ਪੰਚਾਇਤੀ ਚੋਣਾਂ ਦਾ ਸਫ਼ਰ…………

ਅਸਿ. ਪ੍ਰੋਫੈਸਰ ਗੁਰਮੀਤ ਸਿੰਘ 
(ਸਮਾਜ ਵੀਕਲੀ) ਪੰਜਾਬ ਵਿੱਚ ਪੰਚਾਇਤ ਚੋਣਾਂ ਦਾ ਸਮੇਂ ਸਿਰ ‘ਤੇ ਕਰਵਾਉਣ ਦੇ ਉੱਚ ਅਦਾਲਤ ਵੱਲੋਂ ਹੁਕਮ ਜਾਰੀ ਹੁੰਦਿਆਂ ਹੀ  ਰਾਜ ਚੌਣ ਕਮਿਸ਼ਨ ਨੇ ਜਿਓਂ ਹੀ ਪੰਚਾਇਤੀ ਚੋਣਾਂ ਦੀ ਤਰੀਕਾਂ ਦਾ ਵੀ  ਐਲਾਨ ਕਰ ਦਿੱਤਾ। ਗ੍ਰਾਮ ਪੰਚਾਇਤੀ ਚੋਣਾਂ ਦਾ ਬਿਗਲ ਵੱਜਦਿਆਂ ਹੀ ਰਾਜਸੀ ਪਾਰਟੀਆਂ, ਅਤੇ ਰਾਜਨੀਤੀ ਚ ਰੁਚੀ ਰੱਖਦੇ ਲ਼ੋਕਾਂ  ਲਈ ਜਿੱਥੇ  ਮੌਜ ਮੇਲਾ ਆਰੰਭ ਹੋਇਆ ਉੱਥੇ ਹੀ ਪ੍ਰਸ਼ਾਸਨ ਲਈ ਇਹ  ਚੋਣਾਂ ਸ਼ਾਂਤੀ ਪੂਰਵਕ ਸਪੂਰਨ ਕਰਵਾਉਣਾ ਇੱਕ ਵੱਡੀ ਚਣੌਤੀ ਬਣ ਗਿਆ । ਜਿੱਥੇ ਉਮੀਦਵਾਰਾਂ ਦਾ ਜਿੱਤ-ਹਾਰ ਲਈ ਧਨ ਦੀ ਵਰਖਾ ਅਤੇ ਸਿਰ ਧੜ ਦੀ ਬਾਜ਼ੀ ਤੱਕ ਸਾਰੀ ਸਮਰੱਥਾ ਲੱਗੀ ਹੁੰਦੀ ਹੈ ਉੱਥੇ ਵੋਟਰਾਂ ਅਤੇ ਸੰਗੀ-ਸਾਥੀਆਂ ਲਈ ਇਹ ‘ਚਾਰ ਦਿਨ ਨਜ਼ਾਰੇ ਵਾਲੇ ਹੁੰਦੇ ਹਨ। ਰਾਜਸੀ ਲੋਕ ਆਪਣੇ ਵਰਕਰਾਂ ਨੂੰ ਉਮੀਦਵਾਰ ਬਣਾ ਇਸ ਖੇਡ ਵਿੱਚ ਇੱਕ ਨਿਪੁੰਨ ਖਿਡਾਰੀ ਵਜੋਂ ਪੇਸ਼ ਕਰ ਰਾਜਸੀ ਲਾਹਾ ਲੈਣ ਦਾ ਯਤਨ ਕਰਦੇ ਹਨ ।  ਮੌਜੂਦਾ ਸੱਤਾਧਾਰੀ ਰਾਜਸੀ ਪਾਰਟੀ ਦੇ ਆਪਣੇ ਚਿਹਤਿਆਂ ਨੂੰ ਲਾਭ ਦੇਣ ਉਮੀਦਵਾਰ ਬਣਾਉਂਦੇ ਹਨ । ਇਹਨਾਂ ਰਾਜਸੀ ਤਾਕਤਾਂ ਅੱਗੇ ਕਈ ਵਾਰ ਤਾਂ ਵੱਡੇ ਅਧਿਕਾਰੀ ਦੀਆਂ ਆਪਣੀ ਪ੍ਰਸ਼ਾਸ਼ਕੀ ਸ਼ਕਤੀਆਂ ਵੀ ਅਸਫਲ ਹੁੰਦੀਆਂ ਨਜ਼ਰ ਆਉਂਦੀਆਂ ਹਨ । ਖਾਸ ਤੌਰ ‘ਤੇ ਸੰਵੇਦਨਸ਼ੀਲ ਅਤੇ ਕੁੱਝ ਔਰਤ ਮੁਲਾਜ਼ਮਾਂ ਦੇ ਤਾਂ ਕਈ ਵਾਰੀ ਬਿਲਕੁਲ ਹੀ ਹੱਥ-ਪੈਰ ਠੰਢ ਪੈ ਜਾਂਦੇ ਹਨ। ਜਦੋਂ ਮੇਰੀ ਡਿਊਟੀ ਬਤੌਰ ਪ੍ਰਜਾਇਡਿੰਗ ਅਫ਼ਸਰ ਪੰਚਾਇਤ ਚੋਣਾਂ ਵਿੱਚ ਲੱਗੀ। ਪਹਿਲੀ ਟ੍ਰੇਨਿੰਗ ਤੇ ਜਾ ਨਾ ਹੋਇਆ ਤੇ ਦੂਜੀ ਵਿੱਚ ਵੀ ਚੌਣ ਪ੍ਰਸ਼ਾਸਨ ਵੱਲੋਂ ਖ਼ਾਨਾਪੂਰਤੀ ਜੀ ਕਰ ਦਿੱਤੀ ਗਈ। ਚੋਣਾਂ ‘ਚ ਹੁੰਦੀ ਖਿੱਚ-ਧੂਹ ਦੀਆਂ ਖਬਰਾਂ ਘੁੰਮਦੀਆਂ ਵੇਖ ਮਨ ਚ ਹੋਰ ਡਰਾ ਪੈਂਦਾ ਹੋ ਗਿਆ। ਵੋਟਾਂ ਵਾਲੇ ਦਿਨ ਮੇਰੀ ਡਿਊਟੀ ਰਿਜ਼ਰਵ ਆਉਣ ਮਨ ਕੁੱਝ ਹਲਕਾ ਮਹਿਸੂਸ ਕਰਨ ਲੱਗਾ। ਨਾਲ ਦੇ ਸਾਥੀ ਮਿੱਤਰਾਂ ਨੇ ਰਿਜ਼ਰਵ ਡਿਊਟੀ ਤਾਂ ਇਸ ਤੋਂ ਵੀ ਮਾੜੀ  ਦੱਸਦਿਆਂ ਜਿੱਥੇ ਕਿਤੇ ਸਮੱਸਿਆ ਹੋਵੇ ਉੱਥੇ ਤੋਰ ਦਿੰਦੇ ਨੇ।  ਨਾਲੇ ਬੈਠੇ ਰਹੋ ਸਾਰਾ ਦਿਨ ਕੁੱਤੇ ਝਾਕ ਚ। ਜਾ ਤਾਂ ਡਿਊਟੀ ਕਟਵਾ ਲਵੋ ਨਹੀਂ ਤਾਂ ਚੱਕੋ ਸਮਾਨ ਤੇ ਚੱਲੋ ਡਿਊਟੀ। ਹਾਲੇ ਮੈਂ ਸੋਚ ਹੀ ਰਿਹਾ ਸੀ ਕਿ ਅਨਾਊਂਸਮੈਂਟ ਹੋਈ ਕਿ ਚੌਣ ਪਾਰਟੀ ਨਾਲ ਸਪੰਰਕ ਕਰੋ। ਚੌਣ ਪ੍ਰਸ਼ਾਸਨ ਦੇ ਮਾੜੇ ਪ੍ਰਬੰਧਾਂ ਕਾਰਣ ਕੁੱਝ ਸਿਫਾਰਸ਼ੀ ਡਿਊਟੀਆਂ ਕਟਵਾ ਗਏ ਅਤੇ ਕੁੱਝ ਟਾਲ ਮਟੋਲ ਕਰ ਗਏ। ਕੱਚੇ ਮੁਲਾਜ਼ਮਾਂ ਨੂੰ ਚੋਣ ਡਿਊਟੀ ਤੇ ਨਾ ਭੇਜਣ ਵਾਲੇ ਚੌਣ ਕਮਿਸ਼ਨ ਦੇ ਪੱਤਰ ਨੂੰ ਅਣਦੇਖਿਆਂ ਕਰ ਸਾਨੂੰ ਕੱਚੇ ਮੁਲਾਜ਼ਮਾਂ ਨੂੰ ਪ੍ਰਜਾਇਡਿੰਗ ਅਫਸਰ ਬਣਾ ਦਿੱਤਾ ਗਿਆ। ਚੌਣ ਪ੍ਰਸ਼ਾਸਨ ਨੇ ਸ਼ਾਮ ਲਗਭਗ ਛੇ ਵਜੇ  16-17 ਪਾਰਟੀਆਂ ਨਵੀਂ ਤਿਆਰ ਕਰਕੇ ਲਗਭਗ 7.30 ਬੱਸਾਂ ਚ ਰਵਾਨਾ ਕੀਤੀਆਂ। ਲਗਭਗ 8.30-9.00 ਵਜੇ ਪਿੰਡ ਪੁਹੰਚੇ ਜਿੱਥੇ ਸਰਕਾਰੀ ਸਕੂਲ ਵਿੱਚ ਚੋਣ ਪੋਲਿੰਗ ਬੂਥ ਬਣੇ ਸਨ। ਪਿੰਡ ਵਾਲਿਆਂ ਨੇ ਬੱਸ ਚੌਂ ਉਤਰਦਿਆਂ ਨੂੰ ਕਿਹਾ ਕਿ ਸਾਨੂੰ ਤਾਂ ਇੰਝ ਲੱਗਦਾ ਸੀ ਕਿ ਅੱਜ ਨੀ ਆਉਂਦੇ ਵੋਟਾਂ ਪਵਾਉਣ ਵਾਲੇ। ਪੁਲਿਸ ਮੁਲਾਜ਼ਮਾਂ ਨੇ ਸਕੂਲ ਦੇ ਗੇਟ ਖੁਲਵਾ ਕੇ ਸਾਡਾ ਸਮਾਨ ਕਮਰਿਆਂ ਵਿੱਚ ਰਖਵਾਇਆ। ਕਮਰਿਆਂ ਵਿੱਚ ਲਾਇਟ ਦਾ ਪ੍ਰਬੰਧ ਸੀ ਪਰ ਬਾਹਰ ਲਾਇਟ ਦਾ ਪ੍ਰਬੰਧ ਨਾ ਹੋਣ ਕਰਕੇ ਰਾਤ ਨੂੰ ਕਿਸੇ ਅਣਸੁਖਾਵੀਂ ਘਟਨਾ ਦਾ ਡਰ ਜਾ ਬਣਿਆ ਹੋਇਆ ਸੀ।
ਪੰਚਾਇਤੀ ਉਮੀਦਵਾਰਾਂ ਤੇ ਉਹਨਾ ਦੇ ਹਮਾਇਤੀਆਂ ਦੇ ਮਨ ਵਿੱਚ ਇਹ ਬਹੁਤ ਵੱਡਾ ਵਹਿਮ ਹੁੰਦਾ ਹੈ ਕਿ ਪਤਾ ਨਹੀਂ ਮੁਲਾਜ਼ਮ ਕੀ ਕਰ ਦੇਣਗੇ ? ਇਸ ਲਈ ਮੁਲਾਜ਼ਮ ਦਾ ਕਿਸੇ ਹੋਰ ਉਮੀਦਵਾਰ ਨਾਲ ਸਧਾਰਨ ਗੱਲਬਾਤ ਕਰਨਾ ਵੀ ਵਿਰੋਧੀ ਉਮੀਦਵਾਰਾਂ ਦੇ ਮਨ ਵਿੱਚ ਸ਼ੱਕ ਪੈਦਾ ਕਰ ਦਿੰਦਾ ਹੈ । ਕਈ ਉਮੀਦਵਾਰ ਮੰਤਰੀਆਂ, ਲੀਡਰਾਂ ਨੂੰ ਫੋਨ ਮਿਲਾਕੇ ਮੁਲਾਜਮਾਂ ਦੇ ਕੰਨਾਂ ਨੂੰ ਲਾਉਦੇ ਜਾਪੇ। ਮੁਲਾਜ਼ਮਾਂ ਪੱਖਪਾਤ ਰਹਿਤ ਰਹਿਕੇ ਹੀ ਸਮਾਂ ਕੱਢਦੇ ਹਨ ਉਹ ਤਾਂ ਸੁੱਖੀ-ਸਾਂਦੀ ਛੇਤੀ ਕੰਮ ਨਿੱਬੜਣ ਚ ਯਕੀਨ ਰੱਖਦੇ ਹਨ। ਅਖੇ ‘ਸਹਿਆ ਮਾਸ ਖਾਣਾ ? ਸਹਾ ਕਹਿੰਦਾ, ਆਵਦਾ ਬਚਜੇ ਉਹੀ ਬਹੁਤ ਆ। ਜਿਸ ਪਿੰਡ ਸਾਡੀ ਡਿਊਟੀ ਸੀ ਉਸ ਪਿੰਡ ਚਾਰ ਬੂਥ ਤੇ ਲਗਭਗ 3600 ਵੋਟਾਂ ਸਨ । ਇਸ ਪਿੰਡ ਦੇ ਪੋਲਿੰਗ ਬੂਥ ਸੰਵੇਦਨਸ਼ੀਲ ਸਨ । ਸਾਡੇ ਪੋਲਿੰਗ ਬੂਥ ਵਾਲੀ ਪੋਲਿੰਗ ਪਾਰਟੀ ਵਿੱਚ ਤਿੰਨ ਮੁਲਾਜ਼ਮ ਸਿੱਖਿਆ ਵਿਭਾਗ ਅਤੇ ਇੱਕ ਆਂਗਨਵਾੜੀ ਮੁਲਾਜ਼ਮ ਸਨ ਸਾਰੇ ਹੀ ਕੰਮ ਕਾਰ ਵਿੱਚ ਨਿਪੁੰਨ ਸਨ। ਚਾਰ ਬੂਥਾਂ ਵਿੱਚੋਂ ਦੋ ਬੂਥਾਂ  ਵਿੱਚ ਪੋਲਿੰਗ ਸਮੇਂ ਅਨੁਸਾਰ ਸਮਾਪਤ ਹੋਈ ਅਤੇ ਦੋ ਬੂਥਾਂ ਵਿੱਚ ਲਗਭਗ ਤਿੰਨ ਘੰਟਿਆਂ ਦੀ ਦੇਰੀ ਨਾਲ ਪੋਲਿੰਗ ਸਮਾਪਤ ਹੋਈ। ਦੇਰ ਰਾਤ ਨਵੇਂ ਨਿਯਮਾਂ ਅਨੁਸਾਰ ਮਾਸਟਰ ਬੂਥ ਤੇ ਵੋਟਾਂ ਦੀ ਗਿਣਤੀ ਸ਼ੁਰੂ ਹੋਈ। ਪਹਿਲਾਂ ਤੇ ਦੂਜਾ ਬੂਥ ਲਗਭਗ ਬਰਾਬਰ ਰਿਹਾ ਜਦੋਂ ਤੀਜੇ ਵਿਚ ਪਹਿਲਾਂ ਉਮੀਦਵਾਰ ਅੱਗੇ ਤੇ ਚੋਥੇ ਬੂਥ ਵਿਚ  ਜਿੱਤਣ ਵਾਲਾ ਸਰਪੰਚ ਉਮੀਦਵਾਰ ਦੀ ਜਿੱਤ ਦੇ ਫਰਕ ਨੂੰ ਘੱਟ ਕਰਦਿਆਂ ਹਾਰਣ ਵਾਲੇ ਸਰਪੰਚ ਉਮੀਦਵਾਰ ਨੇ ਬਹੁਤ ਹੀ ਘੱਟ ਵੋਟਾਂ ਦੇ ਅੰਤਰ ਨਾਲ  ਜਿੱਤ ਪ੍ਰਾਪਤ ਕੀਤੀ। ਹਾਰੇ ਹੋਏ ਸਰਪੰਚ ਉਮੀਦਵਾਰ ਦੇ ਹਮਾਇਤੀ ਉਸ ਨੂੰ ਵਾਰ-ਵਾਰ ਗਿਣਤੀ ਕਰਨ ‘ਤੇ ਜੋਰ ਪਾਉਂਣ ਲੱਗੇ। ਅੰਦਰ ਹੀ ਉਮੀਦਵਾਰਾਂ ਦੇ ਹਮਾਇਤੀ ਇੱਕ-ਦੂਜੇ ਨਾਲ ਬਹਿਸ ਕਰਦੇ ਨਜ਼ਰ ਆਏ।  ਉਹ ਮੁੜ ਗਿਣਤੀ ਕਰਵਾਉਣ ਲਈ ਪੋਲਿੰਗ ਮੁਲਾਜ਼ਮਾਂ ਨੂੰ ਕਿਹਾ ।  ਪੁਲਿਸ ਮੁਲਾਜ਼ਮਾਂ ਦੇ ਸਮਝਾਉਣ ਉਪਰੰਤ ਮੌਹਾਲ ਸ਼ਾਂਤ ਹੋਇਆ। ਮੁੜ ਗਿਣਤੀ ਉਪਰੰਤ ਵੀ ਉਹ ਹਾਰ ਨਹੀਂ ਮੰਨ ਰਿਹਾ ਸੀ । ਪਿੰਡ ਵਿੱਚ ਪੋਲਿੰਗ ਬੂਥਾਂ ਦੇ ਬਹਾਰ ਗਲਤ ਅਫਵਾਹਾਂ ਫੈਲਾਈਆਂ ਗਈਆਂ ਕਿ ਚੋਣ ਪੋਲਿੰਗ ਮੁਲਜ਼ਮ ਪੱਖਪਾਤ ਕਰ ਰਹੇ ਹਨ। ਇਸ ਸਮੇਂ ਦੌਰਾਨ ਐਸ. ਪੀ. ਤੇ ਬਲਾਕ ਦੇ ਚੋਣ ਅਧਿਕਾਰੀ ਵੀ ਹਾਜ਼ਰ ਰਹੇ ਤਾਂ ਰਿਟਰਨਿੰਗ ਅਫ਼ਸਰ ਸਮੇਂ ਸਮੇਂ ਰਿਪੋਰਟ ਪ੍ਰਾਪਤ ਕਰਦੇ ਰਹੇ। ਹਲਾਤ ਸਮਾਂ ਲੰਘਦੇ ਹੀ ਆਸੁਖਾਵੇਂ ਮੌਹਲ ਦਾ ਭੁਲੇਖਾ ਪਾਉਂਦੇ ਨਜ਼ਰ ਆ ਰਹੇ ਸਨ। ਮੋਕੇ ‘ਤੇ ਮੌਜੂਦ ਉਮੀਦਵਾਰ ਅਤੇ ਉਹਨਾਂ ਦੇ ਹਮਾਇਤੀ ਮੁਲਾਜ਼ਮਾਂ ਨਾਲ ਬਹੁਤ ਰੁੱਖਾ ਵਿਵਹਾਰ ਕਰ ਰਹੇ ਸਨ । ਬਾਹਰੇ ਲਗਾਤਾਰ ਸ਼ਰਾਬੀਆਂ ਦੇ ਲਲਕਾਰੇ ਮਾਹੌਲ ਨੂੰ ਹੋਰ ਵੀ ਭਿਆਨਕ ਬਣਾ ਰਹੇ ਸਨ । ਫਿਰ ਸਾਡੇ ਪੋਲਿੰਗ ਸਟਾਫ ਦੇ ਨਿਰਣਾਇਕ ਅਧਿਕਾਰੀਆਂ ਨੇ ਨਿਰਣਾਇਕ ਫੈਸਲਾ ਲੈਂਦਿਆਂ ਜੇਤੂ ਉਮੀਦਵਾਰ ਦੇ ਦਸਤਖ਼ਤ ਕਰਵਾ ਕੇ ਸਾਮਾਨ ਸਮੇਟਣਾ ਸ਼ੁਰੂ ਕਰ ਦਿੱਤਾ। ਐਸ. ਪੀ ਅਤੇ ਪੁਲਿਸ ਮੁਲਾਜ਼ਮ ਦੀ ਸਹਾਇਤਾ ਨਾਲ ਅਸੀਂ ਸਮਾਨ ਬਸ ਵਿੱਚ ਰੱਖਿਆ ਤੇ ਚੱਲ ਪਏ । ਇਸ  ਤਰ੍ਹਾਂ ਹਾਰੇ ਹੋਏ ਉਮੀਦਵਾਰ ਦੇ ਹਮਾਇਤੀਆਂ ਵੱਲੋਂ ਸਟਾਫ ਤੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਪਿੰਡ ਵਿੱਚੌਂ ਬਾਹਰ ਨਿਕਲਣ ਤੇ ਅਸੀਂ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕੀਤਾ । ਸਵੇਰੇ 3.30 ਤੇ ਸਮਾਨ ਜਮਾਂ ਕਰਵਾ ਇਹ ਪੋਲਿੰਗ ਡਿਊਟੀ ਤੋਂ ਮੁਕਤ ਹੋਏ। ਇਹਨਾਂ  ਚੋਣਾਂ ਵਿੱਚ ਬਹੁਤ ਪੋਲਿੰਗ ਬੂਥਾਂ ਤੇ ਅਣਸੁਖਾਵੀਂਆਂ ਘਟਨਾਵਾਂ ਦੀਆਂ ਖਬਰਾਂ ਪੋਲਿੰਗ ਸਟਾਫ ਦੀਆਂ ਦੋ ਦੋ ਰਾਤਾਂ ਇੱਕ ਪੋਲਿੰਗ ਸਟੇਸ਼ਨ ਉਪਰ ਰਹਿਣ ਨੇ ਮਨ ਨੂੰ ਬਹੁਤ ਉਦਾਸ ਕੀਤਾ। ਚੋਣਾਂ ਦਾ ਸਮਾਂ ਘੱਟ ਹੋਣ ਕਰਕੇ ਚੋਣ ਪ੍ਰਸ਼ਾਸਨ ਵੱਲੋਂ ਉਚਿੱਤ ਪ੍ਰਬੰਧਾਂ ਦੀ ਘਾਟ ਤੇ ਮੋਕੇ ਤੇ ਪੋਲਿੰਗ ਪਾਰਟੀਆਂ ਦਾ ਮੁੜ ਗਠਨ ਕਰਨਾ ਗਲਤ ਫੈਸਲਾ ਸਾਬਤ ਹੋਇਆ । ਚੋਣ ਪ੍ਰਸ਼ਾਸਨ ਨੂੰ ਸਾਰੇ ਪੋਲਿੰਗ ਮੁਲਾਜ਼ਮਾਂ ਦੁਆਰਾ ਇਹ ਮੰਗ ਹੈ ਕਿ ਗ੍ਰਾਮ ਪੰਚਾਇਤ ਦੀਆਂ ਚੋਣਾਂ ਵਿੱਚ ਸੁਖਾਵੇਂ ਤੇ ਸ਼ਾਂਤੀ ਪੂਰਵਕ ਸਪੂਰਨ ਕਰਨ ਲਈ ਕੋਈ ਵੀ ਸਿਫਾਰਸ਼ੀ  ਡਿਊਟੀਆਂ ਨਾ ਕੱਟੀਆਂ ਜਾਣ ਅਤੇ ਇਹਨਾਂ ਚੋਣਾਂ ਦੇ ਨਤੀਜੇ ਵੀ ਵਿਧਾਨ ਸਭਾ/ ਲੋਕ ਸਭਾ ਚੋਣਾਂ ਵਾਂਗ ਅਗਲੇ ਦਿਨ ਬਲਾਕ ਪੱਧਰ ਤੇ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਕੱਢੇ ਜਾਣ। ਤਾਂ ਜੋ ਵਾਪਰਦੀਆਂ ਅਣਸੁਖਾਵੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ। ਇਹ ਚੋਣ ਡਿਊਟੀ ਮੇਰੇ ਲਈ ਇੱਕ ਵੱਖਰੀ ਯਾਦ ਬਣ ਜ਼ਿੰਦਗੀ ਦਾ ਕੌੜਾ ਮਿੱਠਾ ਸਫ਼ਰ ਹੋ ਨਿਬੜਿਆ।
ਅਸਿ. ਪ੍ਰੋਫੈਸਰ ਗੁਰਮੀਤ ਸਿੰਘ 
ਸਰਕਾਰੀ ਕਾਲਜ ਮਾਲੇਰਕੋਟਲਾ 
9417545100
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਗਾਇਕ ਗਾਮਾ ਫ਼ਕੀਰ ਤੇ ਨੀਲੋਂ ਬੇਗਮ, ਮੁਰਲੀ ਦੀ ਤਾਨ ਤੇ ਮੌਲਾ ਦੀਆਂ ਰਹਿਮਤਾਂ ਦੀ ਕਾਮਯਾਬੀ ਤੋਂ ਬਾਅਦ ਲੈ ਕੇ ਆਏ‌ ਹਨ ਬਹੁਤ ਖੁਬਸੂਰਤ ਦੋ ਗਾਣਾ।
Next articleਧੰਨੁ ਧੰਨੁ ਰਾਮਦਾਸ ਗੁਰੁ-ਜਾਂ ਅੰਮ੍ਰਿਤਸਰ ਸ਼ਹਿਰ ਦੇ ਬਾਨੀ : ਸ਼੍ਰੀ ਗੁਰੂ ਰਾਮਦਾਸ ਜੀ