ਪਿੰਡ ਦੇ ਵਿਕਾਸ ਕੰਮ ਬਿਨਾਂ ਕਿਸੇ ਵਿਤਕਰੇ ਤੋਂ ਕੀਤੇ ਜਾਣਗੇ-ਸਰਪੰਚ ਰਾਵਿੰਦਰ ਸਿੰਘ
ਅਮਰਗੜ੍ਹ (ਸਮਾਜ ਵੀਕਲੀ) (ਗੁਰਜੰਟ ਸਿੰਘ ਢਢੋਗਲ) – ਨਜਦੀਕੀ ਪਿੰਡ ਲੁਹਾਰ ਮਾਜਰਾ ਵਿਖੇ ਹੋਈਆਂ ਪੰਚਾਇਤੀ ਚੋਣਾਂ ਵਿੱਚ ਰਾਵਿੰਦਰ ਸਿੰਘ ਸਿੱਧੂ ਜੋ ਇਸ ਵਾਰ ਪਿੰਡ ਦੀ ਸਰਪੰਚੀ ਚੋਣ ਲੜ੍ਹੇ ਸਨ, ਨੇ ਆਪਣੇ ਨਿਕਟ ਵਿਰੋਧੀ ਉਮੀਦਵਾਰ ਨੂੰ 32 ਵੋਟਾਂ ਦੇ ਵੱਡੇ ਫਰਕ ਨਾਲ ਹਰਾ ਕੇ ਪਿੰਡ ਦੇ ਸਰਪੰਚ ਚੁਣੇ ਗਏ। ਇਸ ਚੋਣ ਨਵੀਂ ਚੁਣੀ ਪੰਚਾਇਤ ਵੱਲੋਂ ਗੁਰਦੁਆਰਾ ਸਾਹਿਬ ਜਾ ਕੇ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ਗਿਆ, । ਜਿੱਤ ਹੋਏ ਪੰਚਾਂ ਦੇ ਨਾਂ ਜਗਤਾਰ ਸਿੰਘ, ਕਿਰਨਦੀਪ ਕੌਰ, ਜਸਪਾਲ ਕੌਰ, ਰਾਜਿੰਦਰ ਸਿੰਘ, ਕੁਲਦੀਪ ਸਿੰਘ ਕੰਮ ਕਰਨ ਦੇ ਤਜ਼ਰਬੇ, ਸੂਝ ਅਤੇ ਸਿਆਣਪ ਨਾਲ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਹੁਣ ਮੌਜੂਦਾ ਸਰਕਾਰ ਤੋਂ ਸਹਿਯੋਗ ਲੈ ਕੇ ਪਿੰਡ ਦੇ ਵਿਕਾਸ ਕੰਮਾਂ ਵਿੱਚ ਤੇਜੀ ਲਿਆਉਣਗੇ। ਨਵੇਂ ਚੁਣੇ ਸਰਪੰਚ ਰਾਵਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਪਿੰਡ ਵੱਲੋਂ ਮੈਨੂੰ ਸਰਪੰਚੀ ਦਾ ਅਹੁਦਾ ਦੇ ਕੇ ਨਗਰ ਨੇ ਜੋ ਮਾਣ ਦਿੱਤਾ ਹੈ, ਉਸ ਲਈ ਮੈਂ ਸਮੂਹ ਨਗਰ ਦਾ ਸਦਾ ਰਿਣੀ ਰਹਾਂਗੀ ਅਤੇ ਪਿੰਡ ਦੇ ਵਿਕਾਸ ਕੰਮਾਂ ਵਿੱਚ ਹੋਰ ਤੇਜੀ ਲਿਆ ਕੇ, ਸਭ ਦੇ ਸਹਿਯੋਗ ਨਾਲ ਪਿੰਡ ਦੀ ਦਿੱਖ ਨੂੰ ਹੋਰ ਸੁੰਦਰ ਅਤੇ ਵੱਖ ਵੱਖ ਸਹੂਲਤਾਂ ਵਾਲਾ ਪਿੰਡ ਬਣਾਵਾਂਗਾ । ਉਹ ਪਿੰਡ ਵਿੱਚ ਬਿਨਾਂ ਕਿਸੇ ਭੇਦਭਾਵ ਤੋਂ ਸਾਰੇ ਵਾਰਡਾਂ ਵਿੱਚ ਇੱਕੋ ਜਿਹੇ ਵਿਕਾਸ ਕੰਮਾਂ ਨੂੰ ਤਰਜੀਹ ਦੇਣਗੇ ਅਤੇ ਕਿਸੇ ਨਾਲ ਕੋਈ ਵਿਤਕਰਾ ਨਹੀਂ ਕਰਨਗੇ ਉਨ੍ਹਾਂ ਸਮੂਹ ਨਗਰ ਨਿਵਾਸੀਆਂ ਦਾ ਮੁੜ ਸ਼ੁਕਰਾਨਾ ਕਰਦੇ ਹੋਏ ਕਿਹਾ ਕਿ ਜਿਸ ਤਰ੍ਹਾਂ ਦਾ ਉਨ੍ਹਾਂ ਨੇ ਮੈਨੂੰ ਸਰਪੰਚ ਚੁਣ ਕੇ ਵਿਸ਼ਵਾਸ਼ ਪ੍ਰਗਟਾਇਆ ਹੈ, ਉਸ ਵਿਸ਼ਵਾਸ਼ ਨੂੰ ਉਹ ਕਦੇ ਨਹੀਂ ਟੁੱਟਣ ਦੇਣਗੇ। ਪਿੰਡ ਦੇ ਇਕੱਠੇ ਹੋਏ ਵੋਟਰਾਂ ਵਿੱਚ ਵਧਾਈਆਂ ਦੇਣ ਵਾਲੇ ਹਰਮੇਲ ਸਿੰਘ ਪੱਤਰਕਾਰ,ਲਖਵੀਰ ਸਿੰਘ, ਹਰਵਿੰਦਰ ਸਿੰਘ, ਹਰਮਿੰਦਰ ਸਿੰਘ , ਜਸਵਿੰਦਰ ਸਿੰਘ ਹਰਪ੍ਰੀਤ ਸਿੰਘ, ਦਵਿੰਦਰ ਸਿੰਘ ਸਾਬਕਾ ਸਰਪੰਚ ਬਲਜਿੰਦਰ ਕੌਰ ਪਰਮਜੀਤ ਕੌਰ, ਹਰਮੇਲ ਕੌਰ ਬਹੁਤ ਖੁਸ਼ ਵਿਖਾਈ ਦੇ ਰਹੇ ਸਨ। ਇਸ ਮੌਕੇ ਹੱਕ ਸੱਚ ਦਾ ਪਹਿਰੇਦਾਰ ਤੇ ਲੇਖਕ ਰਮੇਸ਼ਵਰ ਸਿੰਘ ਸਿੱਧੂ ਨੇ ਵੀ ਵਧਾਈਆਂ ਦਿੱਤੀਆਂ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly