23 ਅਕਤੂਬਰ ਨੂੰ ਜਨਮ-ਦਿਨ’ਤੇ ਵਿਸ਼ੇਸ਼
ਕਰਨੈਲ ਸਿੰਘ ਐੱਮ.ਏ.
(ਸਮਾਜ ਵੀਕਲੀ) ਗੁਰੂ ਘਰ ਦੇ ਸੇਵਕ ਬਾਬਾ ਬੁੱਢਾ ਜੀ ਦਾ ਜਨਮ 22 ਅਕਤੂਬਰ 1506 ਈ: ਮੁਤਾਬਕ 7 ਕੱਤਕ ਸੰਮਤ 1563 ਬਿਕਰਮੀ ਨੂੰ ਪਿਤਾ ਭਾਈ ਸੁੱਖੇ ਰੰਧਾਵੇ ਦੇ ਘਰ ਮਾਤਾ ਗੋਰਾਂ ਜੀ ਦੀ ਕੁੱਖ ਤੋਂ ਪਿੰਡ ਕੱਥੂਨੰਗਲ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਹੋਇਆ। ਮਹਾਨ ਕੋਸ਼ ਦੇ ਕਰਤਾ ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਸੁੱਘੇ ਰੰਧਾਵੇ ਦੇ ਘਰ ਮਾਤਾ ਗੌਰਾਂ ਦੇ ਉਦਰ ਤੋਂ 7 ਕੱਤਕ ਸੰਮਤ 1563 ਨੂੰ ਕੱਥੂਨੰਗਲ ਪਿੰਡ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਬਾਬਾ ਬੁੱਢਾ ਜੀ ਦਾ ਜਨਮ ਹੋਇਆ। ਮਾਤਾ-ਪਿਤਾ ਨੇ ਆਪ ਦਾ ਨਾਮ ਬੂੜਾ ਰੱਖਿਆ। ਕੁਝ ਸਮੇਂ ਬਾਅਦ ਆਪ ਦੇ ਮਾਤਾ-ਪਿਤਾ ਦਰਿਆ ਰਾਵੀ ਦੇ ਕੰਢੇ ’ਤੇ ਵਸੇ ਇੱਕ ਪਿੰਡ ਰਮਦਾਸ ਵਿਖੇ ਜਾ ਕੇ ਆਬਾਦ ਹੋ ਗਏ ਸਨ। ਇਸੇ ਹੀ ਪਿੰਡ ਦੀ ਇੱਕ ਜੂਹ ਵਿੱਚ ਮੱਝਾਂ ਚਾਰਦਿਆਂ ਬਾਬਾ ਜੀ ਦਾ ਮੇਲ 1518 ਈ: (ਸੰਮਤ 1575) ਵਿੱਚ ਜਗਤ ਗੁਰੂ, ਗੁਰੂ ਨਾਨਕ ਸਾਹਿਬ ਨਾਲ ਹੋਇਆ। ਉਸ ਸਮੇਂ ਬਾਬਾ ਜੀ ਦੀ ਉਮਰ 12 ਸਾਲ ਸੀ। ਬਾਬਾ ਬੁੱਢਾ ਜੀ ਸਦਾ ਵਾਸਤੇ ਗੁਰੂ ਘਰ ਨਾਲ ਜੁੜ ਗਏ। ਗੁਰੂ ਜੀ ਦੇ ਦਰਸ਼ਨ ਕਰਦਿਆਂ ਹੀ ਉਹਨਾਂ ਦੀ ਆਤਮਾ ਵਿੱਚ ਪਰਮਾਤਮਾ ਦੀ ਜੋਤ ਦਾ ਪ੍ਰਕਾਸ਼ ਹੋ ਗਿਆ। ਗੁਰੂ ਨਾਨਕ ਦੀ ਸੰਗਤ ਕਰਨ ਤੋਂ ਬਾਅਦ ਆਪ ਦਾ ਨਾਮ ਬਾਬਾ ਬੁੱਢਾ ਪ੍ਰਸਿੱਧ ਹੋ ਗਿਆ ਸੀ।
ਮਹਾਨ ਕੋਸ਼ ਦੇ ਕਰਤਾ ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਗੁਰੂ ਨਾਨਕ ਦੇਵ ਜੀ ਜਦ ਵਿਚਰਦੇ ਹੋਏ ‘ਬੂੜਾ’ ਦੇ ਪਿੰਡ ਵੱਲ ਆਏ ਤਦ ਇਹ ਪਸ਼ੂ ਚਾਰਦੇ ਹੋਏ ਪੇ੍ਰਮ ਭਾਵ ਨਾਲ ਗੁਰੂ ਸਾਹਿਬ ਜੀ ਦੀ ਸੇਵਾ ਵਿੱਚ ਦੁੱਧ ਲੈ ਕੇ ਹਾਜ਼ਰ ਹੋਏ ਅਤੇ ਵਿਵੇਕ ਵੈਰਾਗ ਦੀਆਂ ਗੱਲਾਂ ਸੁਣਾਈਆਂ। ਸਤਿਗੁਰੂ ਨੇ ਫ਼ਰਮਾਇਆ ਕਿ ਭਾਵੇਂ ਤੇਰੀ ਉਮਰ ਛੋਟੀ ਹੈ ਪਰ ਸਮਝ ਕਰਕੇ ਬੁੱਢਾ ਹੈਂ, ਉਸ ਦਿਨ ਤੋਂ ਬਾਅਦ ਨਾਮ ‘ਬੁੱਢਾ’ ਪ੍ਰਸਿੱਧ ਹੋ ਗਿਆ।
ਬਾਬਾ ਬੁੱਢਾ ਜੀ ਆਪਣੇ ਘਰ-ਪਰਿਵਾਰ ਨੂੰ ਤਿਆਗ ਕੇ ਕਰਤਾਰਪੁਰ ਗੁਰੂ ਘਰ ਦੀ ਸੇਵਾ ਵਿੱਚ ਜੁੜ ਗਏ। ਗੁਰੂ ਘਰ ਦੀ ਸੇਵਾ ਕਰਦਿਆਂ ਕਾਫ਼ੀ ਸਮਾਂ ਲੰਘ ਗਿਆ। ਬਾਬਾ ਜੀ ਗ੍ਰਹਿਸਤ ਜੀਵਨ ਧਾਰਨ ਨਹੀਂ ਕਰਨਾ ਚਾਹੁੰਦੇ ਸਨ ਪਰ ਮਾਤਾ-ਪਿਤਾ ਦੀਆਂ ਇਛਾਵਾਂ ਤੇ ਆਗਿਆ ਦਾ ਸਤਿਕਾਰ ਕਰਦਿਆਂ 1523 ਈ: 15 ਫੱਗਣ ਸੰਮਤ 1580 ਬਿਕਰਮੀ ਨੂੰ ਆਪ ਦਾ ਵਿਆਹ ਪਿੰਡ ਅੱਚਲ ਬਟਾਲੇ ਵਿੱਚ ਸਮਰਾਹ ਗੋਤ ਦੀ ਸਪੁੱਤਰੀ ਬੀਬੀ ‘ਮਿਰੋਆ’ ਨਾਲ ਹੋਇਆ। ਆਪ ਦੇ ਘਰ ਚਾਰ ਪੁੱਤਰ ਭਾਈ ਸੁਧਾਰੀ, ਭਾਈ ਭਿਖਾਰੀ, ਭਾਈ ਮਹਿਮੂ ਤੇ ਭਾਈ ਭਾਨਾ ਜੀ ਹੋਏ। ਕੁਝ ਸਮਾਂ ਪਰਿਵਾਰ ਨਾਲ ਬਿਤਾ ਕੇ ਬਾਬਾ ਜੀ ਗੁਰੂ ਦੀ ਸੇਵਾ ਵਿੱਚ ਲੱਗ ਗਏ। ਸੇਵਾ ਵਿੱਚ ਹੀ ਆਪਾ ਵਲੀਨ ਕਰ ਛੱਡਿਆ।
ਜਦੋਂ ਗੁਰੂ ਨਾਨਕ ਦੇਵ ਜੀ ਦਾ ਸੱਚ-ਖੰਡ ਵਾਪਸੀ ਦਾ ਸਮਾਂ ਨੇੜੇ ਆ ਗਿਆ ਤਾਂ ਉਸ ਸਮੇਂ ਉਹਨਾਂ ਬਾਬਾ ਬੁੱਢਾ ਜੀ ਪਾਸੋਂ ਭਾਈ ਲਹਿਣਾ ਨੂੰ ਗੁਰਿਆਈ ਦਾ ਤਿਲਕ ਲਗਵਾਇਆ। ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਆਪਣਾ ਅੰਗ ਜਾਣ ਗੁਰੂ ਅੰਗਦ ਬਣਾ ਦਿੱਤਾ ਤੇ ਆਪ ਗੁਰੂ ਜੋਤ (ਗੁਰੂ ਅੰਗਦ ਦੇਵ ਜੀ) ਨੂੰ ਮੱਥਾ ਟੇਕਿਆ। ਗੁਰੂ ਘਰ ਵੱਲੋਂ ਬਾਬਾ ਬੁੱਢਾ ਜੀ ਦੁਆਰਾ ਕਰਵਾਇਆ ਗਿਆ ਇਹ ਪਹਿਲਾ ਮਹੱਤਵਪੂਰਨ ਕਾਰਜ ਸੀ।
ਗੁਰੂ ਅੰਗਦ ਦੇਵ ਜੀ ਵੱਲੋਂ ਗੁਰੂ ਨਾਨਕ ਦੇ ਹੁਕਮ ਦੀ ਪਾਲਣਾ ਕਰਦਿਆਂ ਖਡੂਰ ਸਾਹਿਬ ਵਿਖੇ ਧਰਮਸਾਲਾ ਸਥਾਪਿਤ ਕੀਤੀ। ਜਦੋਂ ਗੁਰੂ ਅੰਗਦ ਸਾਹਿਬ ਖਡੂਰ ਸਾਹਿਬ ਵਿਖੇ ਇੱਕ ਬੁੱਢੀ ਮਾਈ ਭਰਾਈ ਦੇ ਘਰ ਇਕਾਂਤਵਾਸ ਵਿੱਚ ਰਹਿਣ ਲੱਗ ਪਏ ਤਾਂ ਉਦੋਂ ਸਿੱਖ ਸੰਗਤਾਂ ਕਰਤਾਰਪੁਰ ਤੋਂ ਖਡੂਰ ਸਾਹਿਬ ਆਉਂਦੀਆਂ ਅਤੇ ਗੁਰੂ ਸਾਹਿਬ ਦਾ ਕੋਈ ਪਤਾ ਨਾ ਮਿਲਣ ਤੇ ਨਿਰਾਸ਼ ਹੋ ਕੇ ਮੁੜ ਜਾਂਦੀਆਂ। ਕੁਝ ਮਹੀਨੇ ਇਸ ਤਰ੍ਹਾਂ ਬੀਤ ਜਾਣ ਤੋਂ ਬਾਅਦ ਕੁਝ ਪ੍ਰਮੁੱਖ ਸਿੱਖਾਂ ਨੇ ਬਾਬਾ ਬੁੱਢਾ ਜੀ ਕੋਲ ਜਾ ਕੇ ਬੇਨਤੀ ਕੀਤੀ ਕਿ ਗੁਰੂ ਜੀ ਦੀ ਭਾਲ ਕਰਕੇ ਉਹਨਾਂ ਨੂੰ ਸਿੱਖ ਪੰਥ ਦੀ ਅਗਵਾਈ ਦਾ ਰਾਹ ਸੰਭਾਲਣ ਲਈ ਬੇਨਤੀ ਕੀਤੀ ਜਾਵੇ। ਬਾਬਾ ਬੁੱਢਾ ਜੀ ਸੰਗਤਾਂ ਨੂੰ ਨਾਲ ਲੈ ਕੇ ਮਾਈ ਭਿਰਾਈ ਦੇ ਘਰ ਗਏ। ਬਾਬਾ ਜੀ ਨੇ ਸੰਗਤਾਂ ਨੂੰ ਗੁਰੂ ਜੀ ਨਾਲ ਮਿਲਾਇਆ। ਗੁਰੂ ਅੰਗਦ ਦੇਵ ਜੀ ਨੇ ਗੁਰਮੁਖੀ ਲਿਪੀ ਵਿੱਚ ਸੁਧਾਈ ਕਰਕੇ ਇਸ ਨੂੰ ਸਰਲ ਬਣਾਇਆ। ਬਾਬਾ ਬੁੱਢਾ ਜੀ ਨੇ ਸਿੱਖ ਸੰਗਤਾਂ ਨੂੰ ਗੁਰਮੁਖੀ ਪੜ੍ਹਾਉਣ ਦੀ ਸੇਵਾ ਵੀ ਕੀਤੀ। ਗੁਰੂ ਅੰਗਦ ਦੇਵ ਜੀ ਜਦੋਂ ਕਈ-ਕਈ ਦਿਨ ਸਮਾਧੀ ਸਥਿਤ ਰਹਿੰਦੇ ਸਨ ਤਾਂ ਬਾਬਾ ਬੁੱਢਾ ਜੀ ਅਤੇ ਮਾਤਾ ਖੀਵੀ ਜੀ ਲੰਗਰ ਦਾ ਪ੍ਰਬੰਧ ਕਰਦੇ। ਜਦੋਂ ਗੁਰੂ ਅੰਗਦ ਦੇਵ ਜੀ ਨੇ ਆਪਣਾ ਅੰਤਿਮ ਸਮਾਂ ਨੇੜੇ ਆਉਂਦਾ ਦੇਖਿਆ ਤਾਂ ਉਹਨਾਂ ਅਮਰਦਾਸ ਜੀ ਦੀ ਸਿੱਖੀ ਵਿੱਚ ਸ਼ਰਧਾ, ਪੇ੍ਰਮ, ਸੇਵਾ ਤੇ ਕੁਰਬਾਨੀ ਦੇ ਪੁੰਜ ਨੂੰ ਗੁਰਗੱਦੀ ਦੀ ਜ਼ੁੰਮੇਵਾਰੀ ਸੌਂਪ ਕੇ ਬਾਬਾ ਬੁੱਢਾ ਜੀ ਤੋਂ ਗੁਰਿਆਈ ਦਾ ਤਿਲਕ ਲਗਵਾਇਆ।
ਗੁਰੂ ਅਮਰਦਾਸ ਜੀ ਨੇ ਗੁਰਗੱਦੀ ਮਿਲਣ ਤੋਂ ਬਾਅਦ ਖਡੂਰ ਸਾਹਿਬ ਨੂੰ ਛੱਡ ਕੇ ਗੋਇੰਦਵਾਲ ਨੂੰ ਸਿੱਖੀ ਦੇ ਪ੍ਰਚਾਰ ਦਾ ਕੇਂਦਰ ਬਣਾਇਆ। ਗੁਰੂ ਅੰਗਦ ਸਾਹਿਬ ਦੇ ਸਪੁੱਤਰ ਦਾਤੂ ਜੀ ਗੁਰਗੱਦੀ ਨਾ ਮਿਲਣ ਕਰਕੇ ਗੁਰੂ ਅਮਰਦਾਸ ਜੀ ਨਾਲ ਈਰਖਾ ਕਰਨ ਲੱਗੇ। ਗੁਰੂ ਅਮਰਦਾਸ ਜੀ ਸ਼ਾਂਤ ਸੁਭਾਅ ਦੇ ਸਨ। ਉਹ ਗੋਇੰਦਵਾਲ ਛੱਡ ਕੇ ਚੁੱਪ-ਚਾਪ ਆਪਣੇ ਜੱਦੀ ਪਿੰਡ ਬਾਸਰਕੇ ਆ ਗਏ ਤੇ ਪਿੰਡ ਦੇ ਬਾਹਰ ਇੱਕ ਕੋਠੇ ਵਿੱਚ ਵੜ ਕੇ ਬੂਹਾ (ਦਰਵਾਜ਼ਾ) ਬੰਦ ਕਰਕੇ ਬੈਠ ਗਏ। ਦਰਵਾਜ਼ੇ ਦੇ ਬਾਹਰ ਲਿਖ ਦਿੱਤਾ ਕਿ ਜੋ ਦਰਵਾਜ਼ਾ ਖੋਲ੍ਹੇਗਾ ਉਹ ਸਾਡਾ ਸਿੱਖ ਨਹੀਂ। ਗੋਇੰਦਵਾਲ ਸਾਹਿਬ ਵਿਖੇ ਸੰਗਤਾਂ ਗੁਰੂ ਦਰਸ਼ਨਾਂ ਲਈ ਹੁੰਮ-ਹੁੰਮਾ ਕੇ ਆਉਂਦੀਆਂ। ਜਦੋਂ ਗੁਰੂ ਸਾਹਿਬ ਦੇ ਦਰਸ਼ਨ ਨਾ ਹੋਏ ਤਾਂ ਸੰਗਤਾਂ ਨੇ ਬਾਬਾ ਬੁੱਢਾ ਜੀ ਨੂੰ ਗੁਰੂ ਸਾਹਿਬ ਦੀ ਭਾਲ ਕਰਨ ਲਈ ਬੇਨਤੀ ਕੀਤੀ। ਬਾਬਾ ਜੀ ਸੰਗਤਾਂ ਨੂੰ ਲੈ ਕੇ ਪਿੰਡ ਬਾਸਰਕੇ ਆਏ। ਉਸ ਕੋਠੇ ਦੇੇ ਬਾਹਰ ਆ ਕੇ ਖੜ੍ਹੇ ਹੋ ਗਏ। ਜਿਸ ਵਿੱਚ ਗੁਰੂ ਸਾਹਿਬ ਨੇ ਡੇਰਾ ਲਾਇਆ ਹੋਇਆ ਸੀ। ਬਾਬਾ ਬੁੱਢਾ ਜੀ ਗੁਰੂ ਹੁਕਮ ਦੀ ਅਵੱਗਿਆ ਵੀ ਨਹੀਂ ਕਰਨਾ ਚਾਹੁੰਦੇ ਸਨ। ਉਹਨਾਂ ਕਾਫ਼ੀ ਸੋਚ-ਵਿਚਾਰ ਤੋਂ ਬਾਅਦ ਕੋਠੇ ਦੇ ਪਿਛਲੇ ਪਾਸੇ ਤੋਂ ਕੰਧ ਨੂੰ ਸੰਨ੍ਹ ਲਾਈ ਤੇ ਅੰਦਰ ਜਾ ਕੇ ਗੁਰੂ ਸਾਹਿਬ ਨੂੰ ਮੱਥਾ ਟੇਕਿਆ। ਗੁਰੂ ਜੀ, ਬਾਬਾ ਬੁੱਢਾ ਜੀ ਦੀ ਸ਼ਰਧਾ ਤੇ ਸੰਗਤਾਂ ਦੀ ਬਿਹਬਲਤਾ, ਉਦਾਸੀ ਤੋਂ ਬਹੁਤ ਪ੍ਰਭਾਵਿਤ ਹੋਏ। ਬਾਬਾ ਬੁੱਢਾ ਜੀ ਦੇ ਬਚਨਾਂ ਨੂੰ ਨਾ ਟਾਲ ਸਕਣ ਕਾਰਨ ਹੀ ਗੁਰੂ ਸਾਹਿਬ ਕੋਠੇ ਵਿੱਚੋਂ ਬਾਹਰ ਆ ਕੇ ਗੋਇੰਦਵਾਲ ਸਾਹਿਬ ਜਾ ਕੇ ਸਿੱਖੀ ਦੇ ਕਾਰਜ ਕਰਨ ਲੱਗੇ।
ਗੁਰੂ ਅਮਰਦਾਸ ਜੀ ਨੇ ਬਾਹਰ ਆ ਕੇ ਜਦ ਵੇਖਿਆ ਕਿ ਉੂਚ-ਨੀਚ ਤੇ ਛੂਤ-ਛਾਤ ਕਾਰਨ ਮਨੁੱਖ, ਮਨੁੱਖ ਨੂੰ ਨਫ਼ਰਤ ਕਰਦਾ ਹੈ ਤਾਂ ਉਹਨਾਂ ਦੇ ਹੱਲ ਲਈ ਬਾਉਲੀ ਬਣਾਉਣੀ ਚਾਹੀ। ਗੁਰੂ ਜੀ ਨੇ ਬਾਉਲੀ ਦਾ ਟੱਕ 1552 ਈ: ਵਿੱਚ ਬਾਬਾ ਬੁੱਢਾ ਜੀ ਪਾਸੋਂ ਲਗਵਾਇਆ। ਗੁਰੂ ਅਮਰਦਾਸ ਜੀ ਨੇ ਸਿੱਖੀ ਦੇ ਪ੍ਰਚਾਰ ਖੇਤਰ ਨੂੰ ਵਧਾਉਣ ਹਿੱਤ 22 ਮੰਜੀਆਂ ਦੀ ਅਸਥਾਪਨਾ ਕੀਤੀ। ਇਸ ਮੰਜੀ ਪ੍ਰਥਾ ਦੇ ਮੁੱਖ ਪ੍ਰਬੰਧਕ ਬਾਬਾ ਬੁੱਢਾ ਜੀ ਸਨ। ਅਕਬਰ ਬਾਦਸ਼ਾਹ ਜਦ ਪਹਿਲੀ ਵਾਰ ਗੁਰੂ ਦਰਸ਼ਨਾਂ ਲਈ ਗੁਰੂ ਦਰਬਾਰ ਵਿੱਚ ਹਾਜ਼ਰ ਹੋਇਆ ਤਾਂ ਬਾਬਾ ਬੁੱਢਾ ਜੀ ਨੇ ਉਸ ਨੂੰ ਨਿਰਮਲ ਪੰਥ ਦੀ ਮਰਯਾਦਾ ਤੋਂ ਜਾਣੂ ਕਰਵਾਇਆ ਸੀ। ਅਕਬਰ ਬਾਦਸ਼ਾਹ ਗੁਰੂ ਕਾ ਲੰਗਰ ਵਿੱਚ ਕੜਾਹ-ਪ੍ਰਸ਼ਾਦ ਤੇ ਲੰਗਰ ਛਕ ਕੇ ਪ੍ਰਸੰਨ ਹੋਇਆ। ਬਾਬਾ ਬੁੱਢਾ ਜੀ ਤੋਂ ਲੰਗਰ ਦੀ ਮਹਿਮਾ ਸੁਣ ਕੇ 12 ਪਿੰਡਾਂ ਦਾ ਪਟਾ ਲਿਖਵਾ ਕੇ ਗੁਰੂ ਜੀ ਦੀ ਭੇਟਾ ਕੀਤਾ ਪਰ ਗੁਰੂ ਸਾਹਿਬ ਨੇ ਲੈਣ ਤੋਂ ਨਾਂਹ ਕਰ ਦਿੱਤੀ।
ਗੁਰੂ ਅਮਰਦਾਸ ਜੀ ਨੇ ਆਪ ਥਾਂ ਪਸੰਦ ਕਰਕੇ ‘ਗੁਰੂ ਕਾ ਚੱਕ’ਵਸਾਉਣ ਦੀ ਜ਼ੁੰਮੇਵਾਰੀ ਰਾਮਦਾਸ ਜੀ ਨੂੰ ਸੌਂਪੀ। ਕਾਰ-ਸੇਵਾ ਦਾ ਮੁਖੀ ਬਾਬਾ ਬੁੱਢਾ ਜੀ ਨੂੰ ਬਣਾਇਆ ਗਿਆ। ਗੁਰੂ ਅਮਰਦਾਸ ਜੀ ਨੇ ਸੱਚ-ਖੰਡ ਵਾਪਸੀ ਦਾ ਸਮਾਂ ਨੇੜੇ ਆ ਗਿਆ ਜਾਣ ਕੇ ਨਿਸ਼ਕਾਮ ਸੇਵਕ (ਗੁਰੂ) ਰਾਮਦਾਸ ਜੀ ਅੱਗੇ ਪੰਜ ਪੈਸੇ ਤੇ ਨਾਰੀਅਲ ਰੱਖ ਕੇ ਮੱਥਾ ਟੇਕਿਆ ਤੇ ਆਪਣੇ ਅਸਥਾਨ ’ਤੇ ਬਿਠਾਇਆ। ਬਾਬਾ ਬੁੱਢਾ ਜੀ ਪਾਸੋਂ ਗੁਰਿਆਈ ਦਾ ਤਿਲਕ ਲਵਾਇਆ। ਕੁਝ ਸਮੇਂ ਪਿੱਛੋਂ ਗੁਰੂ ਅਮਰਦਾਸ ਜੀ ਜੋਤੀ-ਜੋਤਿ ਸਮਾ ਗਏ। ਗੁਰੂ ਅਮਰਦਾਸ ਜੀ ਦੀਆਂ ਅੰਤਿਮ ਰਸਮਾਂ ਬਾਬਾ ਬੁੱਢਾ ਜੀ ਨੇ ਆਪਣੇ ਹੱਥੀਂ ਕੀਤੀਆਂ।
ਗੁਰੂ ਰਾਮਦਾਸ ਜੀ ਨੇ ਰਾਮਦਾਸਪੁਰ ਦੀ ਸਥਾਪਨਾ ਕਰਕੇ-ਅੰਮ੍ਰਿਤ ਸਰੋਵਰ ਦਾ ਟੱਕ ਲਗਵਾ ਕੇ ਬਾਬਾ ਬੁੱਢਾ ਜੀ ਨੂੰ ਇਸ ਮਹਾਨ ਕਾਰ-ਸੇਵਾ ਦਾ ਕੰਮ ਸੌਂਪਿਆ। ਜਿਸ ਥਾਂ ਤੇ ਬੈਠ ਕੇ ਬਾਬਾ ਬੁੱਢਾ ਜੀ ਪਵਿੱਤਰ ਸਰੋਵਰ ਦੀ ਸੇਵਾ ਕਰਵਾਇਆ ਕਰਦੇ ਸਨ। ਉਹ ਬੇਰੀ ਸ਼੍ਰੀ ਦਰਬਾਰ ਸਾਹਿਬ ਦੀ ਪਰਕਰਮਾ ਵਿੱਚ ‘ਬੇਰ ਬਾਬਾ ਬੁੱਢਾ ਜੀ’ ਦੀ ਇਤਿਹਾਸਿਕ ਯਾਦ ਵਜੋਂ ਅੱਜ ਵੀ ਮੌਜੂਦ (ਸੁਰੱਖਿਅਤ) ਹੈ। ਗੁਰੂ ਰਾਮਦਾਸ ਜੀ ਨੇ ਪਹਿਲੇ ਗੁਰੂ ਸਾਹਿਬਾਨ ਦੀਆਂ ਕਾਇਮ ਕੀਤੀਆਂ ਰਵਾਇਤਾਂ ਅਨੁਸਾਰ ਆਪ (ਗੁਰੂ) ਅਰਜਨ ਦੇਵ ਜੀ ਨੂੰ ਗੁਰਗੱਦੀ ਦੀ ਜ਼ੁੰਮੇਵਾਰੀ ਸੌਂਪ ਕੇ ਬਾਬਾ ਬੁੱਢਾ ਜੀ ਪਾਸੋਂ ਤਿਲਕ ਦੀ ਰਸਮ ਕਰਵਾਈ ਤੇ ਉਸੇ ਦਿਨ ਗੁਰੂ ਰਾਮਦਾਸ ਜੀ ਜੋਤੀ-ਜੋਤਿ ਸਮਾਏ। ਗੁਰੂ ਜੀ ਦੇ ਅੰਤਿਮ ਸਸਕਾਰ ਦੀਆਂ ਜ਼ੁੰਮੇਵਾਰੀਆਂ ਵੀ ਬਾਬਾ ਬੁੱਢਾ ਜੀ ਨੇ ਨਿਭਾਈਆਂ।
ਗੁਰੂ ਅਰਜਨ ਦੇਵ ਜੀ ਨੇ ਸ਼੍ਰੀ ਹਰਿਮੰਦਰ ਸਾਹਿਬ ਦੀ ਉਸਾਰੀ ਦੇ ਕੰਮ ਦੀ ਕਾਰ-ਸੇਵਾ ਦਾ ਸਮੁੱਚਾ ਪ੍ਰਬੰਧ ਬਾਬਾ ਬੁੱਢਾ ਜੀ ਨੂੰ ਸੰਭਾਲ ਦਿੱਤਾ। ਬਾਬਾ ਬੁੱਢਾ ਜੀ ਅੰਮ੍ਰਿਤ ਸਰੋਵਰ ਦੇ ਕੰਢੇ ਬੇਰੀ ਹੇਠ ਬੈਠ ਕੇ ਸਾਰੇ ਕੰਮ ਨੂੰ ਆਪਣੀ ਦੇਖ-ਰੇਖ ਵਿੱਚ ਕਰਵਾਉਂਦੇ। ਬਾਬਾ ਬੁੱਢਾ ਜੀ ਨੇ ਲਾਹੌਰ ਦੇ ਹਾਕਮ ਵਜ਼ੀਰ ਖਾਂ ਦਾ ਰੋਗ ਦੂਰ ਕੀਤਾ। ਬਾਬਾ ਬੁੱਢਾ ਜੀ ਨੇ ਗੁਰੂ ਅਰਜਨ ਦੇਵ ਜੀ ਦੇ ਵੱਡੇ ਭਰਾ ਪਿ੍ਰਥੀ ਚੰਦ ਵੱਲੋਂ ਕੀਤੇ ਹਰ ਹਮਲੇ ਨੂੰ ਅਸਫਲ ਬਣਾਇਆ। ਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਲਿਖਵਾ ਕੇ ਸੰਮਤ 1661 ਬਿਕਰਮੀ, ਸੰਨ 1604 ਈ: ਵਿੱਚ ਸ਼੍ਰੀ ਹਰਿਮੰਦਰ ਸਾਹਿਬ ਵਿੱਚ ‘ਆਦਿ ਗ੍ਰੰਥ’ ਦਾ ਪਹਿਲਾ ਪ੍ਰਕਾਸ਼ ਕੀਤਾ ਗਿਆ ਤਾਂ ਬਾਬਾ ਬੁੱਢਾ ਜੀ ਨੂੰ ਪਹਿਲਾ ਗ੍ਰੰਥੀ ਥਾਪਿਆ ਗਿਆ। ਬਾਬਾ ਬੁੱਢਾ ਜੀ ਨੇ ਹੀ ਪਹਿਲਾ ਵਾਕ ਸੰਗਤਾਂ ਨੂੰ ਸਰਵਣ ਕਰਵਾਇਆ।
ਗੁਰੂ ਅਰਜਨ ਦੇਵ ਜੀ ਲਾਹੌਰ ਵਿਖੇ ਸ਼ਹੀਦੀ ਤੋਂ ਪਹਿਲਾਂ ਭਾਵੇਂ (ਗੁਰੂ) ਹਰਿਗੋਬਿੰਦ ਸਾਹਿਬ ਜੀ ਨੂੰ ਗੁਰਿਆਈ ਦੇ ਗਏ ਸਨ ਪਰ ਸ਼ਹੀਦੀ ਤੋਂ ਬਾਅਦ ਹੀ ਬਾਬਾ ਬੁੱਢਾ ਜੀ ਨੇ ਗੁਰੂ ਜੀ ਨੂੰ ਤਿਲਕ ਲਗਾਇਆ ਅਤੇ ਮੀਰੀ-ਪੀਰੀ ਦੀਆਂ ਦੋ ਕਿਰਪਾਨਾਂ ਵੀ ਪਹਿਨਾਈਆਂ ਤਾਂ ਜੋ ਜ਼ਾਲਮ ਤੇ ਜਾਬਰ ਹਕੂਮਤ ਦੀਆਂ ਵਧੀਕੀਆਂ ਦਾ ਉਹਨਾਂ ਨਾਲ ਮੁਕਾਬਲਾ ਕੀਤਾ ਜਾ ਸਕੇ। ਬਾਬਾ ਬੁੱਢਾ ਜੀ ਵੱਲੋਂ ਭਗਤੀ ਤੇ ਸ਼ਕਤੀ ਦੇ ਸਿਧਾਂਤ ਨੂੰ ਤਿਲਕ ਲਾਇਆ ਗਿਆ। ਸ਼੍ਰੀ ਅਕਾਲ ਤਖ਼ਤ ਦੀ ਨੀਂਹ ਗੁਰੂ ਜੀ ਨੇ ਬਾਬਾ ਬੁੱਢਾ ਜੀ ਤੋਂ ਰਖਵਾਈ। ਗੁਰੂ ਹਰਿਗੋਬਿੰਦ ਸਾਹਿਬ ਨੇ ਗੁਰਮੁਖੀ ਬਾਬਾ ਬੁੱਢਾ ਜੀ ਤੋਂ ਪੜ੍ਹੀ। ਜਹਾਂਗੀਰ ਨੇ ਜਦ ਗੁਰੂ ਹਰਿਗੋਬਿੰਦ ਸਾਹਿਬ ਨੂੰ ਗਵਾਲੀਅਰ ਦੇ ਕਿਲ੍ਹੇ ਵਿੱਚ ਕੈਦ ਕਰਵਾ ਦਿੱਤਾ ਤਾਂ ਮਗਰੋਂ ਗੁਰੂ ਘਰ ਦਾ ਸਾਰਾ ਪ੍ਰਬੰਧ ਬਾਬਾ ਬੁੱਢਾ ਜੀ ਨੇ ਕੀਤਾ। ਬਾਬਾ ਬੁੱਢਾ ਜੀ ਮਾਤਾ ਗੰਗਾ ਜੀ ਦੇ ਹੁਕਮ ਅਨੁਸਾਰ ਗਵਾਲੀਅਰ ਗਏ ਪਰ ਗੁਰੂ ਜੀ ਦੇ ਦਰਸ਼ਨ ਨਾ ਕਰ ਸਕੇ। ਜਦ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲ੍ਹੇ ਵਿੱਚੋਂ ਰਿਹਾਅ ਹੋਏ ਤਾਂ ਬਾਬਾ ਬੁੱਢਾ ਜੀ ਨੇ ਉਹਨਾਂ ਦੇ ਸ਼੍ਰੀ ਅੰਮ੍ਰਿਤਸਰ ਪੁੱਜਣ ਤੇ ਸਾਰੇ ਸ਼ਹਿਰ ਵਿੱਚ ਦੀਪਮਾਲਾ ਕਰਵਾਈ। ਬਾਬਾ ਬੁੱਢਾ ਜੀ ਨੇ ਚੌਂਕੀ ਸਾਹਿਬ ਦੀ ਰੀਤ ਚਲਾਈ। ਚੌਂਕੀ ਸਾਹਿਬ ਦੀ ਰੀਤ ਉਸ ਸਮੇਂ ਤੋਂ ਹੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਨਿਰੰਤਰ ਜਾਰੀ ਹੈ। ਚਾਹੇ ਮੀਂਹ ਹੋਵੇ, ਚਾਹੇ ਹਨੇਰੀ।
ਬਾਬਾ ਬੁੱਢਾ ਜੀ ਇਸ ਸਮੇਂ ਕਾਫ਼ੀ ਬਿਰਧ ਅਵਸਥਾ ਵਿੱਚ ਸਨ। ਗੁਰੂ ਹਰਿਗੋਬਿੰਦ ਸਾਹਿਬ ਤੋਂ ਆਗਿਆ ਲੈ ਕੇ ਆਪਣੇ ਪਿੰਡ ਰਮਦਾਸ ਆ ਗਏ। ਬਾਬਾ ਬੁੱਢਾ ਜੀ ਨੇ ਪੰਜ ਗੁਰੂ ਸਾਹਿਬਾਨਾਂ (ਦੂਜੇ, ਤੀਜੇ, ਚੌਥੇ, ਪੰਜਵੇਂ, ਛੇਵੇਂ) ਨੂੰ ਆਪਣੇ ਹੱਥੀਂ ਗੁਰਿਆਈ ਦੇ ਤਿਲਕ ਦੀ ਰਸਮ ਕੀਤੀ ਤੇ ਅੱਠ ਗੁਰੂ ਸਾਹਿਬਾਨਾਂ ਦੇ ਆਪ ਨੂੰ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਬਾਬਾ ਬੁੱਢਾ ਜੀ ਨੇ ਸੰਤੋਖਸਰ, ਰਾਮਸਰ, ਕੌਲਸਰ, ਬਿਬੇਕਸਰ, ਤਰਨਤਾਰਨ ਦੇ ਪਵਿੱਤਰ ਸਰੋਵਰ ਦੀ ਨੀਂਹ ਰੱਖੀ। ਸ਼੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਤੇ ਡੇਰਾ ਬਾਬਾ ਨਾਨਕ ਦੀ ਨੀਂਹ ਵੀ ਬਾਬਾ ਬੁੱਢਾ ਜੀ ਨੇ ਰੱਖੀ। ਬਾਬਾ ਬੁੱਢਾ ਜੀ ਨੇ ਗੁਰੂ ਘਰ ਦੀ ਸੇਵਾ, ਲੰਗਰ ਦੀ, ਪੰਗਤ ਦੀ, ਸੰਗਤ ਦੀ, ਜੋੜਿਆਂ ਦੀ , ਘੋੜਿਆਂ ਦੀ, ਵਾਹੀ ਦੀ, ਗੋਡੀ ਦੀ, ਪੱਠੇ ਪਾਉਣ ਦੀ, ਡੰਗਰ ਸਾਂਭਣ ਦੀ, ਗੱਲ ਕੀ ਹਰ ਪ੍ਰਕਾਰ ਦੀ ਸੇਵਾ ਆਪ ਨੇ ਜੀਅ ਲਾ ਕੇ ਕੀਤੀ। ਬਾਬਾ ਬੁੱਢਾ ਜੀ 14 ਮੱਘਰ ਸੰਮਤ 1688 ਬਿਕਰਮੀ, 16 ਨਵੰਬਰ ਸੰਨ 1631 ਈ: ਨੂੰ 125 ਸਾਲ ਦੀ ਉਮਰ ਭੋਗ ਕੇ ਸੱਚ-ਖੰਡ ਜਾ ਬਿਰਾਜੇ। ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਬਾਬਾ ਬੁੱਢਾ ਜੀ ਦਾ ਅੰਤਿਮ ਸਸਕਾਰ ਆਪਣੇ ਹੱਥੀਂ ਕੀਤਾ। ਸਸਕਾਰ ਦੇ ਥਾਂ ’ਤੇ ‘ਸੱਚ-ਖੰਡ’ ਨਾਂ ਦਾ ਗੁਰਦੁਆਰਾ ਬਣਿਆ ਹੋਇਆ ਹੈ। ਬਾਬਾ ਬੁੱਢਾ ਜੀ ਦਾ 518ਵਾਂ ਜਨਮ-ਦਿਨ 23 ਅਕਤੂਬਰ ਦਿਨ ਬੁੱਧਵਾਰ ਨੂੰ ਪਿੰਡ ਕੱਥੂਨੰਗਲ (ਅੰਮ੍ਰਿਤਸਰ) ਵਿਖੇ ਬੜੀ ਸ਼ਰਧਾ ਭਾਵਨਾ ਤੇ ਸਤਿਕਾਰ ਸਹਿਤ ਮਨਾਇਆ ਜਾ ਰਿਹਾ ਹੈ।

#1138/63-ਏ, ਗੁਰੂ ਤੇਗ਼ ਬਹਾਦਰ ਨਗਰ,
ਗਲੀ ਨੰਬਰ 1, ਚੰਡੀਗੜ੍ਹ ਰੋਡ, ਜਮਾਲਪੁਰ ਲੁਧਿਆਣਾ।
Email :[email protected]
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly