ਰੰਗ-ਤਮਾਸ਼ੇ ਕੁਦਰਤ ਦੇ___

ਅਮਰਜੀਤ ਸਿੰਘ ਤੂਰ
(ਸਮਾਜ ਵੀਕਲੀ) ਕੁਦਰਤ ਲਾਏ ਰੰਗ ਤਮਾਸ਼ੇ, ਖਤਮ ਹੋ ਗਏ ਤੋਲੇ-ਮਾਸੇ, ਹੁਣ ਤਾਂ ਕੁਇੰਟਲਾਂ ਚ ਚੱਲੇ ਵਪਾਰ,
ਅਫੀਮ, ਭੁੱਕੀ,ਡੋਡੇ, ਚਿੱਟਾ, ਸ਼ਰਾਬ ਤੋਂ ਉੱਤੇ ਦਾ ਨਸ਼ਾ, ਕੈਮੀਕਲ ਦਾ ਪੱਤਾ ਚੱਟਣਾ ਹੀ  ਕਰਦਾ ਮਾਰ।
ਤਰਕਸ਼ੀਲ ਆਪਣੇ ਮਜਮੇ ਲਾਉਂਦੇ,ਤਰਕ ਨਾਲ ਵਹਿਮਾ ਭਰਮਾਂ ਨੂੰ ਝੁਠਲਾਉਂਦੇ। ਨਸ਼ੇੜੀਆਂ ਲਈ ਸੱਚ ਦੀ ਨਵੀਓ-ਨਵੀਂ ਬਹਾਰ,ਕਰਨ ਤੋਂ ਨਸ਼ਾ ਬਾਜ਼ ਨ੍ਹੀਂਆਉਂਦੇ।
ਜੁਗਤੀ ਪੂਰੇ ਲੁਕ ਲੁਕ ਕੇ ਕਰਦੇ ਅਮਲ,
ਛਿੱਤਰ ਖਾਣ ਤੋਂ ਨਹੀਂ ਕਤਰਾਉਂਦੇ।
ਚੰਗੇ ਭਲੇ ਬੰਦੇ ਵੀ, ਡਾਕਟਰਾਂ ਕੋਲ ਜਾਣ ਤੋਂ ਡਰਦੇ,ਪਤਾ ਲੱਗਜੇ ਕੋਈ ਦਵਾਈ, ਆਪਣਾ ਇਲਾਜ ਆਪ ਹੀ ਕਰਦੇ।
ਭਖ ਹੋਈ ਸਰੀਰ ਨੂੰ,ਕੀ ਪਤਾ ਪੈਰਾਸੀਟਾਮੋਲ ਖਾ ਕੇ ਹੀ ਸਰਜੇ,ਅਨਾੜੀ ਆਪੂੰ ਬਣੇ ਹਕੀਮ, ਕੰਜੂਸੀ ਦੀਆਂ ਹੱਦਾਂ ਪਾਰ ਕਰਦੇ।
ਲਾ-ਇਲਾਜ ਬਿਮਾਰੀਆਂ ਨੂੰ ਸੱਦਾ ਦਿੰਦੇ, ਅਣਆਈ ਮੌਤ ਨੇ ਮਰਦੇ, ਡਾਕਟਰਾਂ ਵੀ ਲੁੱਟਣ ਤੇ ਲੱਕ ਬੰਨ੍ਹਿਆ, ਗਰੀਬਾਂ ਦੀ ਜੂੰ ਵੀ ਨਾ ਛੱਡ ਦੇ।
ਅਮਰਜੀਤ ਸਿੰਘ ਤੂਰ ਪਿੰਡ ਕੁਲਬੁਰਛਾਂ ਜਿਲਾ ਪਟਿਆਲਾ ਸੰਪਰਕ- 9878469639
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਮੈਂ ਗਲੀ ਗਲੀ ਲੱਭਦੀ****”
Next articleਸੁਰੱਖਿਆ ਬਲਾਂ ਨੇ ਜੰਮੂ-ਕਸ਼ਮੀਰ ‘ਚ ਵੱਡੀ ਸਾਜ਼ਿਸ਼ ਨੂੰ ਕੀਤਾ ਨਾਕਾਮ, ਫੌਜ ਨੇ ਮਾਰਿਆ ਅੱਤਵਾਦੀ; ਜੰਗੀ ਹਥਿਆਰ ਬਰਾਮਦ ਹੋਏ