ਗੁੱਜਰਾਂ ਦੇ ਕੁੱਲ ਅੰਦਰ ਪਸ਼ੂਆਂ ‘ਤੇ ਘਰ ਦਾ ਕੀਮਤੀ ਸਮਾਨ ਸੜਣ ਤੇ ਮੁਅਵਜਾ ਨਾ ਮਿਲਣ ਕਰਕੇ ਮੁੜ ਡੀ ਸੀ ਨੂੰ ਮੰਗ ਪੱਤਰ ਦਿੱਤਾ

ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਲੇਬਰ ਪਾਰਟੀ ਵਲੋਂ ਪਿੰਡ ਮਹਿਤ ਪੁਰ ਵਿਚ 15 ਮਈ 2024 ਨੂੰ ਗੁਜਰਾਂ ਦੀ ਕੁਲ ਨੂੰ ਅੱਗ ਲਗਣ ਕਾਰਨ ਹੋਏ ਭਾਰੀ ਨੁਕਸਾਨ ਅਤੇ ਪਸ਼ੂਆਂ ਦੇ ਜਿੰਦਾ ਸੜਣ ਲਈ ਮੁਆਵਜਾ ਨਾ ਮਿਲਣ ਤੇ ਮੁੜ ਡਿਪਟੀ ਕਮਿਸ਼ਨਰ ਸ਼੍ਰੀਮਤੀ ਕੋਮਲ ਮਿੱਤਲ ਜੀ ਨੂੰ ਜੈ ਗੋਪਾਲ ਧੀਮਾਨ ਅਤੇ ਸੋਨੂ ਮਹਿਤਪੁਰ ਦੀ ਅਗਵਾਈ ਵਿਚ ਯਾਦ ਪਤੱਰ ਦਿਤਾ ਤੇ ਕਿਹਾ ਕਿ 4 ਕੁ ਲੱਖ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ ਸੀ ਪਰ 5 ਮਹੀਨੇ ਬੀਤ ਜਾਣ ਦੇ ਬਾਵਜੂਦ ਅੱਜ ਤੱਕ ਕੋਈ ਮੁਆਵਜਾ ਨਹੀਂ ਮਿਲਿਆ। ਧੀਮਾਨ ਨੇ ਕਿਹਾ ਕਿ ਦੇਸ਼ ਅੰਦਰ ਬਹੁਤ ਕੁਝ ਮਿਲਦਾ ਹੈ, ਪਰ ਰਹ ਕੰਮ ਲਈ ਭਾਰੀ ਜਦੋਜਹਿਦ ਕਰਨੀ ਪੈਂਦੀ ਹੈ।ਸਰਕਾਰ ਸਿਰਫ ਘੋਸ਼ਣਾਵਾਂ ਹੀ ਕਰਕੇ ਲੋਕਾਂ ਨੁੰ ਖੁਸ਼ ਕਰਨ ਤੱਕ ਸੀਮਤ ਹਨ ਤੇ ਹਰ ਹੋਏ ਨੁਕਸਾਨ ਦਾ ਮੁਅਵਜਾ ਲੈਣ ਲਈ ਕੁਝ ਨਿਯਮਾਂ ਨੂੰ ਅਪਨਾਉਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਗਰੀਬ ਵਿਅਕਤੀਆਂ ਨੇ ਭਾਰੀ ਨੁਕਸਾਨ ਦਾ ਖਮਿਆਜਾ ਭੋਗਿਆ ਤੇ ਸਰਕਾਰ ਨੇ ਫਿਰ ਵੀ ਕੁਝ ਨਹੀਂ ਕੀਤਾ ਤੇ ਨਾ ਹੀ ਕਿਸੇ ਨੇ ਮੁੜ ਜਾ ਕੇ ਵੇਖਿਆ। ਅੱਜ ਦੇ ਜਮਾਨੇ ਵਿਚ ਇਕ ਕੁੱਲੀ ਬਨਾਉਣੀ ਔਖੀ ਹੋ ਜਾਂਦ ਹੈ ਤੇ ਇਨ੍ਹਾਂ ਦੇ ਤਾਂ ਰੁਜਗਾਰ ਦੇ ਸਾਧਨਾ ਦੇ ਨਾਲ ਨਾਲ ਵੱਡਾ ਉਜਾੜਾ ਹੋਇਆ ਸੀ। ਕਿੰਨੀ ਸ਼ਰਮ ਦੀ ਗੱਲ ਹੈ ਕਿ ਇਸ ਕਾਗਜਾਂ ਵਿਚ ਇਮਾਨਦਾਰੀ ਦੀ ਸਰਕਾਰ ਕਹਿਲਾਉਣ ਵਾਲੀ 4 ਲੱਖ ਰੁਪਏ ਦੇ ਤਕਰੀਵਨ ਗਰੀਬ ਪਰਿਵਾਰ ਨੂੰ ਮਆਵਜਾ ਤੱਕ ਨਹੀਂ ਦੇ ਸਕੀ। ਇਸੇ ਤਰ੍ਹਾਂ ਅਨੇਕਾਂ ਵਾਰ ਗਰੀਬ ਲੋਕਾਂ ਦਾ ਨੁਕਸਾਨ ਹੋ ਜਾਂਦਾ ਹੈ ਤੇ ਉਨ੍ਹਾਂ ਨੂੰ ਮੁੱਠੀ ਭਰ ਰਾਹਿਤ ਦੇ ਕੇ ਹੀ ਸਾਰ ਦਿਤਾ ਜਾਂਦਾ ਹੈ।ਹਲਾਤਾਂ ਅਨੁਸਾਰ ਉਸ ਘਰ ਨੂੰ ਸਰਕਾਰ ਇਕ ਪਤੱਰ ਵੀ ਨਹੀਂ ਲਿੱਖ ਸਕੀ ਮੁਆਵਜੇ ਸਬੰਧੀ। ਧੀਮਾਨ ਨੇ ਦਸਿਆ ਕਿ ਇਨਸਾਫ ਦੀ ਲੜਾਈ ਭਾਵੇਂ ਲੰਬੀ ਅਤੇ ਗੁੰਝਲਦਾਰ ਹੈ ਪਰ ਲੜਾਂਗੇ ਜਰੂਰ। ਅਗਰ ਫਿਰ ਵੀ ਮੁਅਵਜਾ ਨਾ ਮਿਲਿਆ ਤਾਂ ਮਾਨਯੋਗ ਅਦਾਲਤ ਦਾ ਦਰਵਾਜਾ ਖਟਖਟਾਇਆ ਜਾਵੇਗਾ। ਧੀਮਾਨ ਨੇ ਲੋਕਾਂ ਅਪੀਲ ਕੀਤੀ ਕਿ ਉਹ ਅਪਣੇ ਸੰਵਿਧਾਨਕ ਅਧਿਕਾਰਾਂ ਪ੍ਰਤੀ ਜਾਗਰੂਕ ਹੋਣ ਤੇ ਮੁਆਵਜੇ ਦੇ ਅਧਿਕਾਰ ਨੂੰ ਲੈਣ ਲਈ ਖੁਦ ਅੱਗੇ ਆਉਣ। ਇਸ ਮੋਕੇ ਸ਼ਾਬੀਰ, ਮਾਸਿਰ ਦੀਨ ਆਦ ਨਾਲ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭਾਸ਼ਾ ਵਿਭਾਗ ਨੇ ਕਰਵਾਇਆ ਸ਼ਾਨਦਾਰ ਜ਼ਿਲ੍ਹਾ ਪੱਧਰੀ ਕੁਇਜ਼ ਮੁਕਾਬਲਾ
Next articleਅੱਤੋਵਾਲ ਪਿੰਡ ਦੀ ਨਵੀਂ ਬਣੀ ਪੰਚਾਇਤ ਨੇ ਧੰਨਵਾਦ ਸਮਾਗਮ ਕਰਵਾਇਆ