ਬਾਬਾ ਜੀਵਨ ਸਿੰਘ ਵੈਲਫੇਅਰ ਅਤੇ ਸਪੋਰਟਸ ਕਲੱਬ ਕੌਹਰੀਆਂ ਵਲੋਂ ਚਾਰ ਲੋੜ੍ਹਵੰਦ ਲੜਕੀਆਂ ਦੇ ਵਿਆਹ ਕੀਤੇ

 ਦਿੜ੍ਹਬਾ ਮੰਡੀ ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ)  ਜਦੋਂ ਸਾਰਾ ਪੰਜਾਬ ਸਰਪੰਚੀ ਦੀਆਂ ਚੋਣਾਂ ਨੂੰ ਲੈਕੇ ਇੱਕ ਦੂਜੇ ਨੂੰ ਠਿੱਬੀ ਲਾਉਣ ਲਈ ਲੜ ਰਿਹਾ ਸੀ ਤਾਂ ਅਜਿਹੇ ਵਿਚ ਵੀ ਕੁਝ ਲੋਕ ਅਜਿਹੇ ਸਨ ਜੋ ਸਮਾਜ ਸੇਵਾ ਨੂੰ ਪ੍ਰਣਾਏ ਹੋਏ ਸਨ। ਹਲਕੇ ਦੇ ਮਸ਼ਹੂਰ ਪਿੰਡ ਕੌਹਰੀਆਂ ਵਿਖੇ ਬਾਬਾ ਜੀਵਨ ਸਿੰਘ ਵੈਲਫ਼ੇਅਰ ਅਤੇ ਸਪੋਰਟਸ ਕਲੱਬ ਵਲੋਂ ਪ੍ਰਧਾਨ ਵਿਨੋਦ ਕੌਹਰੀਆਂ ਦੀ ਅਗਵਾਈ ਵਿੱਚ ਚਾਰ ਲੋੜ੍ਹਵੰਦ ਲੜਕੀਆਂ ਦੇ ਵਿਆਹ ਕੀਤੇ ਗਏ। ਜੋ ਕਿ ਬਹੁਤ ਹੀ ਸ਼ਲਾਘਾਯੋਗ ਕਾਰਜ ਹੈ। ਇਸ ਮੌਕੇ ਸਾਡੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਵਿਨੋਦ ਕੌਹਰੀਆਂ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਚਾਰ ਲੋੜ੍ਹਵੰਦ ਲੜਕੀਆਂ ਦੇ ਵਿਆਹ ਕੀਤੇ ਗਏ ਹਨ। ਜਿੰਨਾ ਵਿਚ ਕੁਝ ਲੜਕੀਆਂ ਅਜਿਹੀਆਂ ਵੀ ਸਨ ਜਿਨ੍ਹਾਂ ਦੇ ਪ੍ਰੀਵਾਰ ਵਿਚ ਪਿਤਾ ਦੀ ਮੌਤ ਹੋਣ ਕਰਕੇ ਗੁਜ਼ਾਰਾ ਬੜੀ ਮੁਸ਼ਕਿਲ ਸੀ। ਪਰ ਅਜਿਹੇ ਵਿਚ ਸਾਡੀ ਸੰਸਥਾਂ ਨੇ ਆਪਣਾ ਨੈਤਿਕ ਫਰਜ਼ ਸਮਝਦੇ ਹੋਏ ਇਹਨਾਂ ਧੀਆਂ ਦਾ ਕਾਰਜ ਬਹੁਤ ਹੀ ਵਧੀਆ ਢੰਗ ਨਾਲ ਕੀਤਾ। ਉਹਨਾਂ ਕਿਹਾ ਕਿ ਇਸ ਮੌਕੇ ਜਿੱਥੇ ਖਾਣੇ ਦਾ ਪ੍ਰਬੰਧ ਕੀਤਾ ਗਿਆ ਉਥੇ ਹੀ ਕੁੜੀਆਂ ਨੂੰ ਲੋੜੀਂਦਾ ਸਮਾਨ ਵੀ ਦਿੱਤਾ ਗਿਆ। ਜਿਸ ਨਾਲ ਸਮਾਜ ਵਿਚ ਇਹ ਸੰਦੇਸ਼ ਵੀ ਦਿੱਤਾ ਗਿਆ ਕਿ ਧੀਆਂ ਕਦੇ ਵੀ ਬੋਝ ਨਹੀਂ ਹੁੰਦੀਆਂ ਸਗੋਂ ਸਾਡਾ ਸਵੈ ਮਾਣ ਹਨ। ਇਸ ਮੌਕੇ ਪ੍ਰਧਾਨ ਵਿਨੋਦ ਕੌਹਰੀਆਂ ਤੋਂ ਇਲਾਵਾ ਬੰਟੀ ਸਿੰਘ, ਗੱਗੀ ਸਿੰਘ, ਕਾਕਾ ਸਿੰਘ, ਗੁਰਪ੍ਰੀਤ ਸਿੰਘ, ਪਾਲ ਸਿੰਘ ਮੈਂਬਰ, ਤਾਰੀ ਸਿੰਘ ਮੈਂਬਰ, ਗੁਰਵਿੰਦਰ ਸਿੰਘ, ਸੁਖਦੇਵ ਸਿੰਘ ਮੈਂਬਰ, ਹੈਰੀ ਮੈਂਬਰ ਆਦਿ ਹਾਜ਼ਰ ਸਨ। ਕਲੱਬ ਦੇ ਇਸ ਨੇਕ ਕਾਰਜ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਪ੍ਰਸ਼ਾਦ
Next articleਕਸਬਾ ਅੱਪਰਾ ਦੀ ਨਵੀਂ ਚੁਣੀ ਗਈ ਪੰਚਾਇਤ ਨੇ ਕੱਢਿਆ ਧੰਨਵਾਦੀ ਮਾਰਚ *ਡੇਰਾ ਸੰਤ ਟਹਿਲ ਦਾਸ ਜੀ ਵਿਖੇ ਸਮੂਹ ਨਵੇਂ ਚੁਣੇ ਸਰਪੰਚ ਤੇ ਪੰਚਾਂ ਨੂੰ ਕੀਤਾ ਗਿਆ ਸਨਮਾਨਿਤ*