱਗਿਆ,
ਇੱਕ ਤੋਂ ਦੋ ਬਣਾਵਾਂ।
ਮੂੰਹ ਵਿਚਲਾ ਵੀ ਵਿੱਚ ਡਿੱਗਿਆ
ਹੱਥ ਕੁਝ ਨਾ ਆਇਆ,
ਹੋਰ ਖਾਣ ਦੇ ਲਾਲਚ ਪਿੱਛੇ ਉਸ
ਆਪਣਾ ਵੀ ਗਵਾਇਆ।
ਲਾਲਚ ਬੁਰੀ ਬਲਾ ਹੈ ਬੱਚਿਓ
ਸਬਰ ਸ਼ੁਕਰ ਵਿੱਚ ਰਹੀਏ,
ਪੱਤੋ, ਵੇਖ ਚੀਜ਼ ਕਦੇ ਦੂਜੇ ਦੀ ਨਾ
ਲਾਲਚ ਵਿੱਚ ਪਈਏ।
ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
94658-21417