ਮੁਆਫ਼ ਕਰਣਾ

ਕੰਵਲਜੀਤ ਕੌਰ ਜੁਨੇਜਾ 
(ਸਮਾਜ ਵੀਕਲੀ)  ਹੁਣ ਜਦੋਂ ਸਾਡੇ ਆਪਣੇ ਬੱਚੇ ਅੰਗਰੇਜ਼ੀ ਸਕੂਲਾਂ ਵਿੱਚ ਪੜ੍ਹਦੇ ਹਨ ਇੰਟਰਨੈਸ਼ਨਲ ਸਕੂਲਾਂ ਵਿੱਚ ਪੜ੍ਦੇ ਹਨ,ਇਥੋਂ ਤੱਕ ਕਿ ਜਿਹੜੀ ਅੱਜ ਦੀ ਪੀੜੀ ਹੈ ਉਹਨਾਂ ਨੂੰ ਪੰਜਾਬੀ ਆਉਂਦੀ ਹੀ ਨਹੀਂ ਜੇ ਥੋੜੀ ਬਹੁਤ ਆਉਂਦੀ ਵੀ ਹੈ ਤਾਂ ਉਹਨਾਂ ਨੂੰ ਬੋਲਦਿਆਂ ਸ਼ਰਮ ਆਉਂਦੀ ਹੈ ਘਰ ਦੇ ਵਿੱਚ ਵੀ ਅੱਜ ਕੱਲ ਬੱਚੇ ਹਿੰਦੀ ਵਿੱਚ ਹੀ  ਭਾਸ਼ਾ ਵਿੱਚ ਤਕਰੀਬਨ ਗੱਲ ਕਰਦੇ ਹਨ, ਫਿਰ ਕੀ ਕਿਹਾ ਜਾਏ ਕਸੂਰ ਕਿਹਦਾ ਹੈ, ਕਸੂਰ ਸਾਡਾ ਆਪਣਾ ਹੈ, ਇਹ ਹੁਣ ਹੋ ਰਿਹਾ ਹੈ ਕਿ ਚਲੋ ਹੁਣ ਤੱਕ ਦੀ ਦੇ ਤਾਂ ਬਜ਼ੁਰਗ ਬੈਠੇ ਸੀ ਜਿਨਾਂ ਨੂੰ ਭਾਸ਼ਾ ਆਉਂਦੀ ਹੈ ਪਰ ਜਿਹੜੀ ਇਹ ਵਾਲੀ ਪੀੜ੍ਹੀ ਆਵੇਗੀ, ਉਸ ਵੇਲੇ ਪੰਜਾਬੀ ਦਾ ਕੀ ਹਾਲ ਹੋਵੇਗਾ, ਇਹ ਸੈਮੀਨਾਰ ਇਹ ਕਾਨਫਰੰਸਾਂ ਇਹ ਕੀ ਕੀ ਨਤੀਜਾ ਲਿਆਉਣਗੀਆਂ ਜਦ ਸਾਡੇ ਇਹ ਬੱਚੇ ਜੋ ਆਪਣੇ ਬੱਚਿਆਂ ਨੂੰ ਪੰਜਾਬੀ ਭਾਸ਼ਾ ਤੋਂ ਹੀ ਦੂਰ ਕਰ ਰਹੇ ਹਨ ਉਹਨਾਂ ਨੂੰ ਆਪ ਤਾਂ ਕੀ ਆਉਣੀ ਉਹਨਾਂ ਦੇ ਅੱਜ ਦੇ ਬੱਚੇ ਜਿਹੜੇ ਹਨ ਉਹਨਾਂ ਨੂੰ ਪੰਜਾਬੀ ਦਾ ਨਾਮ ਹੀ ਨਹੀਂ ਪਤਾ ਹੋਣਾ ਮਾਫ ਕਰਨਾ ਜੀ ਗੱਲਾਂ ਬਹੁਤ ਕੋੜੀਆਂ ਹਨ ਪਰ ਸੱਚੀਆਂ ਹਨ।
ਕੰਵਲਜੀਤ ਕੌਰ ਜੁਨੇਜਾ
ਰੋਹਤਕ ਹਰਿਆਣਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਸ਼ੁਭ ਇੱਛਾਵਾਂ ਨਾਲ
Next articleਖੁਆਸਪੁਰਾ ਦੀ ਨਵੀਂ ਪੰਚਾਇਤ ਦਾ ਗੁਰਦੁਆਰਾ ਕਮੇਟੀ ਵੱਲੋਂ ਵਿਸ਼ੇਸ਼ ਸਨਮਾਨ