ਮੈਂ ਗਲੀ ਗਲੀ ਲੱਭਦੀ****”

ਸੁਰਜੀਤ ਸਾਰੰਗ 
(ਸਮਾਜ ਵੀਕਲੀ) 
ਮੈਂ ਗਲੀ ਗਲੀ ਲੱਭਦੀ
ਬੇ-ਵਫਾ ਨੇ ਮੇਰੀ ਜਿੰਦ ਦੁੱਖਾਂ ਵਿਚ ਰੋਲਦੀ।
ਮੈਂ ਦੀਵਾਨੀ ਉਹਨੂੰ ਗਲੀ ਗਲੀ ਲੱਭਦੀ।
ਸੋਹਣਾ ਉਹਦਾ ਉਚਾ ਜਿਹਾ ਕੱਦ ਉਹਦੇ ਨੈਣ ਨਸ਼ੀਲੇ
ਨਾਗ ਇਸ਼ਕ ਦੇ ਜਿਨੇ ਬੰਨ ਬੰਨ ਕੀਲੇ ਨੇ।
ਕੋਈ ਤਾਂ ਖਬਰ ਦੇਵੇ ਮੇਰੇ ਸੋਹਣੇ ਚੰਨ।
ਮੈਂ ਗਲੀ ਗਲੀ ਲੱਭਦੀ ਉਸਨੂੰ
ਦੀਵਾਨੀ।
ਹੰਝੂਆਂ ਵਿਚ ਘੁਲੀ ਮੇਰੇ ਹਾਸਿਆਂ ਨੇ।
ਨਜ਼ਰ ਨਾ ਆਵੇ ਜਿਹੜਾ ਮੇਰੇ ਕੋਲ ਕੱਲ ਸੀ
ਮੈਂ ਗਲੀ ਗਲੀ ਲੱਭਦੀ ਹੋਈ ਦੀਵਾਨੀ
ਕੋਈ ਵੀ ਨਾ ਸੁਣੇ ਮੇਰਾ ਦੁੱਖ ਬੈਠ ਕੇ।
ਮੇਰੇ ਕੋਲ ਵੱਡ ਵੱਡ ਖਾਂਦੇ ਨਜ਼ਾਰੇ ਜੁਲਮੀ।
ਮੈਂ ਗਲੀ ਗਲੀ ਲੱਭਦੀ ਹੋਈ ਦੀਵਾਨੀ।
ਸੋਚ ਸਮਝ ਕੇ ਸੌਦੇ ਕਦੇ ਹੁੰਦੇ ਪਿਆਰ ਦੇ
ਲੁਟਦੇ ਕਦੇ ਨਾ ਜਿਦਾ ਪ੍ਰੀਤਾਂ ਵਾਰ ਕੇ।
ਉਸ ਵਕਤ ਹੋਸ਼ ਕਿਥੇ ਸੀ ਕੋਲ।
ਹੋਈ ਹਾਂ ਦੀਵਾਨੀ ਉਸਨੂੰ ਗਲੀ ਗਲੀ ਲੱਭਦੀ।
ਬੇ-ਵਫਾ ਨੇ ਜਿੰਦ ਮੇਰੀ ਦੁਖਾਂ ਵਿਚ ਰੋਲ ਦਿੱਤੀ।
ਸੁਰਜੀਤ ਸਾਰੰਗ
Previous article‘ਖਾਲਿਸਤਾਨ ਪੱਖੀ ਕੱਟੜਪੰਥੀ ਕੈਨੇਡਾ ਸਕਿਓਰਿਟੀ ਇੰਟੈਲੀਜੈਂਸ ਸਰਵਿਸ ਲਈ ਕੰਮ ਕਰਦੇ ਹਨ’, ਰਾਜਦੂਤ ਸੰਜੇ ਵਰਮਾ ਨੇ ਕੀਤਾ ਖੁਲਾਸਾ
Next articleਰੰਗ-ਤਮਾਸ਼ੇ ਕੁਦਰਤ ਦੇ___