(ਸਮਾਜ ਵੀਕਲੀ) ਅਕਸਰ ਪੁਰਾਣੇ ਅਤੇ ਨਵੇਂ ਜ਼ਮਾਨੇ ਦੀ ਗੱਲ ਕਰਦਾ ਰਹਿੰਦਾ ਹਾਂ, ਪਰ ਇਥੇ ਮੇਰਾ ਇਹ ਮਕਸਦ ਹਰਗਿਜ਼ ਨਹੀਂ ਹੈ ਕਿ ਪੁਰਾਣਾ ਜਮਾਨਾ ਬਹੁਤ ਹੀ ਚੰਗਾ ਸੀ ਤੇ ਹੁਣ ਦਾ ਜਮਾਨਾ ਚੰਗਾ ਨਹੀਂ ਹੈl ਮੈਂ ਤਾਂ ਸਮਾਜ ਵਿਚ ਸਿਰਫ ਆਈਆਂ ਤਬਦੀਲੀਆਂ ਨੂੰ ਹੀ ਮਾਪਦਾ ਹਾਂ l ਮੈਂ ਸੋਚਦਾ ਰਹਿੰਦਾ ਹਾਂ ਕਿ ਕਿਵੇਂ ਸਾਡੇ ਜੀਵਨ ਸ਼ੈਲੀ ਵਿੱਚ ਤਬਦੀਲੀਆਂ ਆ ਰਹੀਆਂ ਨੇl ਇੱਕ ਸਮਾਂ ਸੀ ਸਾਡੇ ਘਰਾਂ ਵਿਚ ਪ੍ਰਾਹੁਣੇ ਆਉਂਦੇ ਸਨ l ਪ੍ਰਾਹੁਣੇ ਤਾਂ ਹੁਣ ਵੀ ਆਉਂਦੇ ਹਨ ਪਰ ਹੁਣ ਦੇ ਪ੍ਰਾਹੁਣਿਆ ਵਿੱਚ ਬਹੁਤ ਫਰਕ ਹੈl ਅੱਜ ਦੀ ਪਰਾਹੁਣਚਾਰੀ ਵਿੱਚ ਰਾਤ ਨੂੰ ਰਹਿਣਾ ਮਨਫੀ ਹੋ ਗਿਆ ਹੈl ਇਸ ਦੇ ਕਈ ਕਾਰਨ ਹੋ ਸਕਦੇ ਹਨl ਉਸ ਜਮਾਨੇ ਵਿੱਚ ਆਵਾਜਾਈ ਦੇ ਸਾਧਨ ਬਹੁਤ ਘੱਟ ਸਨ l ਲੋਕਾਂ ਦੇ ਇੰਨੇ ਰੁਝੇਵੇਂ ਨਹੀਂ ਸਨ ਜਿੰਨੇ ਅੱਜ ਕੱਲ ਹਨl ਉਸ ਜਮਾਨੇ ਦੀ ਪ੍ਰਾਹੁਣਚਾਰੀ ਵਿੱਚ ਉਚੇਚ ਬਹੁਤ ਸੀ l ਕੁਰਸੀਆਂ ਦਾ ਜ਼ਮਾਨਾ ਨਹੀਂ ਸੀl ਮੰਜੇ ਤੇ ਬਿਸਤਰਾ ਵਿਛਾਇਆ ਜਾਂਦਾ ਸੀ। ਖਾਣ ਪੀਣ ਦੇ ਵੱਖਰੇ ਢੰਗ ਸਨl ਜ਼ਬਰਦਸਤੀ ਥਾਲੀ ਵਿੱਚ ਚਾਰ ਚਾਰ ਰੋਟੀਆਂ ਰੱਖ ਦਿਤੀਆਂ ਜਾਂਦੀਆਂ ਸਨ ਕਿਉਂਕਿ ਪਰਾਉਣਾ ਸੰਗ ਦੇ ਮਾਰੇ ਰੋਟੀ ਨਹੀਂ ਮੰਗਦਾ ਸੀl ਅੱਜ ਕੱਲ ਦਾ ਕੁਝ ਹੋਰ ਦੌਰ ਹੈlਬੱਚਿਆਂ ਸਮੇਤ ਸਾਰੇ ਘਰਦਿਆਂ ਨੂੰ ਚਾਅ ਚੜ ਜਾਂਦਾ ਸੀl ਦੋ ਤਿੰਨ ਪ੍ਰਾਹੁਣੇ ਆ ਜਾਂਦੇ ਤਾਂ ਮੰਜੇ ਗਵਾਂਢੀਆਂ ਤੋਂ ਲੈਣੇ ਪੈਂਦੇ ਸਨl ਹੋਰ ਤਾਂ ਹੋਰ ਗੁਆਂਢੀਆਂ ਨੂੰ ਵੀ ਚਾਅ ਚੜ ਜਾਂਦਾ ਸੀl ਉਹ ਵੀ ਉਹਨਾਂ ਨੂੰ ਆਪਣਾ ਪਰਾਹੁਣਾ ਹੀ ਸਮਝਦੇ ਸਨl ਰੋਟੀ ਪਾਣੀ ਤੋਂ ਬਾਅਦ ਬਿਸਤਰੇ ਵਿਛਾ ਦਿੱਤੇ ਜਾਂਦੇ ਸਨ ਸੌਣ ਵਾਸਤੇl ਫਿਰ ਗੱਲਾਂ ਦੀ ਮਹਿਫਿਲ ਸ਼ੁਰੂ ਹੁੰਦੀl ਸਾਰੀਆਂ ਗੱਲਾਂ ਸਾਂਝੀਆਂ ਕੀਤੀਆਂ ਜਾਂਦੀਆਂl ਆਪਣੀਆਂ ਜਮਾਂ ਹੋਈਆਂ ਗੱਲਾਂ ਕਰਕੇ ਦਿਲ ਹੌਲਾ ਕਰ ਲਿਆ ਜਾਂਦਾl ਦੋਵੇਂ ਧਿਰਾਂ ਆਪਣੇ ਬਾਕੀ ਹੋਰ ਰਿਸ਼ਤੇਦਾਰਾਂ ਦੀਆਂ ਚੰਗੀਆਂ ਮਾੜੀਆਂ ਗੱਲਾਂ ਵੀ ਕਰ ਲੈਂਦੇl ਸ਼ਿਕਵੇ ਗਿਲੇ ਵੀ ਕਰ ਲਏ ਜਾਂਦੇl ਕਿਹਾ ਜਾਂਦਾ ਕਿ ਫਲਾਣੇ ਨੂੰ ਮੈਂ 100 ਰੁਪਏਦਾ ਸ਼ਗਨ ਪਾਇਆ ਉਸ ਨੇ ਮੈਨੂੰ ਟੁੱਟੀ ਲੀਰ ਵੀ ਨਹੀਂ ਦਿੱਤੀ ਇਹਨਾਂ ਨੂੰ ਚੁਗਲੀਆਂ ਨਹੀਂ ਕਿਹਾ ਜਾਂਦਾ ਸੀ ਇਸ ਨਾਲ ਦਿਲ ਦਾ ਗੁਬਾਰ ਨਿਕਲ ਜਾਂਦਾ ਸੀ। ਮਨ ਫਿਰ ਸਾਫ ਦਾ ਸਾਫl ਹੁਣ ਵਾਂਗ ਨਹੀਂ ਕਿਸੇ ਨਾਲ ਉੱਪਰੋਂ ਉੱਪਰੋਂ ਮਿੱਠਾ ਬੋਲੀ ਜਾਣਾ ਤੇ ਅੰਦਰੋਂ ਉਸ ਪ੍ਰਤੀ ਵੈਰ ਰੱਖਣਾ lਹੁਣ ਤੇ ਪਤਾ ਹੀ ਨਹੀਂ ਲੱਗਦਾ ਕਿ ਸਾਡਾ ਕਿਹੜਾ ਦੋਸਤ ਹੈ ਤੇ ਕਿਹੜਾ ਦੁਸ਼ਮਣ ਹੈl ਸੱਚੀ ਗੱਲ ਤੇ ਇਹ ਹੈ ਕਿ ਸਾਡੇ ਆਪਣਿਆਂ ਦੇ ਹੁੰਦਿਆਂ ਹੋਇਆਂ ਸਾਨੂੰ ਦੁਸ਼ਮਣ ਲੱਭਣ ਦੀ ਕੋਈ ਲੋੜ ਨਹੀਂl ਹੁਣ ਤੇ ਮਿੱਠੀ ਛੁਰੀ ਚਲਦੀ ਹੈl ਹੁਣ ਜੇਕਰ ਕੋਈ ਮਹਿਮਾਨ ਰਾਤ ਰਹਿੰਦਾ ਵੀ ਹੈ ਤਾਂ ਉਸਨੂੰ ਵੱਖਰਾ ਕਮਰਾ ਦੇ ਦਿੱਤਾ ਜਾਂਦਾ ਹੈ l ਆਪਣੇ ਬੈਡ ਨਾਲ ਮਹਿਮਾਨ ਨੂੰ ਸੁਆ ਕੇ ਕੋਈ ਵੀ ਰਾਤ ਨੂੰ ਸਿਰ ਖਪਾਈ ਕਰਨੀ ਨਹੀਂ ਚਾਹੁੰਦਾl
ਹੁਣ ਜੇ ਕੋਈ ਰਿਸ਼ਤੇਦਾਰ ਰਾਤ ਨੂੰ ਜਾਂਦਾ ਵੀ ਹੈ ਤੇ ਉਹ ਵਾਪਸ ਆ ਜਾਂਦਾ ਹੈ। ਭਾਵੇਂ 12 ਵੱਜ ਜਾਣ, ਹਰ ਕੋਈ ਆਪਣੇ ਘਰ ਦਾ ਸੁੱਖ ਲੋਚਦਾ ਹੈ। ਸੌਂਦਾ ਉਹ ਆਪਣੇ ਘਰ ਹੀ ਹੈlਅੱਜ ਕੱਲ ਹਰੇਕ ਇਨਸਾਨ ਦਵਾਈ ਵੀ ਖਾਂਦਾਹੈ l ਆਪਣੇ ਆਪਣੇ ਡੱਬੇ ਘਰ ਰੱਖੇ ਹੋਏ ਹਨ, ਆਪਣੇ ਘਰਾਂ ਵਿੱਚl ਜ਼ਿੰਦਗੀ ਨੂੰ ਅਸੀਂ ਇੰਨੀ ਰੁਝੇਵਿਆਂ ਭਰੀ ਬਣਾ ਲਿਆ ਹੈ ਕਿ ਸਾਡੇ ਕੋਲ ਰਾਤ ਰਹਿਣ ਦਾ ਟਾਈਮ ਹੀ ਨਹੀਂ ਹੈ। ਕੋਈ ਆਪਣਾ ਕਰ ਸੁੰਨਾ ਵੀ ਛੱਡਣਾ ਨਹੀਂ ਚਾਹੁੰਦਾl ਫਿਰ ਹਰੇਕ ਪਰਿਵਾਰ ਦਾ ਆਪਣਾ ਆਪਣਾ ਸਮਾਂ ਹੈ ਸਵੇਰੇ ਉੱਠਣ ਦਾl ਕੌਮ ਧੰਦੇ ਵੀ ਆਪਣੀ ਆਪਣੀ ਕਿਸਮ ਦੇ ਹਨl ਇਸ ਦੇ ਕਈ ਹੋਰ ਕਾਰਨ ਹਨ ਉਹ ਫਿਰ ਕਦੀ ਲਿਖਾਂਗਾ।
ਰਮੇਸ਼ਵਰ ਸਿੰਘ ਸੰਪਰਕ -9914880392
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly