ਪਿੰਡ ਭਰੋਮਜਾਰਾ ਵਿਖੇ “ਸਲਾਨਾ ਛਿੰਜ ਮੇਲਾ” 27 ਅਕਤੂਬਰ ਨੂੰ – ਰਾਮ ਲੁਭਾਇਆ

ਬੰਗਾ (ਸਮਾਜ ਵੀਕਲੀ)  (ਚਰਨਜੀਤ ਸੱਲ੍ਹਾ):- ਸਮੂਹ ਨਗਰ ਨਿਵਾਸੀ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਪਿੰਡ ਭਰੋਮਜਾਰਾ ਵਿਖੇ 8 ਵਾਂ “ਸਲਾਨਾ ਛਿੰਝ ਮੇਲਾ” 27 ਅਕਤੂਬਰ 2024 ਦਿਨ ਐਤਵਾਰ ਨੂੰ ਧੂਮਧਾਮ ਨਾਲ ਕਰਵਾਇਆ ਜਾ ਰਿਹਾ ਹੈ। ਇਸ ਮੇਲੇ ਦੀ ਜਾਣਕਾਰੀ ਦਿੰਦੇ ਹੋਏ ਮੇਲਾ ਮੁੱਖ ਪ੍ਰਬੰਧਕ ਰਾਮ ਲੁਭਾਇਆ ਸੁੰਡਾ ਅਤੇ ਦਰਵਜੀਤ ਸਿੰਘ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਬੰਗਾ ਨੇ ਦੱਸਿਆ ਕਿ ਇਸ ਛਿੰਝ ਮੇਲੇ ਵਿੱਚ ਇਸ ਵਾਰ 3 ਪਟਕੇ ਦੀਆਂ ਕੁਸ਼ਤੀਆਂ ਕਰਵਾਈਆਂ ਜਾਣਗੀਆਂ। 3 ਨੰਬਰ ਪਟਕੇ ਦੀ ਕੁਸ਼ਤੀ ਰਜਾਕ ਅਖਾੜਾ ਮਲੇਰਕੋਟਲਾ ਅਤੇ ਮਨਪ੍ਰੀਤ ਅਖਾੜਾ ਬਿਰੜਵਾਲ ਵਿੱਚਕਾਰ ਹੋਵੇਗੀ। ਜੇਤੂ ਪਹਿਲਵਾਨ ਨੂੰ 21ਹਜਾਰ ਰੁਪਏ ਨਗਦ ਇਨਾਮ ਦਿੱਤਾ ਜਾਵੇਗਾ। 2 ਨੰਬਰ ਪਟਕੇ ਦੀ ਕੁਸ਼ਤੀ ਤਾਜ ਅਖਾੜਾ ਰੋਉਣੀ ਅਤੇ ਚੰਦਨ ਅਖਾੜਾ ਜੱਖੇਵਾਲ ਵਿਚ ਕਰਵਾਈ ਜਾਵੇਗੀ। ਜੇਤੂ ਪਹਿਲਵਾਨ ਨੂੰ 41ਹਜਾਰ ਰੁਪਏ ਨਗਦ ਇਨਾਮ ਦਿੱਤਾ ਜਾਵੇਗਾ। ਇੱਕ ਨੰਬਰ ਪਟਕੇ ਦੀ ਕੁਸ਼ਤੀ ਗੌਰਵ ਮਾਛੀਵਾੜਾ ਅਤੇ ਜੌਂਟੀ ਦਿੱਲੀ ਵਿੱਚਕਾਰ ਹੋਵੇਗੀ ਜੇਤੂ ਪਹਿਲਵਾਨ ਨੂੰ 1,15 ਹਜਾਰ ਰੁਪਏ ਨਗਦ ਇਨਾਮ ਨਾਲ ਸਨਮਾਨਿਤ ਕੀਤਾ ਜਾਵੇਗਾ। ਅੱਜ ਬਾਬਾ ਜਸਦੀਪ ਸਿੰਘ ਮੰਗਾ ਬਾਬਾ ਝੰਡਾ ਜੀ ਵਲੋਂ ਪੋਸਟਰ ਜਾਰੀ ਕੀਤਾ ਗਿਆ। ਇਸ ਮੌਕੇ ਬਾਬਾ ਯੁਵਰਾਜ ਸਿੰਘ ਝੰਡਾ ਜੀ, ਮੁੱਖ ਪ੍ਰਬੰਧਕ ਰਾਮ ਲੁਭਾਇਆ ਸੁੰਡਾ, ਦਰਵਜੀਤ ਸਿੰਘ ਪੂੰਨੀ, ਚਿਰੰਜੀ ਲਾਲ, ਸਰਵਣ ਰਾਮ, ਹਰਭਜਨ ਲਾਲ ਭੱਜੀ, ਹਰਮੇਸ਼ ਲਾਲ, ਹਰਦਿਆਲ ਬਿੱਟੂ, ਸਾਹਿਲ ਸੁੰਡਾ, ਮੁਖਤਿਆਰ ਸਿੰਘ, ਦੇਸ ਰਾਜ, ਸੋਮ ਨਾਥ ਸੁੰਡਾ, ਹਰਪ੍ਰੀਤ ਹਨੀ ਆਦਿ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous article“ਰਾਈਡ ਫ਼ੋਰ ਪੀਸ” ਮਿਸ਼ਨ ਤਹਿਤ ਅਹਮਦੀਆ ਮੁਸਲਮ ਜਮਾਤ ਦੇ 6 ਸਾਈਕਲ ਸਵਾਰਾ ਦਾ ਵਿਦਿਆ ਮੰਦਰ ਸੀਨੀਅਰ ਸਕੈਂਡਰੀ ਸਕੂਲ ਪਹੁੰਚਣ ਤੇ ਕੀਤਾ ਸਵਾਗਤ
Next articleਗਲੋਬਲ ਆਇਓਡੀਨ ਡੈਫੀਸੈ਼ਸੀ ਡਿਸਆਡਰਸ ਪ੍ਰਵੈਂਨਸ਼ਨ ਡੇ ਸਿਵਲ ਹਸਪਤਾਲ ਬੰਗਾ ਵਿਖੇ ਮਨਾਇਆ