ਵੱਡੀ ਗਿਣਤੀ ਵਿੱਚ ਬਲਵਿੰਦਰ ਪਾਲ ਦਾਰਾ ਦੇ ਸੰਸਕਾਰ ਸਮੇਂ ਬਸਪਾ ਆਗੂ ਪੁੱਜੇ

 ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਬੰਗਾ ਇਲਾਕੇ ਦੀ ਨਾਮਵਾਰ ਸਾਊਂਡ ਕੰਪਨੀ ਦੇ ਮਾਲਕ ਵੱਡੇ ਭਰਾਵਾਂ ਸਮਾਨ ਸਤਿਕਾਰ ਯੋਗ ਬਲਵਿੰਦਰ ਪਾਲ ਦਾਰਾ ( ਦਾਰਾ ਸਾਊਂਡ ਬੰਗਾ) ਦੇ ਮਾਲਕ ਸਾਡੇ ਵਿੱਚ ਨਹੀਂ ਰਹੇ। ਦਾਰਾ ਭਾਜੀ ਨੇ ਬਹੁਤ ਸਖ਼ਤ ਮਿਹਨਤ ਕਰਕੇ ਆਪਣੀ ਸਾਊਂਡ ਨਾਲ ਪੂਰੇ ਪੰਜਾਬ ਵਿੱਚ ਨਾਮਣਾ ਖੱਟਿਆ। ਸੰਖੇਪ ਜਿਹੇ ਬਿਮਾਰ ਹੋਣ ਤੋਂ ਬਾਅਦ ਸਾਨੂੰ ਵਿਛੋੜਾ ਦੇ ਗਏ। ਦਾਰਾ ਭਾਜੀ ਇੱਕ ਵਧੀਆ ਗੀਤਕਾਰ, ਐਕਟਰ ਅਤੇ ਫਿਲਮ ਡਾਇਰੈਕਟਰ ਵੀ ਸਨ। ਅਜ ਉਨ੍ਹਾਂ ਦੇ ਪਿੰਡ ਮਾਹਲ ਗਹਿਲਾਂ ਵਿਖੇ ਅੰਤਿਮ ਸੰਸਕਾਰ ਵਿੱਚ ਸਾਥੀਆਂ ਸਮੇਤ ਸਾਮਿਲ ਹੋਏ ਪਰਿਵਾਰ ਨਾਲ ਦੁਖ ਸਾਂਝਾ ਕੀਤਾ ਵੱਡੀ ਗਿਣਤੀ ਵਿੱਚ ਸਮਾਜਿਕ ਧਾਰਮਿਕ ਮੀਡੀਆ ਦੋਸਤਾਂ ਤੇ ਇਲਾਵਾ ਸੰਗੀਤ ਪਰਿਵਾਰ ਨਾਲ ਜੁੜੇ ਉਨ੍ਹਾਂ ਦੇ ਸ਼ੁਭ ਚਿੰਤਕਾਂ ਨੇ ਵੀ ਪਰਿਵਾਰ ਨਾਲ ਦੁਖ ਸਾਂਝਾ ਕੀਤਾ । ਇਸ ਸਮੇਂ ਸਾਈਂ ਪਿੱਪਲ ਸ਼ਾਹ ਜੀ ਭਰੋ ਮਜਾਰਾ,ਪ੍ਰਵੀਨ ਬੰਗਾ ਇੰਚਾਰਜ ਲੋਕ ਸਭਾ ਹਲਕਾ ਆਨੰਦਪੁਰ ਸਾਹਿਬ ਬਸਪਾ, ਬਸਪਾ ਦੇ ਸੀਨੀਅਰ ਆਗੂ ਵਿਜੇ ਗੁਣਾਚੌਰ, ਅਸ਼ੋਕ ਕੁਮਾਰ ਉਪ ਪ੍ਰਧਾਨ ਬਸਪਾ ਹਲਕਾ ਬੰਗਾ, ਹਰਵਿੰਦਰ ਸਿੰਘ ਸਰਪੰਚ ਅਤੇ ਵੱਖ ਵੱਖ ਪਾਰਟੀਆਂ ਦੇ ਆਗੂ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਿੰਡ ਸੱਲ੍ਹ ਕਲਾਂ ਦੇ ਪੰਚਾਇਤ ਮੈਂਬਰਾ ਨੂੰ ਅੱਜ ਰਿਟਰਨਿੰਗ ਅਫਸਰ ਨੇ ਸਰਟੀਫਿਕੇਟ ਦਿੱਤੇ।
Next articleਜ਼ਿਲ੍ਹੇ ਵਿਚ ਪੰਚਾਇਤੀ ਚੋਣਾਂ ਦਾ ਕੰਮ ਅਮਨ-ਅਮਾਨ ਨਾਲ ਚੜ੍ਹਿਆ ਨੇਪਰੇ