(ਸਮਾਜ ਵੀਕਲੀ)
ਕਰਵਾਚੌਥ ਮਨਾਵਾਂ,
ਚਾਹੇ ਨਾ ਵੀ ਮਨਾਵਾਂ।
ਬਿੰਦੀ ਸੁਰਖੀ ਲਗਾਵਾਂ,
ਭਾਵੇਂ ਨਾ ਵੀ ਲਗਾਵਾਂ।
ਕਰਵਾਚੌਥ…..
ਤੇਰੇ ਨਾਲ਼ ਲੜ੍ਹਾਈ,
ਨਾ ਕੋਈ ਝਗੜਾ ਕਰਾਂ।
ਜਿੱਥੇ ਹੱਥ ਰੱਖੇ ਤੂੰ,
ਹਾਮੀ ਮੈਂ ਵੀ ਭਰਾਂ।
ਜੋਗਣ ਪਿਆਰ ਤੇਰੇ ਦੀ,
ਪ੍ਰੀਤਾਂ ਦਿਲ ਤੋਂ ਨਿਭਾਵਾਂ।
ਕਰਵਾਚੌਥ…..
ਨਵੇਂ ਸੂਟ ਮਾਹੀਆ ਦੇਵੇ,
ਨਾਲ਼ੇ ਫਲ ਬੇਬੇ ਲੱਭੇ।
ਆਉਂਦੇ ਨੱਖਰੇ ਨਾ ਮੇਚ,
ਕਹਿੰਦੀ ਕੁੱਝ ਵੀ ਨਾ ਫੱੱਬੇ।
ਨਾ..ਨਾ.. ਮੰਗ ਨਾ ਮਨੌਤ,
ਰੋਟੀ ਸਬਰਾਂ ਦੀ ਖਾਵਾਂ।
ਕਰਵਾਚੌਥ…..
ਉਮਰਾਂ ਧੁਰ ਤੋਂ ਨੇ ਲਿਖੀਆਂ,
ਕੋਈ ਬਦਲ ਨਾ ਸਕਿਆ।
ਅਰਮਾਨ ਰਹਿ ਨਾ ਜਾਵੇ,
ਕੋਈ ਮਨ ਵਿੱਚ ਰੱਖਿਆ।
ਰੱਬ ਤੋਂ ਮਿਲੀਆਂ ਬਰਕਤਾਂ,
ਖੁਸ਼ੀਆਂ ਨਾਲ਼ ਹੰਢਾਵਾਂ।
ਕਰਵਾਚੌਥ…..
ਮਨਜੀਤ ਕੌਰ ਧੀਮਾਨ, ਸ਼ੇਰਪੁਰ, ਲੁਧਿਆਣਾ।
ਸੰ:9464633059