ਫਿਰ ਦੇਖਾਂਗੇ ਵਿਕਾਸ, ਪਹਿਲਾਂ ਚੱਕ ਗਲਾਸ
(ਸਮਾਜ ਵੀਕਲੀ) ਕਿਓਂ ਬਿਸ਼ਨ ਸਿਆਂ, ਐਤਕੀਂ ਕੀ ਕਹਿੰਦਾ ਪੰਚਾਇਤੀ ਇਲੈਕਸ਼ਨ ਨੇ ਤਾਂ ਸੋਰ ਦੀ ਪਹਿਲੇ ਤੌੜ ਦੀ ਦਾਰੂ ਵਾਂਗ ਸਿਰ ਘੁਮਾਂ ਦਿੱਤਾ। ਉਏ ਕਈ ਜਗ੍ਹਾ ਤੇ ਪੰਚਾਇਤ ਰਾਜ ਦੀ ਬੋਲੀ ਵੀ ਲਗੀ ਸਰਪੰਚੀ ਲਈ, ਬੜੀ ਮਹਿੰਗੇ ਭਾਅ ਪੈਂਦੀ ਆ ਇਲੈਕਸ਼ਨ,ਗੱਲ ਸਹੀ ਆ ਬਾਈ ਕਿਸ਼ਨ ਸਿਆਂ, ਮੇਰੇ ਵਾਲੇ ਪੰਚਾਂ ਦੇ ਪੇਪਰ ਪੂਰੇ ਕਰਦਿਆਂ ਸਾਲੀ ਮੁਕਤਸਰੀ ਜੁੱਤੀ ਦਾ ਤਲਾ ਵੀ ਘਸ ਗਿਆ। ਗਲ ਸਹੀ ਆ, ਆ ਮੇਰੇ ਵਾਲੇ ਤਾਂ ਬਾਹਲੇ ਅੰਗੂਠਾ ਛਾਪ ਹੀ ਨੇ, ਉਤੋਂ ਕੋਈ ਵਾਰਡ ਬੰਦੀ ਦੀ ਸਮਝ ਨਹੀਂ ਆਈ, ਬੀਡੀਪੀਓ ਦੀਆਂ ਲਿਸਟਾਂ ਵਿਚ ਕੁਝ ਹੋਰ ਸੀ ਤੇ ਪਿੰਡ ਆਏ ਤਾਂ ਹੋਰ ਹੀ ਸੱਪ ਨਿਕਲਿਆ, ਉਹ ਸੱਪ ਤਾਂ ਮੇਰੇ ਵਾਰਡ ਵਿਚ ਨਿਕਲਿਆ ਮੈਂ ਸੋਰ ਦੇ ਆਪਣੇ ਵਾਰਡ ਵਿਚੋ ਪੰਚੀ ਦੇ ਕਾਗਜ਼ ਭਰਤੇ ਜਦੋਂ ਘਰ ਆਇਆ ਤਾਂ ਪਤਾ ਲਗਾ ਉਮੀਦਵਾਰ ਲੇਡੀਜ਼ ਸੀਟ ਕਰਤੀ। ਫਿਰ ਕੀ ਸੀ ਤੂੰ ਦੀਪੋ ਦੇ ਕਾਗਜ਼ ਭਰ ਦੇਣੇ ਸੀ , ਬੀਬੀਆਂ ਕਿਹੜਾ ਹੁਣ ਘੱਟ ਨੇ, ਦੱਸਦਾ ਮੈਂ ਉਨੀਂ ਪੈਰੀਂ ਦੀਪੋ ਨੂੰ ਸਾਇਕਲ ਤੇ ਬਿਠਾ ਕੇ ਸ਼ਹਿਰ ਲੈ ਗਿਆ, ਖੜੇ ਪੈਰ ਜਾਤੀ ਸਰਟੀਫਿਕੇਟ, ਚੁੱਲਾ ਟੈਕਸ, ਅਤੇ ਪੰਜ ਸੱਤ ਕਾਗਜ਼ਾਂ ਤੇ ਨਹੀਂ ਨਹੀਂ ਲਿਖਵਾ ਕੇ ਦੀਪੋ ਦੇ ਕਾਗਜ਼ ਆਪਣੇ ਵਾਰਡ ਵਿਚੋ ਭਰੇ। ਰੁਪਈਆ ਦੋ ਹਜ਼ਾਰ ਫਾਇਲ ਭਰਾਈ ਦਾ ਦਿੱਤਾ ਤੇ ਪਿੰਡ ਆ ਗਿਆ ਪਿੰਡ ਆਉਂਦੇ ਨੂੰ ਹੋਰ ਈ ਸਿਆਪਾ ਪੈ ਗਿਆ, ਨਾ ਹੁਣ ਕੀ ਹੋਇਆ, ਹੋਣਾ ਕੀ ਸੀ , ਜਿਹੜੇ ਨਿਆਣਿਆਂ ਨੇ ਪਿਛਲੀ ਵੇਰਾਂ ਐਮ ਪੀ ਦੀ ਇਲੈਕਸ਼ਨ ਵਿਚ ਵੋਟਾਂ ਪਾਈਆਂ ਸੀ ਉਨ੍ਹਾਂ ਦੇ ਨਵੀਆਂ ਲਿਸਟਾਂ ਵਿਚ ਨਾ ਹੀ ਨਹੀਂ ਆਏ। ਤੇ ਜਿਨ੍ਹਾਂ ਦੇ ਨਾ ਆਏ ਉਨ੍ਹਾਂ ਦੇ ਵਾਰਡ ਬਦਲਗੇ। ਹੱਛਾ, ਆ ਮੇਰੇ ਸਾਲ਼ੇ ਦੇ ਅਸੀਂ ਸਾਰੇ ਰਹਿੰਦੇ ਇਕੋ ਘਰ , ਮੈਂਬਰ ਵੀ ਇਕੋ ਪਰਿਵਾਰ ਦੇ ਪਰ ਅਲੱਗ ਅਲੱਗ ਵਾਰਡਾਂ ਵਿਚ ਇੰਝ ਖਿਲਾਰੇ ਜਿਵੇਂ ਸਾਲ਼ੇ ਦਾ ਖੇਤਾਂ ਵਿਚ ਕਣਕ ਦਾ ਸੱਟਾ ਮਾਰਿਆ ਹੋਵੇ। ਉਹ ਇਹ ਤਾਂ ਕੁਝ ਵੀ ਨਹੀਂ ਮੇਰੇ ਨਾਲ ਤਾਂ ਹੋਰ ਵੀ ਮਾੜਾ ਹੋਇਆ, ਉਹ ਕੀ, ਮੈਨੂੰ ਸਾਲਾ ਜਿਹੜਾ ਚੌਣ ਨਿਸ਼ਾਨ ਬਿਲਟ ਪੇਪਰ ਤੇ ਮਿਲਿਆ ਮੈਂ ਉਹਦੇ ਪੋਸਟਰ ਛਪਾ ਕੇ ਘਰ ਘਰ ਵੰਡ ਦਿੱਤੇ ਪਿੰਡ ਦੀਆਂ ਕੰਧਾਂ ਤੇ ਲਾਏ, ਤੇ ਲੋਕਾਂ ਦੀਆਂ ਉਸ ਚੌਣ ਨਿਸ਼ਾਨ ਤੇ ਮੋਹਰ ਲਾਉਣ ਲਈ ਮਿਨਤਾਂ ਵੀ ਕੀਤੀਆਂ ਪਰ ਸਾਲਾ ਵੌਟਾ ਵਾਲੇ ਦਿਨ ਮੇਰਾ ਚੌਣ ਨਿਸ਼ਾਨ ਹੀ ਬਦਲ ਦਿੱਤਾ। ਮੈ ਉਮੀਦਵਾਰ ਟੱਟੂ ਦਾ ਰਹਿ ਗਿਆ ਮੇਰੀਆਂ ਤੇ ਉਮੀਦਾਂ ਤੇ ਸਾਲਾ ਪਾਣੀ ਫਿਰ ਗਿਆ, ਮੈਂ ਬੜੇ ਤਰਲੇ ਕੀਤੇ ਬਈ ਮੈਂ ਜਿਸ ਚੌਣ ਨਿਸ਼ਾਨ ਦਾ ਪ੍ਰਚਾਰ ਕੀਤਾ ਮੈਨੂੰ ਦੇ ਦਿਓ ਪਰ ਪ੍ਰਸ਼ਾਸਨ ਨੇ ਇਕ ਨਾ ਮੰਨੀ, ਉਏ ਇਹ ਸਾਲਾ ਬਦਲਾਅ ਆ ਜਾ ਬਦਲਾਂ ਲਿਆ ਸਾਲਾ ਸਮਝ ਈ ਨੀ ਆਇਆ, ਗੱਲ ਸਹੀ ਆ ਐਤਕੀਂ ਵੋਟਾਂ ਵਾਲੇ ਭੰਬਲਭੂਸੇ ਜਿਹੇ ਦੀ ਸਮਝ ਮੈਨੂੰ ਵੀ ਨਹੀਂ ਲਗੀ। ਐਸੀ ਉਮੀਦਵਾਰ ਦਾ ਵਾਰਡ ਜਨਰਲ, ਜਨਰਲ ਦਾ ਐਸੀ, ਬੀ ਸੀ ਦਾ ਐਸੀ, ਇਸ ਚੱਕਰ ਵਿਚ ਮੇਰਾ ਤਾਂ ਸਾਲਾ ਸਿਰ ਚਕਰਾ ਗਿਆ। ਖੈਰ ਕੋਈ ਨੀ ਚੱਲ ਤੇਰੇ ਵੱਲ ਤੇ ਪਾਰਟੀ ਹੋ ਗਈ ਤੂੰ ਤੇ ਸਰਪੰਚ ਬਣ ਗਿਆ, ਉਏ ਸਰਪੰਚ ਕਾਹਦਾ ਬਣਿਆ ਸਰਪੰਚ ਬਣਨ ਲਈ ਪਾਪੜ ਬੜੇ ਵੇਲਣੇ ਪੈਂਦੇ, ਪਹਿਲਾਂ ਪਿੰਡ ਵਾਲਿਆਂ ਨੇ ਪਿਪਲ ਥੱਲੇ ਨਸ਼ਾ ਖਤਮ ਕਰਨ ਦੀ ਸੋਹ ਚੁਕਾਈਂ, ਤੇ ਫਿਰ ਉਸੇ ਸ਼ਾਮ ਨੂੰ ਪੀਣ ਦੇ ਸ਼ੋਕੀਨਾਂ ਨੂੰ ਇਕ ਦੂਜੇ ਤੋਂ ਚੋਰੀ ਪੇਟੀਆਂ ਚਕਾਉਣੀਆਂ ਪਈਆਂ, ਬੀਬੀਆਂ ਨੂੰ ਸ਼ੂਟ, ਤੇ ਘਰ ਪਰਤੀ ਪੈਸੇ ਵਖਰੇ , ਉਏ ਚਲ ਕੁਝ ਨੀ ਹੁੰਦਾ ਹੁਣ ਹਰੇਕ ਸਾਧਨ ਤੇ ਘਰ ਦੇ ਮੋਹਰੇ ਸਰਪੰਚ ਲਿਖਾਉਣ ਜੋਗਾ ਤੇ ਹੋ ਗਿਆ। ਨਾਲੇ ਆਪਣੀ ਮਰਜ਼ੀ ਨਾਲ ਜਿਦਾਂ ਦਾ ਮਰਜ਼ੀ ਪਿੰਡ ਦਾ ਵਿਕਾਸ ਕਰ ਲਵੀ, ਉਏ ਲੋਕਾਂ ਦੀ ਸ਼ਾਬਾਸ਼ ਫਿਰ ਦੇਖਾਂਗੇ ਪਿੰਡ ਦਾ ਵਿਕਾਸ ਆ ਲੈ ਪਹਿਲੇ ਤੋੜ ਦੀ ਆ ਪਹਿਲਾਂ ਚੱਕ ਗਲਾਸ ਹਾਂ ਹਾਂ ਹਾਂ ਆਏ ਸਰਪੰਚੀ ਆਏ ਹਾਏ ਸਰਪੰਚੀ।
ਪੇਸ਼ਕਸ਼:- ਪੱਤਰਕਾਰ ਹਰਜਿੰਦਰ ਸਿੰਘ ਚੰਦੀ
ਮਹਿਤਪੁਰ ਮੋ 9814601638
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly