ਪਿੰਡ ਵਾਸੀਆਂ ਵੱਲੋਂ ਦਿੱਤੀ ਗਈ ਸਰਪੰਚੀ ਦੀ ਜਿੰਮੇਵਾਰੀ ਮੈਂ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਵਾਗੀ : ਸਰਪੰਚ ਸ਼੍ਰੀਮਤੀ ਅਨੀਤਾ ਰਾਣੀ

ਫੋਟੋ ਅਜਮੇਰ ਦੀਵਾਨਾ

ਹੁਸ਼ਿਆਰਪੁਰ  (ਸਮਾਜ ਵੀਕਲੀ)  ( ਤਰਸੇਮ ਦੀਵਾਨਾ ) ਨਜਦੀਕੀ ਪਿੰਡ ਕੱਕੋ ਵਿਖੇ ਸਰਪੰਚੀ ਦੀ ਚੋਣ 104 ਵੋਟਾਂ ਦੇ ਫਰਕ ਨਾਲ ਜਿੱਤ ਕੇ ਅਨੀਤਾ ਰਾਣੀ ਪਤਨੀ ਐਡਵੋਕੇਟ ਸ਼ਮਸ਼ੇਰ ਸਿੰਘ ਭਾਰਦਵਾਜ ਸਰਪੰਚ ਬਣੇ ! ਇਸ ਮੌਕੇ ਅਨੀਤਾ ਰਾਣੀ ਦੇ ਸਰਪੰਚ ਬਣਨ ਤੇ ਉਹਨਾਂ ਦੇ ਸਮਰਥਕਾਂ ਨੇ ਲੱਡੂ ਵੰਡ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ। ਇਸ ਮੌਕੇ ਕੱਕੋਂ ਪਿੰਡ ਦੀ ਸਰਪੰਚ ਬਣੀ ਸ਼੍ਰੀਮਤੀ ਅਨੀਤਾ ਰਾਣੀ ਨੇ ਕਿਹਾ ਕਿ ਉਹ ਆਪਣੀ ਸਰਪੰਚੀ ਦੀ ਜਿੰਮੇਵਾਰੀ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਵਾਗੀ ਅਤੇ ਪਿੰਡ ਦੇ ਸਰਬਪੱਖੀ ਵਿਕਾਸ ਲਈ ਯਤਨਸ਼ੀਲ ਰਹਾਗੀ ਅਤੇ ਸਰਕਾਰ ਦੀਆਂ ਸਕੀਮਾਂ ਨੂੰ ਲੋਕਾਂ ਤੱਕ ਪਹੁੰਚਾਵਾਗੀ ! ਸਰਪੰਚ ਸ਼੍ਰੀਮਤੀ ਅਨੀਤਾ ਰਾਣੀ ਨੇ ਕਿਹਾ ਕਿ ਮੈਂ ਪਿੰਡ ਕੱਕੋ ਦੇ ਸਮੂਹ ਵੋਟਰਾਂ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੈਨੂੰ ਇਨਾ ਮਾਣ ਬਖਸ਼ਿਆ ਹੈ  ਮੈਂ ਪਿੰਡ ਦਾ ਹਰ ਪੱਖੋਂ ਵਿਕਾਸ ਕਰਵਾਉਣ ਅਤੇ ਪਿੰਡ ਵਾਸੀਆਂ ਨੂੰ ਸਹੂਲਤਾਂ ਦੇਣ ਵਿੱਚ ਕੋਈ ਵੀ ਕਸਰ ਬਾਕੀ ਨਹੀਂ ਛੱਡਾਗੀ ਨਵ ਨਿਯੁਕਤ ਸਰਪੰਚ ਸ੍ਰੀਮਤੀ ਅਨੀਤਾ ਰਾਣੀ ਨੇ ਪਿੰਡ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੈਂ ਪਿੰਡ ਦੀ ਤਰੱਕੀ ਲਈ ਹਰ ਸੰਭਵ ਕੋਸ਼ਿਸ਼ ਕਰਾਂਗੀ ਇਸ ਮੌਕੇ ਹੋਰਨਾਂ ਤੋਂ ਇਲਾਵਾ ਪੰਚ ਹਰਵਿੰਦਰ ਸਿੰਘ, ਪੰਜ ਸੰਤੋਖ ਕੁਮਾਰ ਬੱਧਣ, ਪੰਚ ਕਰਮ ਸਿੰਘ ਬੱਧਣ, ਪੰਚ ਜੀਵਨ ਕੌਰ,  ਪੰਚ ਪਰਮਜੀਤ ਕੌਰ, ਪੰਚ ਰੰਜੂ ਕੁਮਾਰੀ, ਕੈਪਟਨ ਹਰਭਜਨ ਸਿੰਘ, ਵਿਵੇਕ ਠਾਕੁਰ, ਵਨੀਤ ਠਾਕੁਰ, ਦੀਪਕ ਕਤਨਾ, ਨਰਿੰਦਰ ਸਿੰਘ ਸੈਣੀ, ਬੰਦੀਪ ਸਿੰਘ, ਗੁਰਮੁਖ ਸਿੰਘ,ਸੰਤੋਖ ਕੌਰ,ਬਿਕਰਮ ਸਿੰਘ, ਰਜਨੀਸ਼ ਗੁਲਿਆਨੀ,ਵਿਨੋਦ ਕੁਮਾਰ, ਦਰਸ਼ਨ ਲਾਲ,ਦੀਪੂ ਬੇਦੀ, ਸੁਨੀਲ ਕੁਮਾਰ, ਅਸ਼ੋਕ ਕੁਮਾਰ ਲਾਟੀ ਆਦਿ ਹਾਜ਼ਰ ਸਨ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜਾਬ ਦੇ ਲੋਕਾਂ ਵੱਲੋਂ ਚੁਣੇ ਗਏ ਨਵੇਂ ਸਰਪੰਚ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਪਿੰਡਾਂ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਕੰਮ ਕਰਨ : ਮੰਗਤ ਰਾਮ ਕਲਿਆਣ
Next articleTilda Lights Up Diwali 2024 with Madhu’s: A Festival of Flavours and Tradition