ਕਪੂਰਥਲਾ ,(ਸਮਾਜ ਵੀਕਲੀ) ( ਕੌੜਾ )– ਪ੍ਰਾਇਮਰੀ ਸਕੂਲਾਂ ਦੀਆਂ 45ਵੀਆਂ ਜਿਲ੍ਹਾਂ ਪੱਧਰੀ ਖੇਡਾਂ ਅੱਜ ਤੋਂ ਜੋ ਕਿ 23 ਤੋਂ 25 ਅਕਤੂਬਰ ਤੱਕ ਪਿੰਡ ਸੈਫਲਾਬਾਦ ਦੇ ਸਟੇਡੀਅਮ ਵਿੱਚ ਸੰਤ ਬਾਬਾ ਲੀਡਰ ਸਿੰਘ ਜੀ ਮੁੱਖ ਸੇਵਾਦਾਰ ਗੁਰਦੁਆਰਾ ਪਾਤਸ਼ਾਹੀ ਛੇਵੀਂ ਸੈਫਲਾਬਾਦ ਦੇ ਰਹਿਨੁਮਾਈ ਤੇ ਸ੍ਰੀਮਤੀ ਮਮਤਾ ਬਜਾਜ ਜ਼ਿਲ੍ਹਾ ਸਿੱਖਿਆ ਅਧਿਕਾਰੀ (ਐ.ਸਿ) , ਉੱਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਬਲਵਿੰਦਰ ਸਿੰਘ ਬੱਟੂ ਦੀ ਪ੍ਰਧਾਨਗੀ ਹੇਠ ਹੋ ਰਹੀਆਂ ਹਨ । ਇਹਨਾਂ ਖੇਡਾਂ ਸੰਬੰਧੀ ਜਾਣਕਾਰੀ ਦਿੰਦੇ ਹੋਏ ਸੰਜੀਵ ਕੁਮਾਰ ਹਾਂਡਾ ਬੀ.ਪੀ.ਈ.ਓ ਕਪੂਰਥਲਾ -2, ਸੁਖਵਿੰਦਰ ਸਿੰਘ ਡੀ.ਐਮ ਸਪੋਰਟਸ, ਲਕਸ਼ਦੀਪ ਸ਼ਰਮਾਂ ਪ੍ਰਾਇਮਰੀ ਖੇਡ ਕੋਆਰਡੀਨੇਟਰ, ਨੇ ਦੱਸਿਆ ਕਿ ਖੇਡਾਂ ਦੇ ਪਹਿਲੇ ਦਿਨ 23 ਅਕਤੂਬਰ ਦਿਨ ਬੁੱਧਵਾਰ ਨੂੰ ਸਵੇਰੇ 10 ਵਜੇ ਕਬੱਡੀ ਨੈਸ਼ਨਲ ਸਟਾਈਲ, ਕਬੱਡੀ ਸਰਕਲ ਸਟਾਈਲ,ਖੋ ਖੋ ,ਚੈਸ, ਬੈਡਮਿੰਟਨ,ਯੋਗਾ, ਜਿਮਨਾਸਟਿਕ, ਕਰਾਟੇ ਆਦਿ ਦੇ ਮੈਚ ਹੋਣਗੇ। ਟੂਰਨਾਮੈਂਟ ਦੇ ਦੂਸਰੇ ਦਿਨ 24 ਅਕਤੂਬਰ ਦਿਨ ਵੀਰਵਾਰ ਨੂੰ ਅਥੈਲਿਕਟਸ, ਕੁਸ਼ਤੀਆਂ, ਰੱਸਾਕਸ਼ੀ, ਫੁੱਟਬਾਲ, ਮਿੰਨੀ ਹੈਂਡਬਾਲ,ਹਾਕੀ, ਤੈਰਾਕੀ,ਦੇ ਮੈਚ ਹੋਣਗੇ।ਇਸੇ ਪ੍ਰਕਾਰ ਟੂਰਨਾਮੈਂਟ ਦੇ ਅੰਤਿਮ ਦਿਨ 25 ਅਕਤੂਬਰ ਦਿਨ ਸ਼ੁੱਕਰਵਾਰ ਨੂੰ ਕਬੱਡੀ ਨੈਸ਼ਨਲ ਸਟਾਈਲ ਤੇ ਕਬੱਡੀ ਸਰਕਲ ਸਟਾਈਲ ਦੇ ਫਾਈਨਲ ਮੈਚ ਕਰਵਾਏ ਜਾਣਗੇ। ਉਹਨਾਂ ਦੱਸਿਆ ਕਿ ਇਸ ਦੌਰਾਨ ਪਿੰਡ ਦੇ ਸਰਪੰਚ ਸ੍ਰ ਭਜਨ ਸਿੰਘ ਅਤੇ ਬਾਕੀ ਮੋਹਤਬਰ ਵਿਸ਼ੇਸ਼ ਤੌਰ ਤੇ ਹਾਜਰ ਰਹਿਣਗੇ। ਇਸ ਟੂਰਨਾਮੈਂਟ ਵਿੱਚ ਜ਼ਿਲ੍ਹੇ ਦੇ ਵੱਖ-ਵੱਖ 9 ਬਲਾਕਾਂ ਤੋ ਭਾਗ ਲੈ ਰਹੇ 1000 ਦੇ ਕਰੀਬ ਬੱਚਿਆਂ ਦਾ ਲੰਗਰ ਤੇ ਖੇਡਾਂ ਸੰਬੰਧੀ ਸਾਰੇ ਪ੍ਰਬੰਧ ਬਾਬਾ ਲੀਡਰ ਸਿੰਘ ਜੀ ਤੇ ਪਿੰਡ ਦੀ ਪੰਚਾਇਤ ਵੱਲੋਂ ਕੀਤੇ ਜਾ ਰਹੇ ਹਨ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly