220 ਵੋਟਾਂ ਦੇ ਵੱਡੇ ਫਰਕ ਨਾਲ ਜਿੱਤ ਕੇ ਪਿੰਡ ਢੱਡੇ ਦੇ ਧੰਨਾ ਸਿੰਘ ਬਣੇ ਸਰਪੰਚ

ਧੰਨਾ ਸਿੰਘ
 * 5 ਪੰਚਾਇਤ ਮੈਂਬਰ ਵੀ ਰਹੇ ਜੇਤੂ, ਪਿੰਡ ’ਚ ਜਸ਼ਨ ਦਾ ਮਾਹੌਲ
ਅਮਿਤਸਰ , (ਸਮਾਜ ਵੀਕਲੀ) ( ਅਜੀਤ ਬਿੳਰੋ) ਪੰਜਾਬ ਭਰ ’ਚ ਕੱਲ੍ਹ ਹੋਈਆਂ ਪੰਚਾਇਤੀ ਚੋਣਾਂ ’ਚ ਅੰਮ੍ਰਿਤਸਰ ਜ਼ਿਲ੍ਹੇ ਦੇ ਧਾਰਮਿਕ ਪੱਖ ਤੋਂ ਮੋਹਰੀ ਗਿਣੇ ਜਾਣ ਵਾਲੇ ਪਿੰਡ ਢੱਡੇ ’ਚ ਸਰਪੰਚੀ ਦੇ ਉਮੀਦਵਾਰ ਧੰਨਾ ਸਿੰਘ ਨੇ ਆਪਣੀ ਕਾਮਯਾਬੀ ਦੇ ਝੰਡੇ ਗੱਡਦਿਆਂ ਇਕ ਵਾਰ ‘ਧੰਨ-ਧੰਨ’ ਕਰਵਾ ਛੱਡੀ ਹੈ।ਮਜੀਠਾ ਹਲਕੇ ਦੇ ਇਸ ਚਰਚਿਤ ਪਿੰਡ ਢੱਡੇ ’ਚ ਧੰਨਾ ਸਿੰਘ ਨੇ ਆਪਣੀ ਨਿਕਟ ਵਿਰੋਧੀ ਸਰਪੰਚੀ ਦੇ ਉਮੀਦਵਾਰ ਸਤਪਾਲ ਸਿੰਘ ਢੱਡੇ ਨੂੰ 220 ਵੋਟਾਂ ਦੇ ਫਰਕ ਨਾਲ ਹਰਾ ਕੇ ਸਰਪੰਚੀ ਦਾ ਪਰਚਮ ਲਹਿਰਾਇਆ। ਇਸ ਤੋਂ ਇਲਾਵਾ ਉਨ੍ਹਾਂ ਦੇ ਸਮਰਥਕ  5  ਪੰਚਾਇਤ ਮੈਂਬਰ ਵੀ ਆਪਣੇ ਨਿਕਟ ਵਿਰੋਧੀਆਂ ਨੂੰ ਹਰਾ ਕੇ ਜੇਤੂ ਰਹੇ। ਪੂਰੇ ਢੱਡੇ ਨਗਰ ’ਚ ਸਰਪੰਚ ਧੰਨਾ ਸਿੰਘ ਅਤੇ ਉਨ੍ਹਾਂ ਦੇ ਸਮਰੱਥਕਾਂ ਵੱਲੋਂ ਦੇਰ ਰਾਤ ਤੀਕ ਜਸ਼ਨ ਮਨਾਉਣ ਅਤੇ ਭੰਗੜੇ ਪਾਉਣ ਦਾ ਸਿਲਸਿਲਾ ਜਾਰੀ ਰਿਹਾ। ਧੰਨਾ ਸਿੰਘ ਅਤੇ ਉਨ੍ਹਾਂ ਦੇ ਸਾਥੀ ਪੰਚਾਇਤ, ਮੈਂਬਰਾਂ ਵੱਲੋਂ ਆਪਣੀ ਜਿੱਤ ’ਤੇ ਸਮੁੱਚੇ ਪਿੰਡ ਵਾਸੀਆਂ ਦਾ ਧੰਨਵਾਦ ਕਰਦਿਆਂ ਪਿੰਡ ਦੇ ਵਿਕਾਸ ਨੂੰ ਨਵੀਆਂ ਲੀਹਾਂ ’ਤੇ ਤੋਰਨ ਦੇ ਨਾਲ-ਨਾਲ ਪਿੰਡ ’ਚੋਂ ਧੜੇਬੰਦੀ ਖਤਮ ਕਰਵਾਉਣ ਦੀ ਨਵੀਂ ਪਿਰਤ ਪਾਉਣ ਦਾ ਪ੍ਰਣ ਵੀ ਦੁਹਰਾਇਆ ਗਿਆ। ਪਿੰਡ ਢੱਡੇ ਦੀ ਦੇ ਜੈਤੂ ਰਹੇ ਸਰਪੰਚ ਧੰਨਾ ਸਿੰਘ ਅਤੇ ਜੈਤੂ ਪੰਚਾਇਤ ਮੈਂਬਰਾਂ ਵੱਲੋਂ ਅੱਜ ਆਪਣੇ ਸਮਰਥਕਾਂ ਦੇ ਵੱਡੇ ਕਾਫਲੇ ਨਾਲ ਗੁਰੂ ਮਹਾਰਾਜ ਜੀ ਦਾ ਸ਼ੁਕਰਾਨਾ ਕਰਨ ਲਈ ਗੁਰਦੁਆਰਾ ਜਨਮ ਅਸਥਾਨ ਬਾਬਾ ਬੁੱਢਾ ਜੀ ਕੱਥੂਨੰਗਲ ਵਿਖੇ ਮੱਥਾ ਟੇਕ ਕੇ ਗੁਰੂ ਮਹਾਰਾਜ ਜੀ ਦਾ ਅਸ਼ੀਰਵਾਦ ਲਿਆਂ ਅਤੇ ਕਾਮਯਾਬੀ ਤੇ ਗੁਰੂ ਮਹਾਰਾਜ ਜੀ ਦਾ ਸ਼ੁਕਰਾਨਾ ਕੀਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਨਾਨਕ ਜੀ
Next articleਕਵਿਤਾਵਾਂ