ਪਿੰਡ ਚੀਮਾ ਖੁਰਦ ਦੀ ਪੰਚਾਇਤ ਦਾ ਸਰਬਸੰਮਤੀ ਨਾਲ ਗਠਨ

ਫਿਲੌਰ/ਅੱਪਰਾ (ਸਮਾਜ ਵੀਕਲੀ) (ਜੱਸੀ)-ਕਰੀਬੀ ਪਿੰਡ ਚੀਮਾ ਖੁਰਦ ਦੀ ਸਮੂਹ ਗ੍ਰਾਮ ਪੰਚਾਇਤ ਦਾ ਸਰਬਸੰਮਤੀ ਨਾਲ ਗਠਨ ਕੀਤਾ ਗਿਆ | ਇਸ ਮੌਕੇ ਸਰਬਸੰਮਤੀ ਹੋਣ ਦੀ ਖੁਸ਼ੀ ‘ਚ ਗੁਰੂਦੁਆਰਾ ਮਾਸਟਰ ਗੁਰਦੇਵ ਜੀ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦਾ ਭੋਗ ਵੀ ਕਰਵਾਇਆ ਗਿਆ | ਇਸ ਮੌਕੇ ਕੁਲਦੀਪ ਕੌਰ ਨੂੰ  ਸਰਪੰਚ, ਰਾਜ ਰਾਣੀ ਨੂੰ  ਪੰਚ, ਲੇਖ ਰਾਜ ਨੂੰ  ਪੰਚ, ਦਲਵੀਰ ਸਿੰਘ ਨੂੰ  ਪੰਚ, ਕੁਲਵੀਰ ਸਿੰਘ ਨੂੰ  ਪੰਚ ਤੇ ਮਨਜੀਤ ਕੌਰ ਨੂੰ  ਸਰਬਸੰਮਤੀ ਨਾਲ ਪੰਚ ਚੁਣਿਆ ਗਿਆ | ਇਸ ਮੌਕੇ ਕਮਲਜੀਤ ਸਿੰਘ ਸਾਬਕਾ ਸਰਪੰਚ, ਨੰਬਰਦਾਰ ਬਲਵਿੰਦਰ ਸਿੰਘ, ਬਲਵਿੰਦਰ ਸਿੰਘ ਚੀਮਾ, ਡਾ. ਜਸਵਿੰਦਰ ਚੀਮਾ, ਬਲਵਿੰਦਰ ਰਾਮ ਸਾਬਕਾ ਪੰਚ, ਨੰਬਰਦਾਰ ਸੁਰਜੀਤ ਸਿੰਘ, ਗੁਰਦਾਵ ਸਿੰਘ ਸਾਬਕਾ ਪੰਚ ਆਦਿ ਵੀ ਹਾਜ਼ਰ ਸਨ | ਸਮੂਹ ਮੋਹਤਬਰਾਂ ਨੇ ਕਿਹਾ ਕਿ ਉਹ ਬਿਨਾਂ ਕਿਸੇ ਭੇਦਭਾਵ ਤੋਂ ਪਿੰਡ ਦੇ ਵਿਕਾਸ ਕਾਰਜ ਕਰਨਗੇ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਐਤਕੀਂ
Next articleਦਿੱਲੀ  ‘ਚ ਦਮ ਘੁੱਟਿਆ, AQI ਪਹੁੰਚਿਆ ‘ਗਰੀਬ’ ਸ਼੍ਰੇਣੀ; ਸਰਕਾਰ ਨੇ ਸੱਦੀ ਹੰਗਾਮੀ ਮੀਟਿੰਗ