ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਪੰਜਾਬੀ ਭਾਵੇਂ ਕਿਤੇ ਵੀ ਜਾ ਕੇ ਵੱਸ ਜਾਣ ਪਰ ਉਹਨਾਂ ਦਾ ਦਿਲ ਆਪਣੇ ਵਤਨ ਦੀ ਮਿੱਟੀ ਨਾਲ ਇਸ ਤਰਾਂ ਘੁਲ ਮਿਲ ਜਾਂਦਾ ਹੈ ਕਿ ਉਹ ਸਾਰੀ ਜਿੰਦਗੀ ਇਸ ਨਾਲ ਜੁੜੇ ਰਹਿੰਦੇ ਹਨ ਅਤੇ ਲੋਕਾਂ ਦੇ ਹਰ ਦੁੱਖ ਸੁੱਖ ਵਿੱਚ ਸਾਥ ਦਿੰਦੇ ਹਨ। ਅਮਰੀਕਾ ਵਸਦੇ ਸਮਾਜ ਸੇਵੀ ਅਤੇ ਪੰਜਾਬੀ ਗਾਇਕ ਰੇਸ਼ਮ ਸਿੰਘ ਰੇਸ਼ਮ ਯੂਐਸਏ ਵਲੋਂ ਪਿੰਡ ਖਟਕੜ ਖੁਰਦ ਦੇ ਬਿਮਾਰ ਵਿਅਕਤੀ ਦੀ ਸਹਾਇਤਾ ਕੀਤੀ ਹੈ। ਪਿੰਡ ਦੇ ਇੱਕ ਵਿਅਕਤੀ ਜਸਪਾਲ ਸਿੰਘ ਜਿਸ ਦੀ ਲੱਤ ਕਿਸੇ ਗੰਭੀਰ ਬਿਮਾਰੀ ਕਾਰਨ ਕੱਟੀ ਗਈ ਸੀ ਨੂੰ 20 ਹਜ਼ਾਰ ਰੁ: ਦੀ ਸਹਾਇਤਾ ਦਿੱਤੀ ਹੈ । ਇਹ ਕਾਰਜ ਉਹਨਾਂ ਦੇ ਇੱਥੇ ਰਹਿੰਦੇ ਦੋਸਤ ਲੈਕਚਰਾਰ ਸ਼ੰਕਰ ਦਾਸ ਅਤੇ ਪ੍ਰੇਮ ਸਿੰਘ ਸੂਰਾਪੁਰੀ ਰਾਹੀਂ ਕੀਤਾ ਗਿਆ। ਲੈਕਚਰਾਰ ਸ਼ੰਕਰ ਦਾਸ ਨੇ ਇਸ ਮੌਕੇ ਤੇ ਦੱਸਿਆ ਕਿ ਉਹਨਾਂ ਦੀ ਜਾਣਕਾਰੀ ਵਿੱਚ ਇਹ ਗੱਲ ਆਈ ਸੀ ਤੇ ਉਹ ਹਰ ਉਸ ਵਿਅਕਤੀ ਤੱਕ ਸਹਾਇਤਾ ਲੈ ਕੇ ਜਾਂਦੇ ਹਨ ਜਿਸ ਨੂੰ ਸੱਚਮੁੱਚ ਲੋੜ ਹੁੰਦੀ ਹੈ। ਜਿਕਰਯੋਗ ਹੈ ਕਿ ਰੇਸ਼ਮ ਸਿੰਘ ਰੇਸ਼ਮ ਸਿੱਖਿਆ ਅਤੇ ਸਿਹਤ ਦੇ ਖੇਤਰ ਵਿੱਚ ਵਿਸ਼ੇਸ਼ ਤੌਰ ਤੇ ਲਗਾਤਾਰ ਬਹੁਤ ਵਧੀਆ ਕਾਰਜ ਤਾਂ ਕਰ ਹੀ ਰਹੇ ਹਨ ,ਇਸ ਤੋਂ ਬਿਨਾਂ ਹਰ ਸਾਲ ਮੈਡੀਕਲ ਕੈਂਪ ,ਖੇਡਾਂ ਤੇ ਪੜ੍ਹਾਈ ਵਿੱਚ ਹੁਸ਼ਿਆਰ ਤੇ ਲੋੜਵੰਦ ਬੱਚਿਆਂ ਦੀ ਸਹਾਇਤਾ, ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹਾਂ ਤੇ ਮੱਦਦ ਕਰਦੇ ਰਹਿੰਦੇ ਹਨ। ਗਾਇਕ ਰੇਸ਼ਮ ਸਿੰਘ ਰੇਸ਼ਮ ਦਾ ਕਹਿਣਾ ਹੈ ਕਿ ਬਾਬੇ ਨਾਨਕ ਫਲਸਫ਼ੇ ਨੂੰ ਮੰਨਦੇ ਹੋਏ ਉਹ ਦਸਵੰਦ ਵਿੱਚੋਂ ਇਸ ਤਰਾਂ ਦੇ ਲੋਕ ਭਲਾਈ ਦੇ ਕਾਰਜ ਕਰਦੇ ਰਹਿਣਗੇ। ਇਸ ਮੌਕੇ ਤੇ ਮਾਸਟਰ ਪ੍ਰੇਮ ਸਿੰਘ, ਮੈਨੇਜਰ ਖੁਸ਼ਪਾਲ ਸਿੰਘ ,ਸੋਮ ਨਾਥ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly