ਕਹਾਣੀ – ਪੀ ਆਰ

ਸਰਤਾਜ ਸਿੰਘ ਸੰਧੂ 
ਸਰਤਾਜ ਸਿੰਘ ਸੰਧੂ 
(ਸਮਾਜ ਵੀਕਲੀ)  ਤਿੰਨਾਂ ਕੁੜੀਆਂ ਤੋਂ ਬਾਅਦ ਰੱਬ ਦੇ ਦਰ ਤੋਂ ਮੱਥੇ” ਰਗੜ- ਰਗੜ ਕੇ ਲਿਆ ਸੀ ਪੁੱਤ
ਬੜੇ ਤਰਲੇ ਮਿੰਨਤਾਂ ਕੀਤੇ ਕੀ ਮੁੰਡਿਆਂ ਸੁਖ ਨਾਲ “ਪੰਜ ਸੱਤ ਕਿੱਲੇ” ਜਮੀਨ ਦੇ ਨੇ ਆਪਣੇ ਕੋਲ..
ਇਸ ਨੂੰ ਵਾਹ ਬੀਜ਼,,
ਮੇਰੇ ਕੋਲੋਂ ਨਹੀਂ ਵਾਹੀ ਖੇਤੀ ਦਾ ਕੰਮ ਹੁੰਦਾ.. ਮੇਰੇ ਤਾਂ ਹੁਣ ਗੋਡੇ” ਵੀ ਜਵਾਬ ਦੇ ਗਏ ਨੇ,, ਪਰ ਉਹਦੀ ਬਾਹਰ ਜਾਣ ਦੀ ਜਿੱਦ ਦੇ ਅੱਗੇ ਅਸੀਂ ਹਾਰ ਗਏ। ਪ੍ਰਦੇਸੋ ਜਦ ਵੀ ਫੋਨ ਕਰਦਾ ਕਹਿੰਦਾ ਆਈ ਲਵ ਯੂ ਡੈਡ..ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਹਾਂ ਤੁਸੀਂ ਇਹ ਨਾ ਸਮਝਿਓ ਕਿ ਮੈਂ ਤੁਹਾਨੂੰ ਯਾਦ””ਨਹੀਂ ਕਰਦਾ ।
ਤੁਹਾਂਨੂੰ ਹਰ ਪਲ ਯਾਦ””ਕਰਦਾ ਹਾਂ।  ਹਰ ਵਾਰੀ ਇਹ ਹੀ ਬੋਲਦਾ ਸੀ ਜਦ ਵੀ ਮੇਰਾ ਜਨਮ ਦਿਨ ਹੁੰਦਾ ਸੀ ।
ਮੈਂ ਉਸਨੂੰ ਹਰ ਵਾਰ ਇਹੋ ਕਹਿੰਦਾ ਸੀ ਕੀ ਪੁੱਤ ਜਨਮ ਦਿਨ””ਪੜਿਆਂ ਲਿਖਿਆਂ ਦੇ ਹੁੰਦੇ ਨੇ। ਮੇਰੇ ਵਰਗੇ ਅਨਪੜਾ “”ਦੇ ਨਹੀਂ।
ਉਹ ਕਹਿੰਦਾ ਡੈਡ””ਹੁਣ ਤੁਸੀਂ ਅਨਪੜ ਨਹੀਂ ਜੇ,,
ਤੁਹਾਨੂੰ ਪਿੰਡ ਵਾਲੇ ਲੋਕ ਪੱਕੇ ਕਨੇਡਾ ਵਾਲੇ ਕਹਿਣ ਗੇ
ਕਿਉਂਕਿ ਜਲਦੀ ਹੀ ਮੈਨੂੰ “ਪੀ ਆਰ “ਮਿਲ ਜਾਣੀ ਏ।
ਤਿੰਨ ਚਾਰ ਸਾਲ ਹੋ ਗਏ ਸੀ ਉਸ ਨੂੰ ਕਨੇਡਾ ਗਿਆਂ ਨੂੰ ਬੜੇ ਹੀ ਚਾਵਾਂ ਨਾਲ, ਘੱਟੋ ਘੱਟ ਪੰਦਰਾਂ ਵੀਹ ਰਿਸ਼ਤੇਦਾਰ ਜਹਾਜ਼” ਤੇ ਚੜਾਉਣ ਗਏ ਸੀ ਏਅਰਪੋਰਟ ਤੋਂ।
ਉਸ ਨੂੰ ਕਨੇਡਾ ਦੀ ਫਲਾਈਟ ਤੇ ਚੜਾ ਕੇ ਸਾਰਾ ਟੱਬਰ ਬੜਾ ਹੀ ਉਦਾਸ” ਹੋਇਆ.. ਤੇ ਨਾਂ ਹੀ ਕਿਸੇ ਨੂੰ ਸਾਰੀ ਰਾਤ ਸਕੂਨ ਆਇਆ
ਉਧਰ ਪਹੁੰਚ ਕੇ ਉਸਨੇ ਫੋਨ ਕੀਤਾ ,ਹੈਲੋ ਡੈਡ ਮੈਂ ਪਹੁੰਚ ਗਿਆ ਹਾਂ..ਘਰੇ ਸਾਰਿਆਂ ਨੂੰ ਦੱਸ ਦਿਓ ਤੁਸੀਂ।
ਚਲੋ ਸਾਰਿਆ ਨੇ ਰੱਬ ਦਾ ਸ਼ੁਕਰ ਕੀਤਾ ਕੀ ਉਸ ਦੀ ਕਨੇਡਾ ਜਾਣ ਦੀ ਰੀਜ”ਪੂਰੀ ਹੋ ਗਈ ਏ.. ਸਾਡਾ ਵੀ ਸਮਾਂ ਬਹੁਤ ਵਧੀਆ ਗੁਜਰ ਰਿਹਾ ਸੀ।
ਪਰ ਮੈਨੂੰ ਇੱਕ ਝੋਰਾ ਵਾਰ-ਵਾਰ ਖਾ ਰਿਹਾ ਸੀ,, ਕੀ ਮੇਰਾ ਪੁੱਤ ਫੋਨ ਬਹੁਤ ਘੱਟ ਕਰਦਾ ਏ ਕਿਤੇ ਟੈਨਸ਼ਨ”” ਵਿੱਚ ਨਾਂ ਹੋਵੇ..
ਪਰ ਮੁੰਡਾ ਕੀ ਕਰੇ ਮੁੰਡੇ ਦੀਆਂ ਮਜਬੂਰੀਆਂ ਹੀ ਬਹੁਤ ਸੀ ਇਕ ਤੇ ਪੜ੍ਹਾਈ ਦਾ ਬੋਝ,,ਦੂਜਾ ਰਹਿਣ ਬਸੇਰਾ ,,ਤੇ ਤੀਜਾ ਕੰਮ ਕਾਰ ਦੀ ਭਾਲ।।
ਮੇਰੇ ਕੋਲੋ ਉਹ ਡਰਦਾ ਪੈਸੇ ਨਹੀਂ ਸੀ ਮੰਗਦਾ,,ਕੀ ਡੈਡ ਨੇ ਕਹਿਣਾ ਤੈਨੂੰ ਚਾਅ ਚੜਿਆ ਸੀ ਕੈਨੇਡਾ” ਜਾਣ ਦਾ,,
ਮੇਰੇ ਤੋਂ ਬਹੁਤ ਡਰਦਾ ਸੀ ਹੋਰ ਕੋਈ ਗੱਲ ਨਹੀਂ ।।
ਬਸ ਫਿਕਰ ਜਿਹਾ ਰਹਿੰਦਾ ਸੀ ਜਿਦਾ ਦੀਆਂ ਬਾਹਰੋਂ ਖਬਰਾਂ”” ਆ ਰਹੀਆਂ ਸਨ ਕਿ ਕਿਸੇ ਨੂੰ ਅਟੈਕ,, ਹੋ ਗਿਆ ਕਿਸੇ ਦਾ ਐਕਸੀਡੈਂਟ,, ਹੋ ਗਿਆ ਕਿਸੇ ਗੈਂਗਸਟਰ,,ਨੇ ਕਿਸੇ ਨੂੰ ਗੋਲੀ ਮਾਰ ਦਿੱਤੀ ਵਗੈਰਾ-ਵਗੈਰਾ।।
ਦਿਨੋਂ ਦਿਨ ਇਹੋ ਜਿਹਿਆਂ ਖਬਰਾਂ ਸੁਣ ਕੇ ਮਨ ਡਰਦਾ ਸੀ,, ਇਸ ਕਰਕੇ ਮੈਂ ਕਾਫੀ ਵਾਰ ਕਿਹਾ ਪੁੱਤ ਆਪਾਂ ਨੂੰ ਨਹੀਂ,ਚਾਹੀਦੀ “ਪੀ ਆਰ”
 ਤੂੰ ਬਸ ਆ ਜਾ ਮੇਰਾ ਦਿਲ ਨਹੀਂ ਲੱਗਦਾ”” ਆ ਕੇ ਆਪਣਾ ਲਵੇਰਾ ਤੇ ਵੱਟਾ ਬੰਨੇ ਸਾਂਭ””
ਸਮਾਂ ਲੰਘਦਾ ਗਿਆ ਹੁਣ ਉਸ ਦਾ ਵੀ ਮਨ ਕਰਦਾ ਸੀ ਕਿ ਕਿਹੜੇ ਵੇਲੇ ਮੈਂ ਇਸ ਨਿਰਦਈ”” ਧਰਤੀ ਤੋਂ  ਉਡਾਰੀ ਮਾਰ ਜਾਂਵਾਂ ,,
ਡੈਡ ਮੈਂ ਹੁਣ ਤੁਹਾਡੇ ਕੋਲ ਆ ਜਾਂਣਾ ਏ ਪੱਕਾ,,ਮੈਂ ਵੀ ਉਸਨੂੰ ਕਹਿਣਾ ਕਿ ਪੁੱਤ ਇਥੇ ਤੇਰੀ ਜਾਇਦਾਤ ਕਿਸਨੇ ਸਾਂਭਣੀ ਏ ਤੂੰ ਬਸ ਆ ਜਾ ਸਾਨੂੰ ਨਹੀਂ ਲੋੜ” ਡਾਲਰਾਂ ਪੌਂਡਾਂ “ਦੀ..
ਉਹ ਮੈਨੂੰ ਕਹਿੰਦਾ ਕੀ ਡੈਡ ਇਸ ਵਾਰ ਜਨਮ ਦਿਨ ਤੇ ਤੁਹਾਨੂੰ ਬਹੁਤ” ਵੱਡਾ ਸਰਪ੍ਰਾਈਜ਼” ਦੇਣਾ ਏ ..ਮੇਰਾ ਵੀ ਮਨ ਕਾਫੀ ਹਲਕਾ ਹੋ ਗਿਆ ਸੀ ਕਿ ਚਲੋ,, ਆ ਕੇ ਮੇਰੇ ਨਾਲ ਕੰਮ ਕਾਰ ਵਿੱਚ ਹੱਥ ਵੰਡਾਂਵੇ ਗਾ
ਮੈਨੂੰ ਮੇਰੇ ਜਨਮ ਦਿਨ ਨਾਲੋਂ ਓਹਦੇ ਆਉਣ ਦਾ ਜਿਆਦਾ ਚਾਅ ਸੀ
ਮੇਰੇ ਜਨਮ ਦਿਨ ਤੋਂ ਦਸ ਦਿਨ ਪਹਿਲਾਂ,,ਉਹ ਕੰਮ ਤੋਂ ਪੱਕੀ ਛੁੱਟੀ ਲੈ ਕੇ ਵਾਪਸ ਅਪਣੇ ਕਮਰੇ ਵਿੱਚ ਆ ਰਿਹਾ ਸੀ।
ਕਿ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ,,ਦਸ ਪੰਦਰਾਂ ਦਿਨ ਦੀ ਬੜੀ ਜਦੋ ਜਹਿਦ ਨਾਲ
“ਡੱਬੇ ਵਿੱਚ ਬੰਦ” ਹੋ ਕੇ ਮੇਰੇ ਪੁੱਤ ਦੀ” ਲਾਸ਼ ਤੇ ਪੀ ਆਰ “ਇਕੱਠੀਆ ਹੀ ,,ਮੇਰੇ ਜਨਮ ਦਿਨ ਤੇ ਤੋਹਫੇ ਵਿੱਚ ਆਈਆਂ।।
ਹਾਏ ਓ ਰੱਬਾ ਮੇਰਿਆ”
ਕਿਵੇਂ ਸਮਝਾਵਾਂ ਇਹਨਾਂ ਬੱਚਿਆਂ ਨੂੰ ਤੇ ਉਹਨਾਂ ਦੇ ਮਾਪਿਆਂ ਨੂੰ ,,ਕੀ ਇਸ ਚੰਦਰੀ “ਪੀ ਆਰ “ਨੇ ਕਿੰਨੀਆ ਭੈਣ ਭਰਾ ਨੂੰ ਖਾ ਲਿਆ ,ਤੇ ਕਿੰਨੀਆ ਨੂੰ ਖਾ,,ਲੈਣਾ ਏ ।।
ਪਿੰਡ ਰਣੀਕੇ 
ਜ਼ਿਲ੍ਹਾ ਅੰਮ੍ਰਿਤਸਰ 
ਫੋਨ ਨੰ 9170000064
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous article“ਬਾਈ ਸ਼ਬਜੀ ਕੀ ਬਣਾਈਏ?”
Next articleਹੁਨਰਮੰਦਾਂ ਦੇ ਧਿਆਨ ਹਿੱਤ