ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਪੰਜਾਬ ਵਿੱਚ ਹੋਈਆਂ ਪੰਚਾਇਤੀ ਚੋਣਾਂ ਪਿੰਡ ਚੱਕ ਕਲਾਲ ਸਰਪੰਚੀ ਦੀ ਉਮੀਦਵਾਰ ਪਰਮਜੀਤ ਕੌਰ ਨੇ ਫਸਵੇਂ ਮੁਕਾਬਲੇ ਵਿੱਚ ਆਸ਼ਾ ਰਾਣੀ ਨੂੰ 75 ਵੋਟਾਂ ਦੇ ਮੁਕਾਬਲੇ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ।ਇਸ ਤੋਂ ਪਹਿਲਾਂ ਤਿੰਨ ਮੈਂਬਰ ਪੰਚਾਇਤ ਦੇ ਸਰਬਸੰਮਤੀ ਨਾਲ ਚੁਣ ਲਏ ਸਨ। ਜਿਵੇਂ ਕਿ ਵਾਰਡ ਨੰਬਰ 5 ਤੋਂ ਗੁਰਮੀਤ ਸਿੰਘ ਵਾਲੀਆ,ਵਾਰਡ ਨੰਬਰ 4 ਤੋਂ ਹਰਵਿੰਦਰ ਸਿੰਘ,ਵਾਰਡ ਨੰਬਰ 2 ਤੋਂ ਸੋਨੀਆ ਨਿਰਵਿਰੋਧ ਚੁਣੇ ਗਏ। ਪਰਮਜੀਤ ਕੌਰ ਨੇ ਸਰਪੰਚਣੀ ਬਣ ਕੇ ਵਾਹਿਗੂਰੁ ਜੀ ਦਾ ਸੁਖਰਾਨਾ ਕੀਤਾ। ਸਰਪੰਚ ਪਰਮਜੀਤ ਕੌਰ ਨੇ ਕਿਹਾ ਮੇਰਾ ਮੁੱਖ ਕਿੱਤਾ ਸਰਬਪੱਖੀ ਵਿਕਾਸ, ਜਿਸ ਤਰਾ ਪਿੰਡ ਵਿੱਚ ਨਸ਼ੇ ਦਾ ਖਾਤਮਾ ਕਰਨਾ, ਗਰਾਊਂਡ ਦਾ ਵਿਕਾਸ ਕਰਨਾ ਪਿੰਡ ਸਾਫ ਰੱਖਣਾ ਅਤੇ ਖੁਸ਼ਹਾਲ ਬਣਉਣਾ ਮੇਰਾ ਮੁੱਖ ਕਿੱਤਾ ਰਾਹੇਗਾ ਅਤੇ ਵੋਟਰਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly